ਗੈਜੇਟ ਡੈਸਕ– ਅਲਕਾਟੈਲ ਅਤੇ ਬਲੈਕਬੇਰੀ ਬ੍ਰਾਂਡ ਨੂੰ ਮੈਨੇਜ ਕਰਨ ਵਾਲੀ ਟੀ.ਸੀ.ਐੱਲ. ਨੇ BlackBerry Key2 ਦੇ ਸਪੈਸ਼ਲ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। MWC 2019 ’ਚ ਬਾਰਸੀਲੋਨਾ ’ਚ ਇਸ ਸਮਾਰਟਫੋਨ ਦੇ ਰੈੱਡ ਕਲਰ ਨੂੰ ਦੇਖਿਆ ਗਿਆ ਹੈ। ਨਿਊ ਕਲਰ ਦੇਖਣ ’ਚ BlackBerry Key2 LE “Atomic” ਰੈੱਡ ਵੇਰੀਐਂਟ ਵਰਗਾ ਹੀ ਹੈ। ਇਸ ਦੀ ਕੀਬੋਰਡ ’ਚ ਰੈੱਡ ਫਰੇਮ ਅਤੇ ਰੈੱਡ ਅਸੈਂਟਸ ਹੈ। BlackBerry Key2 ਨੂੰ ਪਿਛਲੇ ਸਾਲ ਭਾਰਤ ’ਚ ਲਾਂਚ ਕੀਤਾ ਗਿਆ ਸੀ। ਬਲੈਕਬੇਰੀ QWERTY ਅਤੇ ਟੱਚ ਫਲੈਗਸ਼ਿਪ ਸਮਾਰਟਫੋਨ ਅਮੇਜ਼ਨ ਇੰਡੀਆ ਸਮੇਤ ਕਈ ਚੈਨਲਾਂ ’ਤੇ ਵਿਕਰੀ ਲਈ ਉਪਲੱਬਧ ਹੈ। ਇਸ ਸਮਾਰਟਫੋਨ ਨੂੰ 42,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਹੁਣ ਤਕ ਇਸ ਸਮਾਰਟਫੋਨ ਦਾ ਬਲੈਕ-ਸਿਲਵਰ ਕਲਰ ਕੰਬੀਨੇਸ਼ਨ ਹੀ ਸ਼ਾਮਲ ਸੀ। ਨਿਊ ਬਲੈਕਬੇਰੀ ਰੈੱਡ ਐਡੀਸ਼ਨ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ’ਤੇ ਆਪਰੇਟ ਹੁੰਦਾ ਹੈ। ਇਹ ਗੂਗਲ ਲੈਂਜ਼ ਅਤੇ ਗੂਗਲ ਪੇਅ ਨੂੰ ਵੀ ਸਪੋਰਟ ਕਰਦਾ ਹੈ।
ਇਸ ਸਪੈਸ਼ਲ ਐਡੀਸ਼ਨ ਸਮਾਰਟਫੋਨ ’ਚ ਨਿਊ Hub+ ਸਾਫਟਵੇਅਰ ਹੈ ਜਿਸ ਵਿਚ Hub+ ਐਪਲੀਕੇਸ਼ਨ ਬੇਸ ’ਚ ਐਕਸ਼ਨ ਬਾਰ ਨੂੰ ਜੋੜਿਆ ਗਿਆ ਹੈ। ਇਸ ਫੋਨ ਦਾ ਡਿਜ਼ਾਈਨ ਓਰੀਜਨਲ Key2 ਵਰਗਾ ਹੀ ਹੈ, ਕੰਪਨੀ ਨੇ ਸਿਰਫ ਕਲਰ ’ਚ ਬਦਲਾਅ ਕੀਤਾ ਹੈ। ਹਾਲਾਂਕਿ ਕੰਪਨੀ ਨੇ ਸਮਾਰਟਫੋਨ ਦੀ ਸਟੋਰੇਜ ਨੂੰ 64 ਜੀ.ਬੀ. ਤੋਂ ਵਧਾ ਕੇ 128 ਜੀ.ਬੀ. ਕਰ ਦਿੱਤਾ ਹੈ। BlackBerry Key2 Red Edition ਨੋਰਥ ਅਮਰੀਕਾ, ਯੂਰਪ ਅਤੇ ਮਿਡਲ ਈਸਟ, ਏਸ਼ੀਆ ’ਚ ਆਉਣ ਵਾਲੇ ਹਫਤਿਆਂ ’ਚ 749 ਡਾਲਰ (ਕਰੀਬ 54,00 ਰੁਪਏ) ਦੀ ਕੀਮਤ ’ਚ ਉਪਲੱਬਧ ਹੋਵੇਗਾ। ਇਸ ਦੇ ਨਾਲ ਸਪੈਸ਼ਲ ਐਡੀਸ਼ਨ ਰੈੱਡ ਈਅਰਫੋਨ ਵੀ ਦਿੱਤੇ ਜਾਣਗੇ।
MWC 2019: 1TB Microsd Cards ਨਾਲ ਹੁਣ ਤੁਹਾਡੇ ਸਮਾਰਟਫੋਨ ਦੀ ਸਟੋਰੇਜ਼
NEXT STORY