ਜਲੰਧਰ- ਕੈਬ ਸਰਵਿਸ ਕੰਪਨੀ Ola ਨੇ ਇਕ ਵੱਡਾ ਐਲਾਨ ਕੀਤਾ ਹੈ। ਇਸ ਦੇ ਤਹਿਤ 150 ਤੋਂ ਵੀ ਜ਼ਿਆਦਾ ਮੈਟ੍ਰੋ ਸਟੇਸ਼ਨਾਂ 'ਤੇ Ola ਸ਼ੇਅਰ ਕੀਤੀ ਰਾਈਡਸ ਸਿਰਫ 50 ਰੁਪਏ 'ਚ ਕੀਤੀ ਜਾ ਸਕਦੀ ਹੈ। ਇਹ ਆਫਰ ਕੇਵਲ ਦਿੱਲੀ ਐੱਨ. ਸੀ. ਆਰ. 'ਤੇ ਹੀ ਲਾਂਚ ਕੀਤਾ ਗਿਆ ਹੈ। ਇਹ ਖਾਸ ਕੀਮਤ ਕੇਵਲ 7 ਕਿਲੋਮੀਟਰ ਲਈ ਹੀ ਲਾਗੂ ਹੋਵੇਗੀ। Ola ਨੇ ਵਿਉਪਾਰ ਮੁੱਖ ਦੀਪ ਸਿੰਘ ਦੀ ਮੰਨੀਏ ਤਾਂ ਇਸ ਵਿਸ਼ੇਸ਼ ਕਰਾਏ ਦੇ ਮਾਧਿਅਮ ਨਾਲ ਕੰਪਨੀ ਰੋਜ਼ਾਨਾ ਦੇ ਯਾਤਰੀਆਂ ਦੀ ਪਰੇਸ਼ਾਨੀਆਂ ਨੂੰ ਹੱਲ ਕਰਨਾ ਚਾਹੁੰਦੀ ਹੈ। ਇਸ ਨਾਲ ਖਰਾਬ ਮੌਸਮ ਅਤੇ ਪੀਕ ਟ੍ਰੈਫਿਕ ਦੌਰਾਨ ਲੋਕਾਂ ਨੂੰ ਆਸਾਨ ਬਣਾਇਆ ਜਾ ਸਕਦਾ ਹੈ।
ਕਦੋਂ ਮਿਲੇਗਾ ਇਸ ਆਫਰ ਦਾ ਲਾਭ?
ਗਾਹਕ ਇਸ ਆਫਰ ਦਾ ਲਾਭ 5 ਦਿਨ ਮਤਲਬ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਉਠਾ ਸਕਦੇ ਹੋ। ਨਾਲ ਹੀ ਗਾਹਕ ਇਸ ਸੇਵਾ ਦਾ ਇਸਤੇਮਾਲ ਮੈਟ੍ਰੋ ਸਟੇਸ਼ਨ ਤੋਂ 7 ਕਿਲੋਮੀਟਰ ਦੀ ਰੇਡਿਅਸ ਤੱਕ ਹੀ ਕਰ ਸਕਦੇ ਹੈ। ਇਸ ਦੀ ਵਿਵਸਥਾ ਫਰਵਰੀ 2017 ਤੱਕ ਹੋਵੇਗੀ।
ਇਸ ਤੋਂ ਪਹਿਲਾਂ Ola ਨੇ ਕੈਸ਼ ਆਨ ਵਹੀਲਸ ਕੀਤਾ ਸੀ ਪੇਸ਼-
ਇਸ ਤੋਂ ਪਹਿਲਾਂ Ola ਨੇ ਗਾਹਕਾਂ ਦੀ ਟੈਂਸ਼ਨ 'ਤੇ ਫੁੱਲਸਟਾਪ ਲਾਇਆ ਸੀ। ਕੰਪਨੀ ਨੇ ਕੈਸ਼ ਆਨ ਵਹੀਲਸ ਦਾ ਐਲਾਨ ਕੀਤਾ ਸੀ। ਨੋਟਬੰਦੀ ਤੋਂ ਬਾਅਦ ਨਕਦੀ ਸਮੱਸਿਆਂ ਤੋਂ ਬਚਾਉਣ ਲਈ ਐਪ ਆਧਾਰਿਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ Ola ਕੈਬਸ ਨੇ ਜਲਦ ਹੀ ਤੁਹਾਡੇ ਘਰ ਤੱਕ ਕੈਸ਼ ਪਹੁੰਚਾਉਣ ਦਾ ਫੈਸਲਾ ਲਿਆ ਸੀ। ਇਸ ਲਈ ਕੰਪਨੀ ਨੇ ਨਿੱਜ਼ੀ ਖੇਤਰ ਦੇ ਯਸ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। Ola ਦੀ ਕੈਬ ਦੇ ਵੱਲ ਤੋਂ ਮਾਈਕ੍ਰੋ ਏ. ਟੀ. ਐੱਮ. ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ, ਜੋ ਲੋਕਾਂ ਦੇ ਘਰ ਦੇ ਨਜ਼ਦੀਕ ਨਕਦੀ ਸੁਵਿਧਾ ਪ੍ਰਦਾਨ ਕਰੇਗੀ।
Mercedes ਨੇ ਭਾਰਤ 'ਚ ਲਾਂਚ ਕੀਤੀ ਪਾਵਰਫੁੱਲ ਇੰਜਣ ਨਾਲ ਲੈਸ AMG-C43
NEXT STORY