ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਡੈੱਲ ਨੇ ਹਾਲ ਹੀ 'ਚ ਭਾਰਤ 'ਚ ਆਪਣਾ ਨਵਾਂ ਲੈਪਟਾਪ Dell Inspiron 15 7000 ਦੇ ਨਾਂ ਨਾਲ ਲਾਂਚ ਕੀਤਾ ਹੈ। ਕੰਪਨੀ ਦੇ ਆਪਣੇ ਨਵੇਂ ਲੈਪਟਾਪ ਦੀ ਸ਼ੁਰੂਆਤੀ ਕੀਮਤ 1,27,390 ਰੁਪਏ ਰੱਖੀ ਹੈ ਅਤੇ ਇਸ ਨੂੰ ਵਿਕਰੀ ਲਈ ਅਮੇਜ਼ਨ 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ।
Dell Inspiron 15 7000 ਦੇ ਫੀਚਰਸ
ਲੈਪਟਾਪ 'ਚ 15.6-ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਸ ਵਿਚ ਇੰਟੈਲ ਕੋਰ i7-7700HQ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ DDR4 2400MHz 'ਤੇ ਕੰਮ ਕਰਨ ਵਾਲੀ 16 ਜੀ.ਬੀ. ਰੈਮ ਹੈ ਜਿਸ ਨੂੰ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਗੇਮਿੰਗ ਦੇ ਸ਼ੌਕੀਨਾਂ ਲਈ ਇਸ ਵਿਚ Nvidia Max-Q Design ਟੈਕਨਾਲੋਜੀ ਨਾਲ ਲੈਸ Nvidia GeForce GTX 1060 ਦਿੱਤਾ ਗਿਆ ਹੈ ਜੋ 6 ਜੀ.ਬੀ. ਰੈਮ ਨੂੰ ਸਪੋਰਟ ਕਰਦਾ ਹੈ। ਲੈਪਟਾਪ ਲੇਟੈਸਟ ਵਿੰਡੋਜ਼ 10 'ਤੇ ਆਧਾਰਿਤ ਹੈ ਅਤੇ ਇਹ ਫਾਸਟ ਚਾਰਜਿੰਗ ਦੀ ਸੁਵਿਧਾ ਨਾਲ ਆਉਂਦਾ ਹੈ।
ਹੁਣ ਤੁਸੀਂ ਮਾਈਕ੍ਰੋਸਾਫਟ ਵਿੰਡੋਜ਼ 10 ਡੇਸਕਟਾਪ ਐਪਸ ਨੂੰ ਮੋਬਾਇਲ 'ਚ ਵੀ ਕਰ ਸਕੋਗੇ ਇਸਤੇਮਾਲ
NEXT STORY