ਗੈਜੇਟ ਡੈਸਕ– ਆਟੋ ਐਕਸਪੋ 2023 ’ਚ ਕਈ ਕੰਪਨੀਆਂ ਨੇ ਆਪਣੇ ਪ੍ਰੋਡਕਟਸ ਪੇਸ਼ ਕੀਤੇ ਹਨ। ਇਨ੍ਹਾਂ ’ਚ ਫੋਰ-ਵ੍ਹੀਲਰਸ ਅਤੇ ਟੂ-ਵ੍ਹੀਲਰਸ ਦੇ ਇਲੈਕਟ੍ਰਿਕ, ਸੀ.ਐੱਨ.ਜੀ. ਅਤੇ ਇਥੇਨਾਲ ਨਾਲ ਚੱਲਣ ਵਾਲੇ ਮਾਡਲ ਸ਼ਾਮਲ ਹਨ। ਇੱਥੇ ਅਸੀਂ ਲੈ ਕੇ ਆਏ ਹਾਂ ਫਲੈਕਸ ਫਿਊਲ ਨਾਲ ਚੱਲਣ ਵਾਲੇ ਹੋਂਡਾ ਅਤੇ ਟੀ.ਵੀ.ਐੱਸ. ਦੇ ਮੋਟਰਸਾਈਕਲ ਬਾਰੇ ਜਾਣਕਾਰੀ, ਜਿਨ੍ਹਾਂ ਨੂੰ ਆਟੋ ਐਕਸਪੋ 2023 ’ਚ ਪੇਸ਼ ਕੀਤਾ ਗਿਆ ਹੈ।
Honda XRE 300
ਹੋਂਡਾ ਨੇ ਆਟੋ ਐਕਸਪੋ 2023 ’ਚ ਇਥੇਨਾਲ ਨਾਲ ਚੱਲਣ ਵਾਲਾ ਮੋਟਰਸਾਈਕਲ XRE 300 ਪੇਸ਼ ਕੀਤਾ ਹੈ। ਇਹ ਮੋਟਰਸਾਈਕਲ ਪੈਟਰੋਲ ਅਤੇ ਇਥੇਨਾਲ ਦੋਵਾਂ ਨਾਲ ਚੱਲ ਸਕਦਾ ਹੈ। ਇਸ ਮੋਟਰਸਾਈਕਲ ਨੂੰ ਭਾਰਤ ’ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। Honda XRE 300 ’ਚ 291 ਸੀਸੀ ਦਾ ਇੰਜਣ ਮਿਲੇਗਾ, ਜੋ 254 ਬੀ.ਐੱਚ.ਬੀ. ਦੀ ਪਾਵਰ ’ਤੇ 7500 ਆਰ.ਪੀ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉੱਥੇ ਹੀ ਇਥੇਨਾਲ ’ਤੇ ਚੱਲਣ ’ਤੇ ਇੰਜਣ 7500 ਆਰ.ਪੀ.ਐੱਮ. ’ਤੇ 28 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸ ਮੋਟਰਸਾਈਕਲ ਦਾ ਮੁਕਾਬਲਾ 390 ਐਡਵੈਂਚਰ ਅਤੇ ਬੀ.ਐੱਮ.ਡਬਲਿਊ ਜੀ 310 ਜੀ.ਐੱਸ. ਨਾਲ ਹੋਵੇਗਾ।
TVS Apache RTR 160 4 V Flex- Fuel
ਹੋਂਡਾ ਦੀ ਤਰ੍ਹਾਂ ਟੀ.ਵੀ.ਐੱਸ. ਨੇ ਵੀ ਫਲੈਕਸ ਫਿਊਲ ਨਾਲ ਚੱਲਣ ਵਾਲਾ ਮੋਟਰਸਾਈਕਲ ਪੇਸ਼ ਕੀਤਾ ਹੈ। ਇਸ ਮੋਟਰਸਾਈਕਲ ਨੂੰ 2019 ’ਚ RTR 200 E100 project ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ। ਇਸ ਮੋਟਰਸਾਈਕਲ ’ਚ ਦਿੱਤਾ ਗਿਆ ਇੰਜਣ 17.55 ਪੀ.ਐੱਸ. ਦੀ ਪਾਵਰ ’ਤੇ 14.73 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ।
IP67 ਰੇਟਿੰਗ ਤੇ ਬਲੂਟੁੱਥ ਕਾਲਿੰਗ ਵਾਲੀ ਸਮਾਰਟਵਾਚ ਭਾਰਤ ’ਚ ਲਾਂਚ, ਸਿਰਫ ਇੰਨੀ ਹੈ ਕੀਮਤ
NEXT STORY