ਗੈਜੇਟ ਡੈਸਕ : ਭਾਰਤੀ ਬਾਜ਼ਾਰ 'ਚ ਕਿਫਾਇਤੀ ਕਰੂਜ਼ਰ ਮੋਟਰਸਾਈਕਲਾਂ ਦੇ ਸ਼ੌਕੀਨਾਂ ਲਈ ਬਜਾਜ ਆਟੋ ਨੇ ਆਪਣੀ ਪ੍ਰਸਿੱਧ ਬਾਈਕ ਐਵੇਂਜਰ ਸਟ੍ਰੀਟ 220 ਨੂੰ ਨਵੇਂ ਅਪਡੇਟਸ ਦੇ ਨਾਲ ਮੁੜ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨੂੰ ਬਿਨਾਂ ਕਿਸੇ ਵੱਡੇ ਰੌਲੇ-ਰੱਪੇ ਦੇ ਚੁੱਪ-ਚਾਪ ਆਪਣੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਕੰਪਨੀ ਨੇ ਸਟ੍ਰੀਟ 160 ਮਾਡਲ ਨੂੰ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਇਸ 220cc ਮਾਡਲ ਦੀ ਵਾਪਸੀ ਹੋਈ ਹੈ।
ਕੀਮਤ ਤੇ ਰੰਗ
ਬਜਾਜ ਨੇ ਨਵੀਂ ਐਵੇਂਜਰ ਸਟ੍ਰੀਟ 220 ਨੂੰ 1,30,173 ਰੁਪਏ (ਐਕਸ-ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ 'ਤੇ ਉਤਾਰਿਆ ਹੈ। ਇਹ ਮੋਟਰਸਾਈਕਲ ਦੋ ਆਕਰਸ਼ਕ ਰੰਗਾਂ - ਐਬੋਨੀ ਬਲੈਕ ਅਤੇ ਕਾਕਟੇਲ ਰੈੱਡ ਵਾਈਨ ਵਿੱਚ ਉਪਲਬਧ ਹੋਵੇਗਾ।
ਇੰਜਣ ਅਤੇ ਪ੍ਰਦਰਸ਼ਨ
ਇਸ ਬਾਈਕ 'ਚ 220 ਸੀਸੀ ਦਾ ਏਅਰ-ਕੂਲਡ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ ਕਿ ਪਹਿਲਾਂ ਪਲਸਰ 220F 'ਚ ਵੀ ਵਰਤਿਆ ਜਾਂਦਾ ਰਿਹਾ ਹੈ। ਇਹ ਇੰਜਣ 8500 RPM 'ਤੇ 19 HP ਦੀ ਪਾਵਰ ਤੇ 7000 RPM 'ਤੇ 17 NM ਦਾ ਟਾਰਕ ਪੈਦਾ ਕਰਦਾ ਹੈ। ਬਾਈਕ ਵਿੱਚ 5-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।
ਡਿਜ਼ਾਈਨ ਅਤੇ ਆਰਾਮ
ਲੰਬੀ ਦੂਰੀ ਦੀਆਂ ਯਾਤਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਿੱਚ 'ਲੇਡ-ਬੈਕ' ਡਿਜ਼ਾਈਨ ਦਿੱਤਾ ਗਿਆ ਹੈ। ਉੱਚੇ ਹੈਂਡਲਬਾਰ ਅਤੇ ਅੱਗੇ ਵੱਲ ਦਿੱਤੇ ਗਏ ਫੁੱਟਪੈਗਸ ਰਾਈਡਰ ਨੂੰ ਆਰਾਮਦਾਇਕ ਅਨੁਭਵ ਪ੍ਰਦਾਨ ਕਰਦੇ ਹਨ, ਜਿਸ ਨਾਲ ਥਕਾਵਟ ਘੱਟ ਹੁੰਦੀ ਹੈ। ਕੰਪਨੀ ਅਨੁਸਾਰ, ਇਹ ਬਾਈਕ ਸ਼ਹਿਰਾਂ ਵਿੱਚ ਚਲਾਉਣ ਲਈ ਵੀ ਬਹੁਤ ਸੁਖਾਲੀ ਹੈ।
ਸੁਰੱਖਿਆ ਅਤੇ ਹੋਰ ਵਿਸ਼ੇਸ਼ਤਾਵਾਂ
•ਬ੍ਰੇਕਿੰਗ: ਅਗਲੇ ਪਾਸੇ 280 mm ਡਿਸਕ ਬ੍ਰੇਕ ਅਤੇ ਪਿਛਲੇ ਪਾਸੇ 130 mm ਡਰੱਮ ਬ੍ਰੇਕ ਦਿੱਤੀ ਗਈ ਹੈ।
•ਸੁਰੱਖਿਆ: ਸੁਰੱਖਿਆ ਲਈ ਸਿੰਗਲ ਚੈਨਲ ABS (Anti-lock Braking System) ਦਿੱਤਾ ਗਿਆ ਹੈ।
•ਟਾਇਰ ਅਤੇ ਵ੍ਹੀਲਜ਼: ਬਾਈਕ ਐਲੌਏ ਵ੍ਹੀਲਜ਼ ਅਤੇ ਟਿਊਬਲੈੱਸ ਟਾਇਰਾਂ ਨਾਲ ਲੈਸ ਹੈ।
•ਟੈਂਕ ਅਤੇ ਵਜ਼ਨ: ਇਸ ਵਿੱਚ 13 ਲੀਟਰ ਦਾ ਫਿਊਲ ਟੈਂਕ ਹੈ ਅਤੇ ਬਾਈਕ ਦਾ ਕੁੱਲ ਵਜ਼ਨ 160 ਕਿਲੋਗ੍ਰਾਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
17 ਜੂਨ ਨੂੰ ਲਾਂਚ ਹੋਵੇਗੀ ਧਾਕੜ SUV, ਭਾਰਤ 'ਚ ਅਸੈਂਬਲੀ ਹੋਣ ਕਾਰਨ ਕੀਮਤ ਹੋਵੇਗੀ ਘੱਟ
NEXT STORY