ਜਲੰਧਰ- ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ BMW ਆਪਣੀ ਕਾਰਾਂ ਨੂੰ ਲੈ ਕੇ ਦੁਨੀਆ ਭਰ 'ਚ ਮਸ਼ਹੂਰ ਹੈ । BMW ਦੀਆਂ ਕਾਰਾਂ ਦੀ ਲੁਕਸ ਨੂੰ ਲੈ ਕੇ ਜਿੰਨੀ ਚਰਚਾ ਜਵਾਨ ਪੀੜ੍ਹੀ 'ਚ ਰਹਿੰਦੀ ਹੈ ਓਨੀ ਜ਼ਿਆਦਾ ਹੀ ਪਾਵਰਫੁੱਲ ਇੰਜਣ, ਪਰਫਾਰਮੇਨਸ ਵੀ ਕਾਫ਼ੀ ਲਾਜਵਾਬ ਹੁੰਦੀ ਹੈ। ਉਥੇ ਹੀ ਹੁਣ ਕੰਪਨੀ ਦੁਨਿਆਭਰ 'ਚ ਟੂਰਿੰਗ ਦੇ ਸ਼ੌਕੀਨ ਲੋਕਾਂ ਦੀ ਖਾਸ ਪਸੰਦ ਨੂੰ ਧਿਆਨ 'ਚ ਰੱਖਦੇ ਹੋਏ BMW K1600 GTL ਐਕਸਕਲੂਸੀਵ ਬਾਈਕ ਬਣਾਈ ਹੈ, ਹਾਲਾਂਕਿ ਇਹ ਬਾਈਕ ਭਾਰਤ 'ਚ ਲਾਂਚ ਨਹੀਂ ਹੋਈ ਹੈ। ਭਾਰਤ 'ਚ ਇਸ ਨਾਲ ਮਿਲਦੀ-ਜੁਲਦੀ K 1600 ਬਾਈਕ ਵਿਕਰੀ ਲਈ ਮੌਜੂਦ ਹੈ। ਆਓ ਨਜ਼ਰ ਪਾਉਂਦੇ ਹਾਂ ਇਸ BMW K 1600 GTL ਐਕਸਕਲੂਸੀਵ ਬਾਈਕ ਦੀਆਂ ਖੂਬੀਆਂ 'ਤੇ : -
ਇੰਜਣ -
BMW K 1600 GTL ਐਕਸਕਲੂਸੀਵ 'ਚ 1649ਸੀ. ਸੀ ਦਾ ਲਿਕਵਿਡ ਕੂਲਡ, ਇਨ- ਲਾਇਨ 6-ਸਿਲੈਂਡਰ ਇੰਜਣ ਲਗਾਇਆ ਗਿਆ ਹੈ। ਇਸ ਇੰਜਣ ਤੋਂ ਅਧਿਕਤਮ 160ਐੱਚ. ਪੀ ਤੱਕ ਦੀ ਤਾਕਤ ਅਤੇ 175ਐੱਨ. ਐੱਮ ਤੱਕ ਟਾਰਕ ਜਨਰੇਟ ਹੁੰਦਾ ਹੈ। ਇਸ 360 ਕਿੱਲੋਗ੍ਰਾਮ ਵਜ਼ਨੀ ਬਾਈਕ ਦੇ ਇੰਜਣ ਨੂੰ 6-ਸਪੀਡ ਕਾਂਸਟੈਂਟ ਮੇਸ਼ ਗਿਅਰਬਾਕਸ ਨਾਲ ਜੋੜਿਆ ਗਿਆ ਹੈ। BMW ਦੀ ਇਹ ਮੋਟਰਸਾਈਕਲ ਲਗਭਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੋੜ ਸਕਦੀ ਹੈ।
ਹੋਰ ਫੀਚਰਸ-
ਲੁਕਸ ਦੀ ਗੱਲ ਕਰੀਏ ਤਾਂ BMW K 1600 GTL ਐਕਸਕਲੂਸੀਵ ਇਕ ਪਰਫੇਕਟ ਟੂਰਿੰਗ ਬਾÂਕੀ ਨਜ਼ਰ ਆਉਂਦੀ ਹੈ। ਬਾਈਕ 'ਤੇ ਕੀਤਾ ਗਿਆ ਕ੍ਰੋਮ ਦਾ ਕੰਮ ਅਤੇ ਥ੍ਰੀ-ਲੇਅਰ ਦੀ ਪੇਂਟਿੰਗ ਇਸ ਨੂੰ ਇਕ ਲਗਜ਼ਰਿਅਸ ਲੁੱਕ ਦਿੰਦੇ ਹਨ। ਇਹ ਬਾਈਕ 2489ਐੱਮ. ਐੱਮ ਲੰਬੀ, 1000ਐੱਮ. ਐੱਮ ਚੌੜੀ ਅਤੇ 1465ਐੱਮ. ਐੱਮ ਉੱਚੀ ਹੈ। ਬਾਈਕ ਦੀ ਸੀਟ ਦੀ ਉਚਾਈ 750ਐੱਮ.ਐੱਮ ਹੈ। ਇਸ ਮੋਟਰਸਾਈਕਲ ਦਾ ਫਿਊਲ ਟੈਂਕ ਕਪੈਸਿਟੀ 26.5 ਲਿਟਰ ਹੈ।
ਕੀਮਤ -
ਅਮਰੀਕਾ 'ਚ ਇਸ ਮੋਟਰਸਾਇਕਲ ਦੀ ਕੀਮਤ 30,395 ਡਾਲਰ (ਲਗਭਗ 20 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ।
ਜਲਦੀ ਹੀ ਭਾਰਤ 'ਚ ਲਾਂਚ ਹੋਵੇਗੀ ਇਸ ਕੰਪਨੀ ਦੀ ਇਲੈਕਟ੍ਰਿਕ ਬਾਈਕ
NEXT STORY