ਗੈਜੇਟ ਡੈਸਕ - ਜੇ ਤੁਸੀਂ ਹੁਣ ਤੱਕ ਵਟਸਐਪ 'ਤੇ ਲੰਬੇ ਵੀਡੀਓ ਸਟੇਟਸ ਲਗਾਉਣ ਦੇ ਵੱਖ-ਵੱਖ ਤਰੀਕੇ ਲੱਭ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਹੈ। ਦੱਸ ਦੱਈਏ ਕਿ ਮੇਟਾ ਆਪਣੇ WhatsApp ਪਲੇਟਫਾਰਮ 'ਤੇ ਸਟੇਟਸ ਸਮਾਂ ਵਧਾਉਣ ਜਾ ਰਿਹਾ ਹੈ, ਇਸ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਹੁਣ ਤੱਕ ਆਪਣੇ ਵੀਡੀਓਜ਼ ਨੂੰ ਆਪਣੇ ਸਟੇਟਸ 'ਤੇ ਟੁਕੜਿਆਂ ’ਚ ਪੋਸਟ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਹੁਣ ਤੱਕ ਤੁਸੀਂ ਵਟਸਐਪ ਸਟੇਟਸ 'ਤੇ ਇਕ ਵਾਰ ’ਚ 60 ਸਕਿੰਟਾਂ ਤੱਕ ਦਾ ਵੀਡੀਓ ਪਾ ਸਕਦੇ ਹੋ। ਹੁਣ ਇਸ ਦੀ ਸੀਮਾ ਵਧਾਈ ਜਾ ਰਹੀ ਹੈ।
ਲਗਾਓ ਵੱਡੇ ਸਟੇਟਸ
ਹੁਣ ਤੁਸੀਂ ਆਪਣੇ WhatsApp ਸਟੇਟਸ ’ਚ 60 ਸਕਿੰਟਾਂ ਦੀ ਬਜਾਏ 90 ਸਕਿੰਟ ਦਾ ਵੀਡੀਓ ਪਾ ਸਕੋਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰ ਫਿਲਹਾਲ ਬੀਟਾ ਯੂਜ਼ਰਸ ਲਈ ਉਪਲਬਧ ਹੈ। ਬੀਟਾ ਯੂਜ਼ਰ ਉਹ ਹਨ ਜੋ ਐਪ ਦੇ ਟੈਸਟਿੰਗ ਵਰਜਨ ਦੀ ਵਰਤੋਂ ਕਰ ਰਹੇ ਹਨ। ਕਿਸੇ ਵੀ ਐਪ ਦੇ ਬੀਟਾ ਵਰਜਨਾਂ ’ਚ ਬੱਗ ਹੋ ਸਕਦੇ ਹਨ। ਅਜਿਹੀ ਸਥਿਤੀ ’ਚ, ਕੰਪਨੀਆਂ ਯੂਜ਼ਰਾਂ ਨੂੰ ਮੁੱਖ ਵਰਜਨ ਪ੍ਰਦਾਨ ਕਰਦੀਆਂ ਹਨ। ਬੀਟਾ ਵਰਜ਼ਨ 'ਤੇ ਇਸ ਫੀਚਰ ਦੇ ਆਉਣ ਦਾ ਭਾਵ ਇਹ ਕਿ ਇਹ ਜਲਦੀ ਹੀ ਆਮ ਲੋਕਾਂ ਲਈ ਵੀ ਉਪਲਬਧ ਹੋਵੇਗਾ। ਵਟਸਐਪ ਦੇ ਇਸ ਆਉਣ ਵਾਲੇ ਫੀਚਰ ਬਾਰੇ ਜਾਣਕਾਰੀ WABetaInfo ਨਾਮਕ ਇਕ ਭਰੋਸੇਯੋਗ ਸਰੋਤ ਤੋਂ ਪ੍ਰਾਪਤ ਹੋਈ ਹੈ।
ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਫੀਚਰ WhatsApp ਦੇ ਐਂਡਰਾਇਡ ਵਰਜ਼ਨ 2.25.12.9 'ਤੇ ਉਪਲਬਧ ਹੋਵੇਗਾ। ਇਸ ਅਪਡੇਟ ਤੋਂ ਬਾਅਦ, ਯੂਜ਼ਰ ਇਕ ਵਾਰ ’ਚ 90-ਸਕਿੰਟ ਦਾ ਵੀਡੀਓ ਆਪਣੇ ਸਟੇਟਸ ’ਚ ਪਾ ਸਕਣਗੇ। ਪਿਛਲੇ ਸਾਲ ਦੇ ਸ਼ੁਰੂ ’ਚ, 30 ਸਕਿੰਟ ਦੀ ਸੀਮਾ ਨੂੰ ਵਧਾ ਕੇ 1 ਮਿੰਟ ਕਰ ਦਿੱਤਾ ਗਿਆ ਸੀ।
ਇਹ ਦੇਖਣ ਲਈ ਕਿ ਕੀ ਇਹ ਫੀਚਰ ਤੁਹਾਡੇ ਲਈ ਉਪਲਬਧ ਹੈ, ਤੁਸੀਂ ਗੂਗਲ ਪਲੇ ਸਟੋਰ 'ਤੇ ਜਾ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਕੀ ਤੁਹਾਡੀ ਐਪ ਅਪਡੇਟ ਕੀਤੀ ਗਈ ਹੈ। ਐਪ ਨੂੰ ਅੱਪਡੇਟ ਕਰੋ ਅਤੇ ਐਪ ਦੇ ਸਟੇਟਸ ਟੈਬ 'ਤੇ ਜਾਓ ਅਤੇ ਦੇਖੋ ਕਿ ਕੀ ਤੁਸੀਂ 90 ਸਕਿੰਟ ਦਾ ਵੀਡੀਓ ਅਪਲੋਡ ਕਰ ਸਕਦੇ ਹੋ ਜਾਂ ਨਹੀਂ? ਜੇਕਰ ਤੁਸੀਂ ਬੀਟਾ ਯੂਜ਼ਰ ਹੋ, ਤਾਂ ਜੇਕਰ ਐਂਡਰਾਇਡ 2.25.12.9 ਵਰਜਨ ਤੁਹਾਡੇ ਲਈ ਉਪਲਬਧ ਹੈ, ਤਾਂ ਇਸ 'ਤੇ ਐਪ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਤੁਸੀਂ ਇਕ ਵਾਰ ’ਚ 90 ਸਕਿੰਟ ਦਾ ਵੀਡੀਓ ਅਪਲੋਡ ਕਰ ਸਕੋਗੇ।
Google ਕਰਨ ਜਾ ਰਿਹਾ ਵੱਡਾ ਬਦਲਾਅ! ਜਾਣੋ ਕਿਨ੍ਹਾਂ Users ’ਤੇ ਪਵੇਗਾ ਅਸਰ
NEXT STORY