ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ ਬ੍ਰਾਡਬੈਂਡ ਪਲਾਨਸ ਦਾ ਵਿਸਤਾਰ ਕਰਦੇ ਹੋਏ 3 ਨਵੇਂ ਪਲਾਨ ਪੇਸ਼ ਕੀਤੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਪਲਾਨ 50 Mbps ਤਕ ਦੀ ਇੰਟਰਨੈੱਟ ਸਪੀਡ ਦੇਣਗੇ। ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਇਨ੍ਹਾਂ ਬ੍ਰਾਡਬੈਂਡ ਪਲਾਨਸ ਨੂੰ 200GB CS111 Monthly, 300GB CS112 Monthly ਅਤੇ PUN 400GB Monthly ਦੇ ਨਾਂ ਨਾਲ ਲਿਆਇਆ ਗਿਆ ਹੈ। ਇਨ੍ਹਾਂ ’ਚ ਤੁਹਾਨੂੰ 400 ਜੀ.ਬੀ. ਤਕ ਦਾ ਡਾਟਾ ਮਿਲੇਗਾ।
- 200 ਜੀ.ਬੀ. ਸੀ.ਐੱਸ. 111 ਮੰਥਲੀ ਪਲਾਨ ’ਚ ਗਾਹਕਾਂ ਨੂੰ 50 Mbps ਦੀ ਸਪੀਡ ਨਾਲ 200 ਜੀ.ਬੀ. ਤਕ ਡਾਟਾ ਮਿਲੇਗਾ। ਮਿਆਦ ਖ਼ਤਮ ਹੋਣ ਤੋਂ ਬਾਅਦ ਡਾਟਾ ਸਪੀਡ ਘੱਟ ਕੇ 4 Mbps ਦੀ ਹੋ ਜਾਵੇਗੀ। ਇਸ ਨੂੰ ਮਾਸਿਕ ਕੀਮਤ 490 ਰੁਪਏ ’ਚ ਲਿਆਆ ਗਿਆ ਹੈ। ਇਸ ਵਿਚ ਵੌਇਸ ਕਾਲਿੰਗ ਦਾ ਫਾਇਦਾ ਨਹੀਂ ਮਿਲੇਗਾ।
- 300 ਜੀ.ਬੀ. ਸੀ.ਐੱਸ. 112 ਮੰਥਲੀ ਪਲਾਨ ’ਚ ਗਾਹਕਾਂ ਨੂੰ 300 ਜੀ.ਬੀ. ਤਕ ਹਾਈ-ਸਪੀਡ ਡਾਟਾ ਮਿਲੇਗਾ। ਇਸ ਦੀ ਕੀਮਤ 590 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਸ ਪਲਾਨ ’ਚ ਵੌਇਸ ਕਾਲਿੰਗ ਦਾ ਫਾਇਦਾ ਨਹੀਂ ਮਿਲਦਾ।
- ਪੀ.ਯੂ.ਐੱਨ. 400 ਜੀ.ਬੀ. ਮੰਥਲੀ ਪਲਾਨ ’ਚ 400 ਜੀ.ਬੀ. ਤਕ ਹਾਈ-ਸਪੀਡ ਡਾਟਾ 50 Mbps ਦੀ ਸਪੀਡ ਨਾਲ ਮਿਲੇਗਾ। ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ ਅਤੇ ਇਸ ਦੀ ਕੀਮਤ 690 ਰੁਪਏ ਪ੍ਰਤੀ ਮਹੀਨਾ ਹੈ।
ਭਾਰਤ ’ਚ ਖ਼ੂਬ ਪ੍ਰਸਿੱਧ ਹੋ ਰਹੀ ਇਹ ਸ਼ਾਰਟ ਵੀਡੀਓ ਮੇਕਿੰਗ ਐਪ, ਵੱਡੇ-ਵੱਡੇ ਸਿਤਾਰੇ ਕਰ ਰਹੇ ਇਸਤੇਮਾਲ
NEXT STORY