ਜਲੰਧਰ : ਦੁਨੀਆ ਭਰ 'ਚ ਆਪਣੇ ਰੋਬਾਟਸ ਤੋਂ ਮਸ਼ਹੂਰ ਹੋਈ ਕੰਪਨੀ ਬੋਸਟਨ ਡਾਇਨੈਮਿਕਸ ਨੇ ਨਵਾਂ ਹੈਂਡਲ (Handle) ਨਾਮਕ ਰੋਬੋਟ ਵਿਕਸਿਤ ਕੀਤਾ ਹੈ ਜੋ ਦੋ ਪਹੀਆਂ 'ਤੇ ਬੇਲੈਂਸ ਬਣਾ ਕੇ 9 ਮੀਲ ਪ੍ਰਤੀ ਘੰਟਾ (ਲਗਭਗ 14.4 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਚੱਲਦਾ ਹੈ। ਇਸ ਰੋਬੋਟ ਨੂੰ ਲੈ ਕੇ ਕੰਪਨੀ ਨੇ ਇਕ ਵੀਡੀਓ ਵੀ ਰਿਲੀਜ਼ ਕੀਤੀ ਹੈ ਜਿਸ 'ਚ ਤੁਸੀਂ ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਵੇਖ ਸਕਦੇ ਹੋ। ਇਸ ਰੋਬੋਟ ਨੂੰ ਲੈ ਕੇ ਇਸ ਦੀ ਨਿਰਮਾਤਾ ਕੰਪਨੀ ਬੋਸਟਨ ਡਾਇਨੈਮਿਕਸ ਨੇ ਕਿਹਾ ਹੈ ਕਿ ਇਸ 'ਚ ਲੱਗੇ ਟਾਇਰਜ਼ ਨਾਲ ਇਸ ਨੂੰ ਸਪਾਟ ਸਤ੍ਹਾ 'ਤੇ ਚਲਾਇਆ ਜਾ ਸਕਦਾ ਹੈ ਜਿਥੇ ਇਸ ਦੀਆਂ ਲੱਤਾਂ ਲਗਭਗ ਕਿਤੇ ਵੀ ਅਸਾਨੀ ਲੈ ਨਾਲ ਜਾਣ 'ਚ ਮਦਦ ਕਰਦੀਆਂ ਹਨ।
ਬੋਸਟਨ ਡਾਇਨੈਮਿਕਸ ਨੇ ਦੱਸਿਆ ਹੈ ਕਿ ਇਸ ਰੋਬੋਟ ਨਾਲ 100 ਪੌਂਡ (ਲਗਭਗ 45.3 ਕਿੱਲੋਗ੍ਰਾਮ) ਤੱਕ ਭਾਰ ਚੁੱਕਿਆ ਜਾ ਸਕਦਾ ਹੈ। ਇਸ 6 ਫੁੱਟ ਲੰਬੇ ਰੋਬੋਟ 'ਚ ਖਾਸ ਬੈਟਰੀ ਲਗੀ ਹੈ ਜੋ ਇਕ ਵਾਰ ਫੁੱਲ ਚਾਰਜ ਹੋਣ 'ਤੇ 15 ਮੀਲ (ਕਰੀਬ 24.1ਕਿਲੋਮੀਟਰ) ਤੱਕ ਦਾ ਰਸਤਾ ਤੈਅ ਕਰਨ 'ਚ ਮਦਦ ਕਰੇਗੀ।
ਪੈਨਾਸੋਨਿਕ ਨੇ ਲਾਂਚ ਕੀਤੇ Eluga Pulse,Pulse-x ਸਮਾਰਟਫੋਨਜ਼, ਜਾਣੋ ਕੀਮਤ
NEXT STORY