ਆਟੋ ਡੈਸਕ- ਬ੍ਰਿਟਿਸ਼ ਦੋ ਪਹੀਆ ਵਾਹਨ ਨਿਰਮਾਤਾ ਕੰਪਨੀ ਬੀ.ਐੱਸ.ਏ. ਜਲਦ ਭਾਰਤੀ ਬਾਜ਼ਾਰ 'ਚ ਐਂਟਰੀ ਕਰਨ ਵਾਲੀ ਹੈ। ਕੰਪਨੀ ਆਪਣੀ BSA Gold Star ਬਾਈਕ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਦੇ ਭਾਰਤ 'ਚ ਆਉਣ ਤੋਂ ਬਾਅਦ ਰਾਇਲ ਐਨਫੀਲਡ ਨੂੰ ਜ਼ਬਰਦਸਤ ਚੁਣੌਤੀ ਮਿਲੇਗੀ।
ਪਾਵਰਟ੍ਰੇਨ
BSA Gold Star 'ਚ ਇਕ ਸਿੰਗਲ-ਸਿਲੰਡਰ, ਚਾਰ-ਵਾਲਵ ਇੰਜਣ ਦਿੱਤਾ ਜਾ ਸਕਦਾ ਹੈ, ਜੋ 44 ਬੀ.ਐੱਚ.ਪੀ. ਦੀ ਪਾਵਰ ਅਤੇ 55 ਐੱਨ.ਐੱਮ. ਦਾ ਟਾਰਕ ਜਨਰੇਟ ਕਰਨ 'ਚ ਸਮਰਥ ਹੋਵੇਗਾ। ਇਸ ਵਿਚ 5-ਸਪੀਡ ਟ੍ਰਾਂਸਮਿਸ਼ਨ ਦਿੱਤਾ ਜਾ ਸਕਦਾ ਹੈ। ਇਹ ਇੰਜਣ ਕਾਫੀ ਪੁਰਾਣਾ ਹੈ। ਇਸਦਾ ਇਸਤੇਮਾਲ ਪਹਿਲਾਂ F650 Funduro 'ਚ BMW Motorrad ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ।
ਮੁਕਾਬਲਾ
ਭਾਰਤੀ ਬਾਜ਼ਾਰ 'ਚ BSA Gold Star ਦਾ ਮੁਕਾਬਲਾ Royal Enfield Interceptor 650, Super Meteor ਅਤੇ Continental GT ਨਾਲ ਹੋਵੇਗਾ।
ਕੀਮਤ
BSA Gold Star ਦੀ ਕੀਮਤ 3.30 ਲੱਖ ਰੁਪਏ ਐਕਸ-ਸ਼ੋਅਰੂਮ ਹੋ ਸਕਦੀ ਹੈ। ਇਹ ਬਾਈਕ ਯੂ.ਕੇ. ਅਤੇ ਯੂਰਪ 'ਚ ਵਿਕਰੀ ਲਈ ਉਪਲੱਬਧ ਹੈ। ਹੁਣ ਇਸਨੂੰ ਜਲਦ ਹੀ ਭਾਰਤ 'ਚ ਵੀ ਲਾਂਚ ਕੀਤਾ ਜਾਵੇਗਾ।
ਘਰੇਲੂ ਕੰਪਨੀ Mivi ਨੇ ਲਾਂਚ ਕੀਤਾ ਨਵੀਂ ਸੀਰੀਜ਼ ਦਾ ਈਅਰਬਡਸ, 60 ਘੰਟਿਾਂ ਤਕ ਚੱਲੇਗੀ ਬੈਟਰੀ
NEXT STORY