ਗੈਜੇਟ ਡੈਸਕ– ਪਬਜੀ ਮੋਬਾਇਲ ਇੰਡੀਆ ਦੀ ਵਾਪਸੀ ਭਾਰਤ ’ਚ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਦੇ ਨਾਂ ਨਾਲ ਹੋ ਗਈ ਹੈ। ਕੰਪਨੀ ਨੇ ਹਾਲ ਹੀ ’ਚ ਪਬਜੀ ਮੋਬਾਇਲ ਇੰਡੀਆ ਦੇ ਸਾਰੇ ਸੋਸ਼ਲ ਮੀਡੀਆ ਪੇਜਾਂ ਦੇ ਨਾਂ ਬਦਲਕੇ ਹੁਣ ਕੰਪਨੀ ਨੇ ਰਜਿਸਟ੍ਰੇਸ਼ਨ ਦਾ ਵੀ ਐਲਾਨ ਕਰ ਦਿੱਤਾ ਹੈ। ਗੂਗਲ ਪਲੇਅ ਸਟੋਰ ਤੋਂ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ। ਹਾਲਾਂਕਿ ਗੇਮ ਦੀ ਲਾਂਚਿੰਗ ਬਾਰੇ ਕੰਪਨੀ ਨੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਮਹੀਨੇ ’ਚ 118 ਹੋਰ ਐਪਸ ਦੇ ਨਾਲ ਪਬਜੀ ਮੋਬਾਇਲ ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਸੀ। ਆਓ ਜਾਣਦੇ ਹਾਂ ਗੇਮ ਦੇ ਰਜਿਸਟ੍ਰੇਸ਼ਨ ਬਾਰੇ ਅਤੇ ਨਿਯਮਾਂ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਇੰਝ ਕਰੋ ਰਜਿਸਟ੍ਰੇਸ਼ਨ
ਗੂਗਲ ਪਲੇਅ ਸਟੋਰ ’ਤੇ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਦੇ ਨਾਂ ਨਾਲ ਤੁਸੀਂ ਗੇਮ ਨੂੰ ਸਰਚ ਕਰ ਸਕਦੇ ਹੋ। ਹਾਲਾਂਕਿ, ਇਸ ਨਾਂ ਨਾਲ ਕਈ ਮਿਲਦੇ-ਜੁਲਦੇ ਐਪਸ ਵੀ ਪਲੇਅ ਸਟੋਰ ’ਤੇ ਮੌਜੂਦ ਹਨ ਪਰ ਤੁਹਾਨੂੰ ਸਿਰਫ਼ ਉਸ ਨੂੰ ਚੁਣਨਾ ਹੈ ਜਿਸ ਦੇ ਨਾਂ ਦੇ ਨਾਲ KRAFTON, Inc ਲਿਖਿਆ ਹੋਇਆ ਹੈ। ਕਰਾਫਟੋਨ ਨੇ ਹੀ ਇਸ ਗੇਮ ਨੂੰ ਡਿਵੈਲਪ ਕੀਤਾ ਹੈ। ਗੇਮ ਨੂੰ ਸਰਚ ਕਰਨ ਤੋਂ ਬਾਅਦ ਤੁਹਾਨੂੰ ‘ਪ੍ਰੀ-ਰਜਿਸਟਰ’ ਦਾ ਇਕ ਬਟਨ ਦਿਸੇਗਾ, ਜਿਸ ’ਤੇ ਕਲਿੱਕ ਕਰਕੇ ਤੁਸੀਂ ਗੇਮ ਲਈ ਪ੍ਰੀ-ਰਜਿਸਟ੍ਰੇਸ਼ਨ ਕਰ ਸਕਦੇ ਹੋ। ਕਰਾਫਟੋਨ ਨੇ ਕਿਹਾ ਹੈ ਕਿ ਪ੍ਰੀ-ਰਜਿਸਟ੍ਰੇਸ਼ਨ ਕਰਨ ਵਾਲੇ ਪਲੇਅਰਾਂ ਨੂੰ ਚਾਰ ਵਿਸ਼ੇਸ਼ ਅਵਾਰਡ ਮਿਲਣਗੇ, ਜਿਨ੍ਹਾਂ ’ਚ Recon Mask, Recon Outfit, Celebration Expert Tutle ਅਤੇ 300 AG ਸ਼ਾਮਲ ਹਨ।
ਇਹ ਵੀ ਪੜ੍ਹੋ– ਵਟਸਐਪ ਨੂੰ ਲੈ ਡੁੱਬੀ ਨਵੀਂ ਪਾਲਿਸੀ! ਸਿਗਨਲ ਤੇ ਟੈਲੀਗ੍ਰਾਮ ਨੂੰ ਹੋਇਆ ਫਾਇਦਾ
ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ
ਗੇਮ ’ਚ ਮਿਲੇਗਾ ਪਬਜੀ ਵਾਲਾ ‘ਸੈਨਹੋਕ ਮੈਪ’
ਹਾਲ ਹੀ ’ਚ ਕੰਪਨੀ ਨੇ ਇਕ ਫੇਸਬੁੱਕ ਪੋਸਟ ਰਾਹੀਂ ਪਬਜੀ ਮੋਬਾਇਲ ਦੇ ਪ੍ਰਸਿੱਧ ਸੈਨਹੋਕ ਮੈਪ ਨੂੰ ਵਿਖਾਇਆ ਹੈ ਯਾਨੀ ਨਵੀਂ ਗੇਮ ’ਚ ਵੀ ਇਹ ਮੈਪ ਮਿਲੇਗਾ। ਫੇਸਬੁੱਕ ਪੋਸਟ ’ਚ ਸੈਨਹੋਕ ਮੈਪ ਦੀ Ban Tai ਲੋਕੇਸ਼ਨ ਨੂੰ ਵੇਖਿਆ ਜਾ ਸਕਦਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਸਮੇਂ-ਸਮੇਂ ’ਤੇ ਗੇਮ ’ਚ ਕੰਟੈਂਟ ਜੋੜਿਆ ਜਾਵੇਗਾ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਕਾਫੀ ਹੱਦ ਤਕ ਪਬਜੀ ਵਰਗੀ ਹੀ ਹੋਵੇਗੀ।
ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਸੁਰੱਖਿਅਤ ਰਹੇਗਾ ਡਾਟਾ
ਕਰਾਫਟੋਨ ਨੇ ਕਿਹਾ ਹੈ ਕਿ ਉਹ ਡਾਟਾ ਪ੍ਰਾਈਵੇਸੀ ਅਤੇ ਡਾਟਾ ਸਕਿਓਰਿਟੀ ਨੂੰ ਪਹਿਲੀ ਤਰਜੀਹ ਦੇ ਤੌਰ ’ਤੇ ਵੇਖ ਰਹੀ ਹੈ ਅਤੇ ਉਹ ਇਸ ਲਈ ਵਚਨਬੱਧ ਹੈ। ਡਾਟਾ ਸੁਰੱਖਿਆ ਲਈ ਕੰਪਨੀ ਕਈ ਹੋਰ ਕੰਪਨੀਆਂ ਨਾਲ ਵੀ ਕੰਮ ਕਰ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਦੇ ਪਲੇਅਰਾਂ ਦਾ ਪੂਰਾ ਡਾਟਾ ਭਾਰਤੀ ਡਾਟਾ ਸੈਂਟਰ ’ਤੇ ਹੀ ਸਟੋਰ ਹੋਵੇਗਾ ਅਤੇ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ, ਹੋਵੇਗਾ।
ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ
18 ਸਾਲਾਂ ਤੋਂ ਘੱਟ ਉਮਲ ਵਾਲੇ ਨਹੀਂ ਖੇਡ ਸਕਣਗੇ ਗੇਮ
ਕੰਪਨੀ ਨੇ ਇਹ ਵੀ ਸਾਫ਼ਤੌਰ ’ਤੇ ਕਹਿ ਦਿੱਤਾ ਹੈ ਕਿ 18 ਸਾਲਾਂ ਤੋਂ ਘੱਟ ਉਮਰ ਵਾਲੇ ਬੱਚੇ ਗੇਮ ਨਹੀਂ ਖੇਡ ਸਕਣਗੇ ਅਤੇ ਜੇਕਰ ਉਹ ਗੇਮ ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦਾ ਮੋਬਾਇਲ ਨੰਬਰ ਕੰਪਨੀ ਨਾਲ ਸਾਂਝਾ ਕਰਨਾ ਹੋਵੇਗਾ। ਨਵੀਂ ਗੇਮ ਦੀ ਵਾਪਸੀ ’ਤੇ ਕੰਪਨੀ ਨੇ ਇਹ ਸਭ ਤੋਂ ਵੱਡਾ ਬਦਲਾਅ ਕੀਤਾ ਹੈ। ਕੰਪਨੀ ਦੇ ਇਸ ਫੈਸਲੇ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਸਾਲ ਪਬਜੀ ਮੋਬਾਇਲ ਦੇ ਬੈਨ ਹੋਣ ਤੋਂ ਪਹਿਲਾਂ ਇਸ ਗੇਮ ਦੀ ਆਲੋਚਨਾ ਹਿੰਸਕ ਗੇਮ ਦੇ ਤੌਰ ’ਤੇ ਹੋ ਰਹੀ ਸੀ।
ਇਹ ਵੀ ਪੜ੍ਹੋ– ਭਾਰਤ ’ਚ ਇਹ ਹਨ 5 ਸਭ ਤੋਂ ਸਸਤੇ 5ਜੀ ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਦਿੱਲੀ ਹਾਈ ਕੋਰਟ ਨੇ ਸਰਕਾਰ, ਫੇਸਬੁੱਕ ਤੇ ਵਟਸਐਪ ਕੋਲੋਂ ਮੰਗਿਆ ਜਵਾਬ, 15 ਮਈ ਤੋਂ ਲਾਗੂ ਹੋ ਚੁੱਕੀ ਹੈ ਨਵੀਂ ਪਾਲਿਸੀ
NEXT STORY