ਜਲੰਧਰ— Audi ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਹੈ ਜੋ ਆਪਣੀਆਂ ਹਾਈ-ਐਂਡ ਕਾਰਾਂ ਨੂੰ ਲੈ ਕੇ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ। ਹਾਲ ਹੀ 'ਚ ਇਸ ਕੰਪਨੀ ਨੇ ਆਪਣੀ ਨਵੀਂ ਕਾਰ Audi SQ7 TDI 'ਤੇ ਕੀਤੇ ਗਏ ਟੈਸਟ ਦੀ ਵੀਡੀਓ ਲਾਂਚ ਕੀਤੀ ਹੈ। ਇਸ ਵੀਡੀਓ 'ਚ ਇਸ ਕਾਰ ਦੀ ਰੇਸ Alpha jet ਨਾਲ ਲਗਾਈ ਗਈ ਜਿਸ ਵਿਚ ਇਹ 435 HP ਦੀ ਕਾਰ 10.600 HP ਦੇ ਐਲਫਾ ਜੈੱਟ ਤੋਂ ਅੱਗੇ ਰਹੀ ਅਤੇ ਇਸ ਨੇ 4.8 ਸੈਕਿੰਡ 'ਚ 0/100km/ph ਦੀ ਸਪੀਡ ਨਾਲ ਜੈੱਟ ਨੂੰ ਪਿੱਛੇ ਛੱਡ ਦਿੱਤਾ। ਇਸ ਰੇਸ ਨੂੰ ਤੁਸੀਂ ਉੱਪਰ ਦਿੱਤੀ ਗਈ ਵੀਡੀਓ 'ਚ ਦੇਖ ਸਕਦੇ ਹੋ।
Specifications:
ਇਸ ਕਾਰ 'ਚ 4.0-ਲੀਟਰ ਦਾ ਟਰਬੋ ਚਾਰਜਰਡ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 320 kW (435 hp) ਦੀ ਪਾਵਰ ਦੇਣ ਦੇ ਨਾਲ 250 km/h ਦੀ ਜ਼ਿਆਦਾ ਰਫਤਾਰ ਦੇਵੇਗਾ। ਐਕਸਲਾਰੇਸ਼ਨ ਨੂੰ ਵਧਾਉਣ ਲਈ ਕੰਪਨੀ ਨੇ ਇਸ ਦੇ ਇੰਜਣ ਦੇ ਕੋਲ ਇਲੈਕਟ੍ਰਿਕ ਕੰਪ੍ਰੈਸ਼ਰ ਸ਼ਾਮਲ ਕੀਤਾ ਹੈ ਨਾਲ ਹੀ ਇਸ ਵਿਚ 48-volt ਦਾ ਇਲੈਕਟ੍ਰਿਕਲ ਸਬ ਸਿਸਟਮ ਦਿੱਤਾ ਗਿਆ ਹੈ ਜੋ ਇਲੈਕਟ੍ਰਿਕ ਕੰਪ੍ਰੈਸ਼ਰ ਨੂੰ ਸਪੋਰਟ ਕਰੇਗਾ। ਕੰਪਨੀ ਨੇ ਇਸ ਵਿਚ ਬਿਹਤਰੀਨ ਇਲੈਕਟ੍ਰੋਮਕੈਨਿਕਲ ਐਕਟਿਵ ਐਂਟੀ-ਰੋਲ ਸਸਪੈਂਸ਼ਨ ਸਿਸਟਮ ਦਿੱਤਾ ਹੈ ਜਿਸ ਨਾਲ ਇਹ ਕਾਰ ਤੇਜ਼ ਰਫਤਾਰ 'ਤੇ ਵੀ ਸਥਿਰਤਾ ਨੂੰ ਬਣਾਈ ਰੱਖੇਗੀ।
ਵਿਕਸਿਤ ਕੀਤੀ ਗਈ ਦੁਨੀਆ ਦੀ ਪਹਿਲੀ Digital pin
NEXT STORY