ਗੈਜੇਟ ਡੈਸਕ- ਘਰੇਲੂ ਕੰਪਨੀ Mivi ਨੇ ਆਪਣੇ ਨਵੇਂ ਈਅਰਬਡਸ Mivi K7 TWS ਨੂੰ ਲਾਂਚ ਕਰ ਦਿੱਤਾ ਹੈ। Mivi K7 TWS ਕੰਪਨੀ ਦੀ ਕੇ-ਸੀਰੀਜ਼ ਦਾ ਨਵਾਂ ਬਡਸ ਹੈ। ਇਸਦੇ ਨਾਲ ਕੰਪਨੀ ਸਲੀਕ ਅਤੇ ਇਲੇਜੈਂਟ ਡਿਜ਼ਾਈਨ ਦਿੰਦੀ ਹੈ। Mivi K7 TWS ਨੂੰ 5 ਰੰਗਾਂ 'ਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ 'ਚ ਕਾਲਾ, ਬਿਜ, ਗੁਲਾਬੀ, ਨੀਲਾ ਅਤੇ ਹਰਾ ਰੰਗ ਸ਼ਾਮਲ ਹੈ। Mivi K7 TWS ਦੀ ਕੀਮਤ 1,499 ਰੁਪਏ ਰੱਖੀ ਗਈ ਹੈ।
Mivi K7 TWS ਕੰਪਨੀ ਦਾ ਮੇਡ ਇਨ ਇੰਡੀਆ ਪ੍ਰੋਡਕਟ ਹੈ। ਇਸਦੇ ਨਾਲ ਏ.ਆਈ. ਆਧਾਰਿਤ ਨੌਇਜ਼ ਕੈਂਸਲੇਸ਼ਨ ਸਿਸਟਮ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ ਆਡੀਓ ਕੋਡੇਡ ਏ.ਏ.ਸੀ. ਅਤੇ ਐੱਸ.ਬੀ.ਸੀ. ਦਾ ਸਪੋਰਟ ਹੈ। Mivi K7 TWS ਨੂੰ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।
Mivi K7 TWS 'ਚ ਡਿਊਲ ਮਾਈਕ ਦਾ ਸਪੋਰਟ ਹੈ ਜਿਸਨੂੰ ਲੈ ਕੇ ਕੰਪਨੀ ਨੇ ਬੈਸਟ ਕਾਲਿੰਗ ਅਤੇ ਸਾਊਂਡ ਕੁਆਲਿਟੀ ਦਾ ਦਾਅਵਾ ਕੀਤਾ ਹੈ। Mivi K7 TWS 'ਚ ‘Starry Night Effect' ਹੈ ਜੋ ਕਿ ਚਾਰਜਿੰਗ ਕੇਸ ਦੇ ਨਾਲ ਮਿਲਦਾ ਹੈ। ਮਿਵੀ ਦਾ ਇਹ ਬਡਸ ਮਟੈਲਿਕ ਫਿਨਿਸ਼ ਦੇ ਨਾਲ ਆਉਂਦਾ ਹੈ।
Mivi K7 TWS 'ਚ ਬਲੂਟੁੱਥ 5.3 ਹੈ ਜਿਸਦੀ ਰੇਂਜ 10 ਮੀਟਰ ਹੈ। Mivi K7 TWS 'ਚ 13mm ਦਾ ਡ੍ਰਾਈਵਰ ਹੈ ਜਿਸਨੂੰ ਲੈ ਕੇ ਕੰਪਨੀ ਨੇ ਸਾਨਦਾਰ ਬਾਸ ਦਾ ਦਾਅਵਾ ਕੀਤਾ ਹੈ। ਇਸ ਵਿਚ 50ms ਤਕ ਦੀ ਲੋ ਲੇਟੈਂਸੀ ਹੈ ਜੋ ਕਿ ਗੇਮਿੰਗ ਲਈ ਹੈ। ਇਸ ਵਿਚ ਇਕ ਗੇਮ ਮੋਡ ਵੀ ਮਿਲਦਾ ਹੈ। ਸਵੈੱਟ ਰੈਸਿਸਟੈਂਟ ਲਈ Mivi K7 TWS ਨੂੰ IPX4.0 ਦੀ ਰੇਟਿੰਗ ਮਿਲੀ ਹੈ। ਇਸ ਬਡਸ ਦੇ ਨਾਲ 60 ਘੰਟਿਆਂ ਦਾ ਬੈਟਰੀ ਬੈਕਅਪ ਮਿਲਦਾ ਹੈ। ਇਸ ਵਿਚ ਟਾਈਪ ਸੀ ਚਾਰਜਿੰਗ ਪੋਰਟ ਹੈ। ਹਰੇਕ ਬਡਸ 'ਚ 40mAh ਦੀ ਬੈਟਰੀ ਦਿੱਤੀ ਗਈ ਹੈ।
Ola S1 Pro ਇਲੈਕਟ੍ਰਿਕ ਸਕੂਟਰ 'ਚ ਲੱਗੀ ਅੱਗ, ਭੋਪਾਲ ਤੋਂ ਸਾਹਮਣੇ ਆਇਆ ਮਾਮਲਾ
NEXT STORY