ਗੈਜੇਟ ਡੈਸਕ– ਭਾਰਤ ਦੀ ਦੋਪਹੀਆ ਨਿਰਮਾਤਾ ਕੰਪਨੀ ਟੀ.ਵੀ.ਐੱਸ. ਨੇ BS-6 ਇੰਜਣ ਦੇ ਨਾਲ ਆਪਣੇ ਆਟੋਮੈਟਿਕ ਸਕੂਟਰ ਜੁਪਿਟਰ ਕਲਾਸਿਕ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਭਾਰਤੀ ਬਾਜ਼ਾਰ ’ਚ 67,911 ਰੁਪਏ (ਐਕਸ-ਸ਼ੋਅਰੂਮ) ਕੀਮਤ ਦੇ ਨਾਲ ਲਿਆਇਆ ਗਿਆ ਹੈ। ਕੰਪਨੀ ਇਸ ਵਾਰ ਇਸ ਨੂੰ ਈਕੋਥਰਸਟ ਫਿਊਲ ਇੰਜੈਕਸ਼ਨ ਤਕਨੀਕ ਨਾਲ ਲੈ ਕੇ ਆਈ ਹੈ ਜੋ ਸਕੂਟਰ ਨੂੰ ਬਿਹਤਰ ਮਾਈਲੇਜ ਪ੍ਰਦਾਨ ਕਰਨ ’ਚ ਮਦਦ ਕਰੇਗੀ। ਟੀ.ਵੀ.ਐੱਸ. ਦਾ ਦਾਅਵਾ ਹੈ ਕਿ ਟੀ.ਵੀ.ਐੱਸ. ਜੁਪਿਟਰ ਕਲਾਸਿਕ ਹੁਣ 15 ਫੀਸਦੀ ਜ਼ਿਆਦਾ ਮਾਈਲੇਜ ਦੇਣ ਵਾਲਾ ਹੈ।

ਇੰਜਣ
ਇਸ ਸਕੂਟਰ ’ਚ 110 cc ਦਾ BS-6 ਇੰਜਣ ਲੱਗਾ ਹੈ ਜੋ 7500 ਆਰ.ਪੀ.ਐੱਮ. ’ਤੇ 7.9 ਬੀ.ਐੱਚ.ਪੀ. ਦੀ ਪਾਵਰ ਅਤੇ 8 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਰੀਅਲਮੀ ਬਲੈਕ ਫ੍ਰਾਈਡੇਅ ਸੇਲ 29 ਨਵੰਬਰ ਨੂੰ ਹੋਵੇਗੀ ਸ਼ੁਰੂ, ਮਿਲਣਗੇ ਇਹ ਆਫਰਸ
NEXT STORY