ਗੈਜੇਟ ਡੈਸਕ–ਜੇਕਰ ਤੁਸੀਂ ਆਪਣੇ ਲਈ ਨਵਾਂ ਬਲੂਟੂਥ ਸਪੀਕਰ ਖ਼ਰੀਦਣ ਬਾਰੇ ਸੋਚ ਰਹੇ ਹੋ ਅਤੇ ਤੁਹਾਡਾ ਬਜਟ ਘੱਟ ਹੈ ਤਾਂ ਸਾਡੀ ਇਹ ਖਬਰ ਤੁਹਾਡੇ ਬਹੁਤ ਕੰਮ ਆਏਗੀ। ਇਥੇ ਅਸੀਂ ਤੁਹਾਨੂੰ ਭਾਰਤੀ ਬਾਜ਼ਾਰ ’ਚ ਉਪਲੱਬਧ ਕੁਝ ਚੁਣੇ ਹੋਏ ਵਾਇਰਲੈੱਸ ਸਪੀਕਰਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਕੀਮਤ 2 ਹਜ਼ਾਰ ਰੁਪਏ ਤੋਂ ਘੱਟ ਹੈ ਅਤੇ ਉਨ੍ਹਾਂ ’ਚ ਤੁਹਾਨੂੰ ਦਮਦਾਰ ਸਾਊਂਡ ਕੁਆਲਿਟੀ ਮਿਲੇਗੀ।
Mivi Play
ਕੀਮਤ– 899 ਰੁਪਏ
Mivi Play ਬਲੂਟੂਥ ਸਪੀਕਰ ਦਾ ਡਿਜ਼ਾਇਨ ਆਕਰਸ਼ਕ ਹੈ। ਇਸ ਸਪੀਕਰ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਵਾਟਰ ਪਰੂਪ ਹੈ। ਇਸ ਵਿਚ 52mm ਦਾ ਡ੍ਰਾਈਵਰ ਦਿੱਤਾ ਗਿਆ ਹੈ, ਜੋ ਸ਼ਾਨਦਾਰ ਸਾਊਂਡ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਮਿਵੀ ਪਲੇਅ ਸਪੀਕਰ ’ਚ ਦਮਦਾਰ ਬੈਟਰੀ ਮਿਲੇਗੀ, ਜੋ ਸਿੰਗਲ ਚਾਰਜ ’ਚ 12 ਘੰਟਿਆਂ ਦਾ ਬੈਕਅਪ ਦਿੰਦੀ ਹੈ।
Vingajoy SP-6560
ਕੀਮਤ– 999 ਰੁਪਏ
Vingajoy SP-6560 ਪਾਕੇਟ ਫ੍ਰੈਂਡਲੀ ਵਾਇਰਲੈੱਸ ਸਪੀਕਰ ਹੈ। ਇਸ ਸਪੀਕਰ ’ਚ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ 8 ਘੰਟਿਆਂ ਦਾ ਪਲੇਅਬੈਕ ਟਾਈਪ ਆਫਰ ਕਰਦੀ ਹੈ। ਇਸ ਡਿਵਾਈਸ ਨੂੰ ਐਂਡਰਾਇਡ, ਆਈ.ਓ.ਐੱਸ., ਕੰਪਿਊਟਰ ਅਤੇ ਲੈਪਟਾਪ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ।
ZEBRONICS Zeb-Action
ਕੀਮਤ– 1,099 ਰੁਪਏ
ZEBRONICS Zeb-Action ਬੇਹੱਦ ਸ਼ਾਨਦਾਰ ਵਾਇਰਲੈੱਸ ਸਪੀਕਰ ਹੈ। ਇਸ ਦਾ ਡਿਜ਼ਾਇਨ ਸਾਧਾਰਣ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਪੀਕਰ ’ਚ Aux ਤੋਂ ਲੈ ਕੇ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਤਕ ਦਿੱਤਾ ਗਿਆ ਹੈ। ਇਸ ਸਪੀਕਰ ’ਚ TW ਫੀਚਰ ਮਿਲੇਗਾ। ਇਸ ਰਾਹੀਂ ਯੂਜ਼ਰਸ ਇਕੱਠੇ ਦੋ ਸਪੀਕਰਾਂ ਨੂੰ ਕੁਨੈਕਟ ਕਰ ਸਕਣਗੇ। ਇਸ ਤੋਂ ਇਲਾਵਾ ਸਪੀਕਰ ’ਚ 12 ਘੰਟਿਆਂ ਦਾ ਪਲੇਅਬੈਕ ਟਾਈਮ ਦੇਣ ਵਾਲੀ ਬੈਟਰੀ ਦਿੱਤੀ ਗਈ ਹੈ।
Portronics SoundDrum
ਕੀਮਤ– 1,699 ਰੁਪਏ
Portronics SoundDrum ਬਜਟ ਰੇਂਜ ਦਾ ਸ਼ਾਨਦਾਰ ਵਾਇਰਲੈੱਸ ਸਪੀਕਰ ਹੈ। ਇਸ ਸਪੀਕਰ ’ਚ 1800mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਸਿੰਗਲ ਚਾਰਜ ’ਚ 7 ਘੰਟਿਆਂ ਦਾ ਬੈਕਅਪ ਦਿੰਦੀ ਹੈ। ਇਸ ਤੋਂ ਇਲਾਵਾ ਸਪੀਕਰ ’ਚ ਬਲੂਟੂਥ 4.2 ਮਿਲੇਗਾ, ਜਿਸ ਦੀ ਕੁਨੈਕਟੀਵਿਟੀ ਰੇਂਜ 10 ਮੀਟਰ ਹੈ।
boAt Stone
ਕੀਮਤ– 1,899 ਰੁਪਏ
boAt Stone ਸਪੀਕਰ ਆਕਰਸ਼ਕ ਡਿਜ਼ਾਇਨ ਨਾਲ ਆਉਂਦਾ ਹੈ। ਇਸ ਸਪੀਕਰ ’ਚ ਸ਼ਾਨਦਾਰ ਸਾਊਂਡ ਲਈ ਪਾਵਰਫੁਲ ਬਾਸ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਪੀਕਰ ’ਚ ਯੂਜ਼ਰਸ ਨੂੰ ਦਮਦਾਰ ਬੈਟਰੀ ਮਿਲੇਗੀ, ਜੋ ਸਿੰਗਲ ਚਾਰਜ ’ਚ 7 ਘੰਟਿਆਂ ਦਾ ਬੈਕਅਪ ਦਿੰਦੀ ਹੈ। ਉਥੇ ਹੀ ਇਸ ਸਪੀਕਰ ਨੂੰ IPX4 ਰੇਟਿੰਗ ਮਿਲੀ ਹੈ।
Tesla ਨੇ 300,000 ਚੀਨ ਦੀ ਬਣੀ ਮਾਡਲ 3 ਅਤੇ ਮਾਡਲ Y ਕਾਰ ਕੀਤਾ ਰਿਕਾਲ
NEXT STORY