ਆਟੋ ਡੈਸਕ– ਭਾਰਤ ’ਚ ਐਂਟਰੀ ਲੈਵਲ ਹੈਚਬੈਕ ਅਤੇ ਐੱਸ.ਯੂ.ਵੀ. ਕਾਰਾਂ ਦੀ ਦੌੜ ’ਚ ਅੱਜ ਵੀ ਇਕ ਵੱਡਾ ਵਰਗ ਸੇਡਾਨ ਕਾਰਾਂ ਨੂੰ ਖ਼ਰੀਦਣ ’ਚ ਵਿਸ਼ਵਾਸ ਰੱਖਦਾ ਹੈ, ਜਿਸ ਦਾ ਵੱਡਾ ਕਾਰਨ ਕੰਫਰਟ ਲੈਵਲ ਅਤੇ ਸਪੇਸ ਹੈ। ਵੇਖਿਆ ਜਾਵੇ ਤਾਂ ਭਾਰਤ ’ਚ ਲਗਭਗ ਹਰ ਵਾਹਨ ਨਿਰਮਾਤਾ ਕੋਲ ਇਸ ਸੈਗਮੈਂਟ ’ਚ ਗੱਡੀਆਂ ਮੌਜੂਦ ਹਨ ਪਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਦੇਸ਼ ਦੀ ਸਭ ਤੋਂ ਸਸਤੀ ਅਤੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਦੀ ਡਿਟੇਲ।
ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ
ਮਾਈਲੇਜ ਅਤੇ ਕੀਮਤ
ਅਸੀਂ ਗੱਲ ਕਰ ਰਹੇ ਹਾਂ ਮਾਰੂਤੀ ਡਿਜ਼ਾਇਰ ਦੀ। ਮਾਰੂਤੀ ਦੀ ਇਸ ਕਾਰ ਦੀ ਕੀਮਤ 5.89 ਲੱਖ ਰੁਪਏ ਤੋਂ ਲੈ ਕੇ 8.80 ਲੱਖ ਰੁਪਏ ਤਕ ਤੈਅ ਕੀਤੀ ਗਈ ਹੈ। ਹਾਲ ਹੀ ’ਚ ਕੰਪਨੀ ਨੇ ਇਸ ਦਾ ਫੇਸਲਿਫਟਿਡ ਮਾਡਲ ਲਾਂਚ ਕੀਤਾ ਹੈ। ਉਥੇ ਹੀ ਕੰਪਨੀ ਇਸ ਕਾਰ ਨੂੰ ਖ਼ਰੀਦਣ ’ਤੇ ਦੋ ਮਹੀਨਿਆਂ ਬਾਅਦ ਆਪਣੀ ਈ.ਐੱਮ.ਆਈ. ਦਾ ਭੁਗਤਾਨ ਕਰਨ ਦਾ ਆਪਸ਼ਨ ਵੀ ਦੇ ਰਹੀ ਹੈ। ਡਿਜ਼ਾਇਰ ਐੱਮ.ਟੀ. ਮੈਨੁਅਲ ਟ੍ਰਾਸਮਿਸ਼ਨ ਦੇ ਨਾਲ 23.26 ਕਿਲੋਮੀਟਰ ਪ੍ਰਤੀ ਲੀਟਰ ਅਤੇ ਏ.ਐੱਮ.ਟੀ. ਨਾਲ 24.12 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਣ ’ਚ ਸਮਰੱਥ ਹੈ। ਉਥੇ ਹੀ ਕੰਪਨੀ ਇਸ ਨੂੰ ਚਾਰ ਮਾਡਲਾਂ- L, V, Z ਅਤੇ Z + ’ਚ ਪੇਸ਼ ਕਰਦੀ ਹੈ।
ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ
ਇੰਜਣ ਅਤੇ ਟ੍ਰਾਸਮਿਸ਼ਨ
ਡਿਜ਼ਾਇਰ ਫੇਸਲਿਫਟ ਨੂੰ ਮਾਰੂਤੀ ਦੇ 1.2 ਲੀਟਰ ਡਿਊਲ ਜੈੱਟ ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਜਾਂਦਾ ਹੈ ਜੋ 90 ਪੀ.ਐੱਸ. ਦੀ ਪਾਵਰ ਅਤੇ 113 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ 5-ਸਪੀਡ ਮੈਨੁਅਲ ਨੂੰ ਸਟੈਂਡਰਡ ਰੱਖਿਆ ਗਿਆ ਹੈ ਅਤੇ ਨਾਲ ਹੀ 5-ਸਪੀਡ ਏ.ਐੱਮ.ਟੀ. ਦਾ ਆਪਸ਼ਨ ਵੀ ਮਿਲਦਾ ਹੈ। ਦੱਸ ਦੇਈਏ ਕਿ ਇਹ ਸੈਗਮੈਂਟ ’ਚ ਆਈਡਲ ਸਟਾਰਟ-ਸਟਾਪ ਫੰਕਸ਼ਨ ਪ੍ਰਦਾਨ ਕਰਨ ਵਾਲਾ ਪਹਿਲਾ ਇੰਜਣ ਹੈ ਜੋ ਇਸ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਹੈ।
ਇਹ ਵੀ ਪੜ੍ਹੋ– PUBG Mobile ਤੋਂ ਬਾਅਦ TikTok ਦੀ ਵੀ ਹੋਵੇਗੀ ਵਾਪਸੀ! ਪੜ੍ਹੋ ਇਹ ਰਿਪੋਰਟ
ਫੀਚਰਜ਼
ਮਾਰੂਤੀ ਦੇ ਫੇਸਲਿਫਟਿਡ ਡਿਜ਼ਾਇਰ ਨੂੰ ਕਰੂਜ਼ ਕੰਟਰੋਲ, ਆਟੋਮੈਟਿਕ ਐੱਲ.ਈ.ਡੀ. ਹੈੱਡਲੈਂਪ, ਆਟੋ ਫੋਲਡਿੰਗ ORVMs, ਪੁੱਸ਼-ਬਟਨ ਇੰਜਣ ਸਟਾਰਟ-ਸਟਾਪ ਅਤੇ ਰੀਅਰ ਏਸੀ ਵੈਂਟਸ ਦੇ ਨਾਲ ਆਓਟ ਏਸੀ ਨਾਲ ਲੈਸ ਕੀਤਾ ਗਿਆਹੈ। ਇਸ ਵਿਚ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਕੁਨੈਕਟੀਵਿਟੀ ਦੇ ਨਾਲ 7.0 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਕਲਾਊਡ-ਬੇਸਡ ਸਰਵਿਸ ਵੀ ਮਿਲਦੀ ਹੈ। ਬਤੌਰ ਸੇਫਟੀ ਫੀਚਰਜ਼ ਇਸ ਵਿਚ ਡਿਊਲ ਫਰੰਟ ਏਅਰਬੈਗਸ, ISOFIX ਚਾਈਲਡ ਸੀਟ ਐਂਕਰ ਅਤੇ ਰੀਅਰ ਪਾਰਕਿੰਗ ਸੈਂਸਰ ਸਟੈਂਡਰਡ ਦਿੱਤੇ ਗਏ ਹਨ। ਇਸ ਦੇ ਏ.ਐੱਮ.ਟੀ. ਮਾਡਲ ’ਚ ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ ਅਤੇ ਹਿੱਲ ਹੋਲਡ ਅਸਿਸਟ ਵੀ ਮਿਲਦਾ ਹੈ ਜਦਕਿ ਰੀਅਰ-ਵਿਊ ਕੈਮਰਾ ਅਤੇ ਰੀਅਰ ਡਿਫਾਗਰ ਵਰਗੇ ਫੀਚਰਜ਼ ਹਾਈ-ਸਪੇਸ ਮਾਡਲ ’ਚ ਦਿੱਤੇ ਜਾਂਦੇ ਹਨ।
Realme 6 Pro ਲਈ ਆਈ ਨਵੀਂ ਅਪਡੇਟ, ਫੋਨ ਹੋਵੇਗਾ ਹੋਰ ਵੀ ਸਮਾਰਟ
NEXT STORY