ਆਟੋ ਡੈਸਕ- ਬਜਾਜ ਨੇ ਅਧਿਕਾਰਤ ਤੌਰ 'ਤੇ ਪਲਸਰ N150 ਅਤੇ N160 ਦੇ 2024 ਮਾਡਲ ਨੂੰ ਲਾਂਚ ਕਰ ਦਿੱਤਾ ਹੈ। N150 ਦੀ ਕੀਮਤ 1.18 ਲੱਖ ਤੋਂ 1.24 ਲੱਖ ਰੁਪਏ ਦੇ ਵਿਚਕਾਰ ਅਤੇ ਪਲਸਰ N160 ਦੀ ਕੀਮਤ 1.31 ਲੱਖ ਤੋਂ 1.33 ਲੱਖ ਰੁਪਏ ਦੇ ਵਿਚਕਾਰ ਹੈ। ਦੋਵਾਂ ਬਾਈਕਸ ਨੂੰ ਦੋ-ਦੋ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ।
2024 ਬਜਾਜ ਪਲਸਰ N150-
ਕੁਝ ਦਿਨ ਪਹਿਲਾਂ, ਬਜਾਜ ਨੇ ਬਲੂਟੁੱਥ ਕਨੈਕਟੀਵਿਟੀ ਅਤੇ ਇਕ ਨਵੇਂ LCD ਡੈਸ਼ ਦੇ ਨਾਲ Pulsar N150 ਦਾ ਟਾਪ ਵੇਰੀਐਂਟ ਪੇਸ਼ ਕੀਤਾ ਸੀ। ਇਸਦੀ ਮਦਦ ਨਾਲ ਤੁਸੀਂ ਆਪਣੇ ਫੋਨ ਨੂੰ ਆਸਾਨੀ ਨਾਲ ਕਨੈਕਟ ਕਰ ਸਕਦੇ ਹੋ। ਦੂਜੀ ਮਹੱਤਵਪੂਰਨ ਤਬਦੀਲੀ ਇਹ ਹੈ ਕਿ N150 ਹੁਣ ਇਕ ਰੀਅਰ ਡਿਸਕ ਬ੍ਰੇਕ ਦੇ ਨਾਲ ਆਉਂਦਾ ਹੈ, ਹਾਲਾਂਕਿ ਇਹ ਅਜੇ ਵੀ ਸਿਰਫ ਸਿੰਗਲ-ਚੈਨਲ ABS ਨਾਲ ਆਉਂਦਾ ਹੈ।
2024 ਬਜਾਜ ਪਲਸਰ N160-
ਬਜਾਜ ਪਲਸਰ N160 ਹੁਣ ਸਿਰਫ ਡਿਊਲ-ਚੈਨਲ ABS ਦੇ ਨਾਲ ਉਪਲਬਧ ਹੈ ਅਤੇ ਅਜਿਹਾ ਕਰਨ ਵਾਲੀ ਇਸ ਡਿਸਪਲੇਸਮੈਂਟ ਰੇਂਜ ਵਿਚ ਇਹ ਇਕਲੌਤੀ ਬਾਈਕ ਹੈ। ਪਲਸਰ N150 ਦੀ ਤਰ੍ਹਾਂ, 1.31 ਲੱਖ ਰੁਪਏ ਦੀ ਕੀਮਤ ਵਾਲਾ ਹੇਠਲਾ ਵੇਰੀਐਂਟ ਪਹਿਲਾਂ ਵਾਂਗ ਹੀ ਬਣਿਆ ਹੋਇਆ ਹੈ ਅਤੇ ਸਿਰਫ 1.33 ਲੱਖ ਰੁਪਏ ਦੀ ਕੀਮਤ ਵਾਲੇ ਟਾਪ ਵੇਰੀਐਂਟ 'ਤੇ ਡਿਜੀਟਲ ਡੈਸ਼ ਹੈ।
ਭਾਰਤ 'ਚ ਜਲਦ ਲਾਂਚ ਹੋ ਸਕਦੈ Honor Pad 9, ਮਿਲਣਗੇ ਇਹ ਸ਼ਾਨਦਾਰ ਫੀਚਰਜ਼
NEXT STORY