ਜਲੰਧਰ- ਰਿਲਾਇੰਸ ਜਿਓ ਤੋਂ ਬਾਅਦ ਦੂਰਸੰਚਾਰ ਬਾਜ਼ਾਰ 'ਚ ਡਾਟਾ ਅਤੇ ਕਾਲ ਦਰਾਂ ਨੂੰ ਲੈ ਕੇ ਮੁਕਾਬਲਾ ਛਿੜਿਆ ਹੋਇਆ ਹੈ। ਕਈ ਕੰਪਨੀਆਂ ਆਪਣੇ ਡਾਟਾ ਅਤੇ ਕਾਲ ਦਰਾਂ 'ਚ ਕਟੌਤੀ ਕਰ ਰਹੀਆਂ ਹਨ। ਇਸੇ ਦੌੜ 'ਚ ਬੀ. ਐੱਸ. ਐੱਨ. ਐੱਲ ਵੀ ਸ਼ਾਮਲ ਹੋ ਗਿਆ ਹੈ। ਬੀ. ਐੱਸ. ਐੱਨ. ਐੱਲ. ਨੇ ਆਪਣੇ ਗਾਹਕਾਂ ਲਈ ਤਿਉਹਾਰਾਂ ਦੇ ਮੌਕੇ ਇਕ ਖਾਸ ਪੇਸ਼ਕਸ਼ ਕੀਤੀ ਹੈ।
ਬੀ. ਐੱਸ. ਐੱਨ. ਐੱਲ. ਦੇ ਇਸ ਆਫਰ ਤਹਿਤ ਪ੍ਰੀਪੇਡ ਗਾਹਕਾਂ ਲਈ ਵਿਸ਼ੇਸ਼ ਟੈਰਿਫ ਵਾਊਚਰ (ਐੱਸ. ਟੀ. ਵੀ) ਪੇਸ਼ ਕੀਤਾ ਗਿਆ ਹੈ, ਜਿਸ 'ਤੇ ਉਨ੍ਹਾਂ ਨੂੰ ਦੁਗਣਾ ਡਾਟਾ ਮਿਲੇਗਾ।
ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਤਿਉਹਾਰਾਂ ਦੌਰਾਨ ਦੇਸ਼ ਭਰ 'ਚ ਚਾਰ ਨਵੇਂ ਡਾਟਾ ਪੈਕ ਪੇਸ਼ ਕੀਤੇ ਗਏ ਹਨ। ਇਨ੍ਹਾਂ ਦੀ ਵੈਧਤਾ 365 ਦਿਨ ਹੈ, ਜਿਸ 'ਚ 31 ਅਕਤੂਬਰ 2016 ਤਕ ਦੁਗਣਾ ਡਾਟਾ ਮਿਲੇਗਾ।''
ਇਸ ਪੇਸ਼ਕਸ਼ ਤਹਿਤ 1,498 ਰੁਪਏ 'ਚ 9-ਜੀਬੀ ਡਾਟਾ ਦੇ ਮੁਕਾਬਲੇ 18-ਜੀਬੀ ਡਾਟਾ ਮਿਲੇਗਾ। 2799 ਰੁਪਏ 'ਚ 18-ਜੀਬੀ ਦੀ ਬਜਾਏ 36-ਜੀਬੀ ਅਤੇ 3,998 ਰੁਪਏ 'ਚ 30-ਜੀਬੀ ਦੇ ਬਦਲੇ 60-ਜੀਬੀ ਅਤੇ 4,498 ਰੁਪਏ 'ਚ 40-ਜੀਬੀ ਦੀ ਬਜਾਏ 80-ਜੀਬੀ ਡਾਟਾ ਮਿਲੇਗਾ।
ਬੀ. ਐੱਸ. ਐੱਨ. ਐੱਲ. ਦੇ ਨਿਰਦੇਸ਼ਕ ਆਰ. ਕੇ. ਮਿੱਤਲ ਨੇ ਕਿਹਾ, ''ਕੰਪਨੀ ਆਪਣੇ ਗਾਹਕਾਂ ਨੂੰ ਭਰੋਸੇਮੰਦ ਅਤੇ ਸਸਤੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ।''
ਡਿਊਲ ਰਿਅਰ ਕੈਮਰੇ ਨਾਲ ਲੈਸ ਹੈ ਇਹ ਹਾਨਰ ਬਰਾਂਡ ਦਾ ਸਮਾਰਟਫੋਨ, ਅੱਜ ਹੋਵੇਗਾ ਲਾਂਚ
NEXT STORY