ਜਲੰਧਰ- ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣਾ 1,199 ਰੁਪਏ ਵਾਲਾ ਫੈਮਿਲੀ ਪਲਾਨ ਰਿਵਾਇਜ਼ ਕੀਤਾ ਹੈ, ਜਿਸ ਨੂੰ ਹੁਣ ਕੰਪਨੀ ਹੋਰ ਵੀ ਜ਼ਿਆਦਾ ਡਾਟਾ ਬੈਨੇਫਿਟ ਦੇ ਨਾਲ ਪੇਸ਼ ਕਰ ਰਹੀ ਹੈ। ਇਸ ਪਲਾਨ 'ਚ 30GB ਦੇ ਹਰ ਬਿਲਿੰਗ ਸਾਈਕਲ 'ਤੇ 10 Mbps ਫ੍ਰੀ ਬਰਾਡਬੈਂਡ ਕੁਨੈੱਕਸ਼ਨ ਦਾ ਫਾਇਦਾ ਮਿਲਦਾ ਹੈ। ਇਸ ਇਕ ਪਲਾਨ 'ਤੇ ਤਿੰਨ ਪ੍ਰੀਪੇਡ ਸਿਮ ਕਾਰਡ ਨੂੰ ਕੁਨੈੱਕਟ ਕਰ ਬੈਨੇਫਿਟ ਦਿੱਤਾ ਜਾ ਸਕਦਾ ਹੈ, ਉਹ ਵੀ ਬਿਲਕੁੱਲ ਮੁਫਤ। ਇਸ ਪਲਾਨ ਨੂੰ BBG Combo ULD 1199 Family ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਿਸ 'ਚ ਯੂਜ਼ਰਸ ਨੂੰ ਜੀਰੋ ਕਾਸਟ 'ਚ 1 ਮਹੀਨੇ ਲਈ ਬਰਾਡਬੈਂਡ ਅਤੇ ਮੋਬਾਇਲ ਸਰਵਿਸ ਦਾ ਫਾਇਦਾ ਮਿਲਦਾ ਹੈ।
ਇਸ ਇਕ ਪਲਾਨ ਦੇ ਰਿਚਾਰਜ 'ਤੇ ਤਿੰਨ ਯੂਜ਼ਰਸ ਇਲਾਵਾ ਇਸ ਪਲਾਨ 'ਤੇ ਮਿਲਣ ਵਾਲੇ ਫ੍ਰੀ ਸਰਵਿਸ, ਫ੍ਰੀ ਰਿੰਗਟੋਨ ਅਤੇ ਫ੍ਰੀ ਆਨਲਾਈਟ ਟੀ. ਵੀ. ਜਿਵੇਂ ਸਾਰੇ ਬੈਨੇਫਿਟਸ ਦਾ ਫਾਇਦਾ ਲੈ ਸਕਦੇ ਹਨ। 1,199 ਰੁਪਏ ਦਾ ਬੀ. ਐੱਸ. ਐੱਨ. ਐੱਲ. ਪਲਾਨ 10 Mbps ਬਰਾਡਬੈਂਡ ਕੁਨੈੱਕਸ਼ਨ ਸਪੀਡ ਦੇ ਨਾਲ 30GB ਡਾਟਾ ਮਿਲੇਗਾ। ਇਸ ਤੋਂ ਬਾਅਦ ਇਹ ਸਪੀਡ ਘੱਟ ਕੇ 2 Mbps ਰਹਿ ਜਾਵੇਗੀ।
ਇਸ ਪਲਾਨ ਨੂੰ ਲੈਣ ਮਗਰੋਂ ਯੂਜ਼ਰਸ ਨੂੰ ਤਿੰਨ ਹੋਰ ਅਜਿਹੇ ਪ੍ਰੀਪੇਡ ਨੰਬਰਸ ਨੂੰ ਚੁੱਣਨੇ ਹੋਣਗੇ, ਜਿਸ ਨੂੰ ਉਹ ਇਸ ਪ੍ਰੀਪੇਡ ਸਰਵਿਸ ਦੇ ਨਾਲ ਜੋੜਨਾ ਚਾਹੁੰਦਾ ਹੈ। ਫ੍ਰੀ ਡਾਟਾ ਤੋਂ ਇਲਾਵਾ ਇਨ੍ਹਾਂ ਤਿੰਨਾਂਨੰਬਰਸ ਨੂੰ ਅਨਲਿਮਟਿਡ ਕਾਲਿੰਗ ਮਿਲੇਗੀ, ਜਿਸ 'ਚ ਰੋਮਿੰਗ ਵੀ ਸ਼ਾਮਿਲ ਹੋਵੇਗੀ। ਨਾਲ ਹੀ ਹਰ ਰੋਜ 1 ਜੀ. ਬੀ ਡਾਟਾ 40 Kbps ਸਪੀਡ 'ਤੇ ਮਿਲੇਗਾ।
ਹਾਲਾਂਕਿ ਰਿਵਾਇਜ਼ ਤੋਂ ਬਾਅਦ ਵੀ ਬੀ. ਐੱਸ. ਐੈੱਨ. ਐੈੱਲ. ਨੇ ਇਸ ਪਲਾਨ 'ਤੇ ਐੈੱਸ. ਐੈੱਮ. ਐੱਸ ਬੈਨੇਫਿਟ ਨਹੀਂ ਦਿੱਤਾ ਹੈ, ਜੋ ਇਸ ਪੂਰੇ ਪਲਾਨ ਦਾ ਸਿਰਫ ਇਕ ਮਾਇਨਸ ਪੁਵਾਇੰਟ ਕਿਹਾ ਜਾ ਸਕਦਾ ਹੈ।
WhatsApp ਦੇ ਕੋਫਾਊਂਡਰ ਨੇ ਕਿਹਾ, ਸਾਰਿਆਂ ਨੂੰ ਡਿਲੀਟ ਕਰ ਦੇਣੀ ਚਾਹੀਦੀ ਫੇਸਬੁੱਕ ਐਪ
NEXT STORY