ਗੈਜੇਟ ਡੈਸਕ- ਜੇਕਰ ਤੁਸੀਂ ਵੀ ਆਈਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਹੁਣ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਤੋਂ ਆਈਫੋਨ 15 ਨੂੰ 59,999 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ ਜੋ ਇਸ ਸਮੇਂ ਦੀ ਬੈਸਟ ਡੀਲ ਹੈ। ਫਲਿਪਕਾਰਟ 'ਤੇ 'ਬਿਗ ਬਚਤ ਡੇਜ਼ ਸੇਲ' ਸ਼ੁਰੂ ਹੋ ਚੁੱਕੀ ਹੈ।
ਕੀਮਤ 'ਚ ਕਟੌਤੀ ਕਾਰਨ ਆਈਫੋਨ 15 ਉਨ੍ਹਾਂ ਲੋਕਾਂ ਲਈ ਇਕ ਬਿਹਤਰੀਨ ਆਪਸ਼ਨ ਬਣ ਗਿਆ ਹੈ ਜੋ ਅਪਡੇਟਿਡ ਸਮਾਰਟਫੋਨ ਖ਼ਰੀਦਣਾ ਚਾਹੁੰਦੇ ਹਨ। ਉਥੇ ਹੀ ਜੇਕਰ ਤੁਸੀਂ ਵਾਧੂ ਛੋਟ 'ਤੇ ਨਵਾਂ ਆਈਫੋਨ ਲੈਣਾ ਚਾਹੁੰਦੇ ਹੋ ਤਾਂ ਪੁਰਾਣਾ ਸਮਾਰਟਫੋਨ ਐਕਸਚੇਂਜ ਕਰ ਸਕਦੇ ਹੋ।
ਡਿਸਕਾਊਂਟ
ਆਈਫੋਨ 15 'ਤੇ ਫਲਿਪਕਾਰਟ ਦੀ ਲੇਟੈਸਟ ਡੀਲ 'ਚ ਸ਼ਾਨਦਾਰ ਆਫਰ ਹੈ। ਹੁਣ ਆਈਫੋਨ 15 ਸਿਰਫ 59,999 ਰੁਪਏ 'ਚ ਮਿਲ ਰਿਹਾ ਹੈ, ਜੋ ਕਿ ਇਸ ਸਮੇਂ ਬਾਜ਼ਾਰ 'ਚ ਸਭ ਤੋਂ ਸਸਤਾ ਫਲੈਗਸ਼ਿਪ ਐਪਲ ਡਿਵਾਈਸ ਬਣ ਗਿਆ ਹੈ। ਪਹਿਲਾਂ ਇਸ ਫੋਨ ਦੀ ਕੀਮਤ 79,999 ਰੁਪਏ ਸੀ ਪਰ ਹੁਣ ਇਹ ਬਹੁਤ ਘੱਟ ਕੀਮਤ 'ਚ ਉਪਲੱਬਧ ਹੈ ਜੋ ਉਨ੍ਹਾਂ ਲੋਕਾਂ ਲਈ ਇਕ ਬਿਹਤਰੀਨ ਡੀਲ ਹੈ, ਜਿਨ੍ਹਾਂ ਨੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕੀਤਾ ਸੀ। ਇਸਤੋਂ ਇਲਾਵਾ HDFC ਬੈਂਕ ਆਫਰ ਤਹਿਤ ਇਸ ਫੋਨ 'ਤੇ 1200 ਰੁਪਏ ਦੀ ਵਾਧੂ ਛੋਟ ਮਿਲ ਰਹੀ ਹੈ। ਐਪਲ ਹਮੇਸ਼ਾ ਨਵੇਂ ਮਾਡਲ ਲਾਂਚ ਕਰਨ ਤੋਂ ਬਾਅਦ ਪੁਰਾਣੇ ਮਾਡਲਾਂ ਦੀਆਂ ਕੀਮਤਾਂ ਘਟਾ ਦਿੰਦੀ ਹੈ, ਜਿਸ ਨਾਲ ਗਾਹਕ ਘੱਟ ਕੀਮਤ 'ਚ ਪ੍ਰੀਮੀਅਮ ਡਿਵਾਈਸ ਖ਼ਰੀਦ ਸਕਦੇ ਹਨ। ਦੱਸ ਦੇਈਏ ਕਿ ਆਈਫੋਨ 15 ਹੁਣ ਦੁਨੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ ਬਣ ਗਿਆ ਹੈ।
Apple ਦਾ ਵੱਡਾ ਸਰਪ੍ਰਾਈਜ਼, ਅਗਲੇ ਹਫਤੇ ਲਾਂਚ ਹੋਵੇਗਾ ਸਸਤਾ iPhone!
NEXT STORY