ਗੈਜੇਟ ਡੈਸਕ– BSNL ਦੇ ਪੋਰਟਫੋਲੀਓ ’ਚ ਕਈ ਸਸਤੇ ਪਲਾਨ ਸ਼ਾਮਿਲ ਹਨ। ਕੰਪਨੀ ਕਈ ਅਜਿਹੇ ਪ੍ਰੀਪੇਡ ਰੀਚਾਰਜ ਪਲਾਨ ਆਫਰ ਕਰਦੀ ਹੈ, ਜੋ ਘੱਟ ਕੀਮਤ ’ਚ ਜ਼ਬਰਦਸਤ ਫਾਇਦਿਆਂ ਦੇ ਨਾਲ ਆਉਂਦੇ ਹਨ। ਸਰਕਾਰੀ ਟੈਲੀਕਾਮ ਕੰਪਨੀ ਕੁਝ ਅਜਿਹੇ ਪਲਾਨ ਵੀ ਆਫਰ ਕਰ ਰਹੀ ਹੈ, ਜੋ ਬੇਹੱਦ ਘੱਟ ਬਜਟ ਵਾਲੇ ਗਾਹਕਾਂ ਲਈ ਹਨ। ਜੇਕਰ ਤੁਸੀਂ ਵੀ ਘੱਟ ਕੀਮਤ ਵਾਲੇ ਪ੍ਰੀਪੇਡ ਪਲਾਨ ਦੀ ਭਾਲ ’ਚ ਹੋ ਤਾਂ BSNL ਦੇ ਇਨ੍ਹਾਂ ਰੀਚਾਰਜ ਪਲਾਨ ਨੂੰ ਟਰਾਈ ਕਰ ਸਕਦੇ ਹੋ। ਆਏ ਜਾਣਦੇ ਹਾਂ BSNL ਦੇ ਪੋਰਟਫੋਲੀਓ ’ਚ ਸ਼ਾਮਿਲ ਕਿਫਾਇਤੀ ਪਲਾਨ ਦੀਆਂ ਖਾਸ ਗੱਲਾਂ।
49 ਰੁਪਏ ਤੋਂ ਸ਼ੁਰੂ ਹਨ BSNL ਦੇ ਪਲਾਨ
ਦੋ ਅਜਿਹੇ ਪਲਾਨ ਹਨ, ਜੋ ਬੇਹੱਦ ਘੱਟ ਕੀਮਤ ’ਚ ਆਉਂਦੇ ਹਨ। ਇਹ ਪਲਾਨ ਉਨ੍ਹਾਂ ਗਾਹਕਾਂ ਲਈ ਖਾਸ ਹਨ ਜੋ ਘੱਟ ਖਰਚ ’ਚ ਜ਼ਿਆਦਾ ਮਿਆਦ ਚਾਹੁੰਦੇ ਹਨ। BSNL ਦੇ STV_49 ’ਚ ਗਾਹਕਾਂ ਨੂੰ 24 ਦਿਨਾਂ ਦੀ ਮਿਆਦ ਮਿਲਦੀ ਹੈ। 49 ਰੁਪਏ ਦੇ ਇਸ ਪਲਾਨ ’ਚ ਗਾਹਕਾਂ ਨੂੰ 100 ਮੁਫ਼ਤ ਮਿੰਟ ਵੌਇਸ ਕਾਲ ਲਈ ਮਿਲਦੇ ਹਨ। ਨਾਲ ਹੀ ਗਾਹਕਾਂ ਨੂੰ 24 ਦਿਨਾਂ ਤਕ ਕੁੱਲ 2 ਜੀ.ਬੀ. ਡਾਟਾ ਮਿਲਦਾ ਹੈ।
ਕਈ ਹੋਰ ਸਸਤੇ ਪਲਾਨ ਵੀ ਮਿਲਦੇ ਹਨ
ਇਸਤੋਂ ਇਲਾਵਾ ਕੰਪਨੀ 99 ਰੁਪਏ ਦਾ ਪਲਾਨ ਆਫਰ ਕਰਦੀ ਹੈ, ਜੋ ਸਿਰਫ ਵੌਇਸ ਕਾਲਿੰਗ ਲਈ ਹੈ। ਇਸ ਪਲਾਨ ਦੀ ਮਿਆਦ 22 ਦਿਨਾਂ ਦੀ ਹੈ। ਯਾਨੀ 22 ਦਿਨਾਂ ਤਕ ਤੁਸੀਂ ਬਿਨਾਂ ਕਿਸੇ ਟੈਂਸ਼ਨ ਦੇ ਫ੍ਰੀ ਕਾਲਿੰਗ ਕਰ ਸਕਦੇ ਹਨ। ਕੰਪਨੀ 135 ਰੁਪਏ ਦਾ ਵੀ ਪਲਾਨ ਆਫਰ ਕਰਦੀ ਹੈ। Voice_135 ’ਚ ਗਾਹਕਾਂ ਨੂੰ ਕੁੱਲ 1440 ਮਿੰਟ ਕਾਲਿੰਗ ਲਈ ਮਿਲਦੇ ਹਨ। ਇਸ ਪਲਾਨ ਦੀ ਮਿਆਦ 24 ਦਿਨਾਂ ਦੀ ਹੈ।
ਡਾਟਾ ਲਈ ਵੀ ਹਨ ਕਈ ਸਸਤੇ ਪਲਾਨ
ਡਾਟਾ ਆਫਰ ਵਾਲੇ ਪਲਾਨਾਂ ਦੀ ਗੱਲ ਕਰੀਏ ਤਾਂ ਕੰਪਨੀ STV_118 ’ਚ ਡਾਟਾ ਅਤੇ ਕਾਲਿੰਗ ਦੋਵੇਂ ਫਾਇਦੇ ਦਿੰਦੀ ਹੈ। ਇਸ ਵਿਚ ਗਾਹਕਾਂ ਨੂੰ 0.5 ਜੀ.ਬੀ. ਡਾਟਾ ਰੋਜ਼ਾਨਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 26 ਦਿਨਾਂ ਦੀ ਹੈ। ਯਾਨੀ ਯੂਜ਼ਰਸ ਨੂੰ ਕੁੱਲ 13 ਜੀ.ਬੀ. ਡਾਟਾ ਅਤੇ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਮਿਲੇਗੀ। ਉਥੇ ਹੀ STV_147 ਦੀ ਗੱਲ ਕਰੀਏ ਤਾਂ BSNL ਇਸ ਪਲਾਨ ’ਚ ਗਾਹਕਾਂ ਨੂੰ ਕੁੱਲ 10 ਜੀ.ਬੀ. ਡਾਟਾ ਆਫਰ ਕਰਦੀ ਹੈ। ਨਾਲ ਹੀ ਅਨਲਿਮਟਿਡ ਕਾਲ ਅਤੇ BSNL ਟਿਊਨ ਦਾ ਐਕਸੈੱਸ ਮਿਲਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 147 ਰੁਪਏ ’ਚ 30 ਦਿਨਾਂ ਦੀ ਮਿਆਦ ਮਿਲਦੀ ਹੈ।
TRAI ਨੇ ਦਿੱਤਾ 5G ਸਪੈਕਟਰਮ ਦੀ ਬੇਸ ਕੀਮਤ 'ਚ 35 ਫੀਸਦੀ ਦੀ ਕਟੌਤੀ ਦਾ ਸੁਝਾਅ
NEXT STORY