ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਸਮੇਂ-ਸਮੇਂ ’ਤੇ ਆਪਣੇ ਗਾਹਕਾਂ ਲਈ ਨਵੇਂ ਪਲਾਨਸ ਲੈ ਕੇ ਆਉਂਦੀ ਰਹਿੰਦੀ ਹੈ। ਹੁਣ ਕੰਪਨੀ ਨੇ ਆਪਣੇ ਗਾਹਕਾਂ ਲਈ ਲੰਬੀ ਮਿਆਦ ਵਾਲਾ ਪ੍ਰੀਪੇਡ ਪਲਾਨ ਲੈ ਕੇ ਆਈ ਹੈ ਜਿਸ ਵਿਚ ਗਾਹਕਾਂ ਨੂੰ ਕਈ ਸ਼ਾਨਦਾਰ ਫਾਇਦੇ ਮਿਲ ਰਹੇ ਹਨ। ਬੀ.ਐੱਸ.ਐੱਨ.ਐੱਲ. ਆਪਣੇ ਗਾਹਕਾਂ ਲਈ 599 ਰੁਪਏ ਵਾਲਾ ਨਵਾਂ ਪ੍ਰੀਪੇਡ ਪਲਾਨ ਲੈ ਕੇ ਆਈ ਹੈ। ਇਸ ਪਲਾਨ ਨੂੰ ਕੰਪਨੀ ਨੇ ਵੈਲੀਡਿਟੀ ਐਕਸਟੈਂਸ਼ਨ ਦੇ ਤੌਰ ’ਤੇ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਕੰਪਨੀ ਇਸ ਪਲਾਨ ’ਚ ਗਾਹਕਾਂ ਨੂੰ ਕਿਹੜੇ ਫਾਇਦੇ ਦੇ ਰਹੀ ਹੈ।
599 ਰੁਪਏ ਵਾਲੇ ਪਲਾਨ ਦੇ ਫਾਇਦੇ
ਕੰਪਨੀ ਨੇ ਇਹ ਪ੍ਰੀਪੇਡ ਪਲਾਨ ਉਨ੍ਹਾਂ ਗਾਹਕਾਂ ਲਈ ਪੇਸ਼ ਕੀਤਾ ਹੈ ਜੋ ਵੈਡੀਡਿਟੀ ਵਧਾਉਣਾ ਚਾਹੁੰਦੇ ਹਨ ਅਤੇ ਮਾਈਗ੍ਰੇਟ ਹੋ ਰਹੇ ਹਨ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਬੀ.ਐੱਸ.ਐੱਨ.ਐੱਲ. ਪ੍ਰੀਪੇਡ ਗਾਹਕ ਇਸ ਪਲਾਨ ਨੂੰ ਪਹਿਲਾਂ ਤੋਂ ਚੱਲ ਰਹੇ ਕਿਸੇ ਵੀ ਪਲਾਨ ਦੇ ਨਾਲ ਲੈ ਸਕਦੇ ਹਨ। ਇਸ ਨਾਲ ਗਾਹਕਾਂ ਦੇ ਪਹਿਲਾਂ ਵਾਲੇ ਪਲਾਨ ਦੀ ਮਿਆਦ 180 ਦਿਨਾਂ ਤਕ ਵਧ ਜਾਵੇਗੀ। ਇਸ ਦੌਰਾਨ ਗਾਹਕਾਂ ਨੂੰ ਫ੍ਰੀ ਲੋਕਲ, ਐੱਸ.ਟੀ.ਡੀ. ਅਤੇ ਫ੍ਰੀ ਰੋਮਿੰਗ ਕਾਲ ਦਾ ਫਾਇਦਾ ਮਿਲੇਗਾ। ਰਿਪੋਰਟ ਮੁਤਾਬਕ, ਕੰਪਨੀ ਦੇ ਇਸ ਪਲਾਨ ਦਾ ਫਾਇਦਾ ਮੁੰਬਈ ਅਤੇ ਦਿੱਲੀ ਦੇ ਗਾਹਕਾਂ ਨੂੰ ਨਹੀਂ ਮਿਲੇਗਾ।
ਜਿਨ੍ਹਾਂ ਬੀ.ਐੱਸ.ਐੱਨ.ਐੱਲ. ਗਾਹਕਾਂ ਦੇ ਪਲਾਨ ਦੀ ਮਿਆਦ ਖਤਮ ਹੋ ਰਹੀ ਹੈ ਉਹ 599 ਰੁਪਏ ਵਾਲੇ ਪਲਾਨ ਦਾ ਰਿਚਾਰਜ ਕਰਕੇ ਆਪਣੇ ਪਲਾਨ ਦੀ ਮਿਆਦ 180 ਦਿਨਾਂ ਤਕ ਵਧਾ ਸਕਦੇ ਹਨ। ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਇਸ ਪਲਾਨ ਦੇ ਨਾਲ ਗਾਹਕਾਂ ਨੂੰ ਕਾਫੀ ਫਾਇਦੇ ਮਿਲ ਰਹੇ ਹਨ। ਫਿਲਹਾਲ ਇਹ ਪ੍ਰੀਪੇਡ ਪਲਾਨ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਸਰਕਲ ਦੇ ਗਾਹਕਾਂ ਲਈ ਹੀ ਯੋਗ ਹੈ।
ਸ਼ਾਓਮੀ ਦੇ Poco F1 ਨੂੰ MIUI 10 ਅਪਡੇਟ ਮਿਲਣੀ ਸ਼ੁਰੂ
NEXT STORY