ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਆਪਣੇ ਪ੍ਰੀਪੇਡ ਪਲਾਨਸ ਨੂੰ ਲੈ ਕੇ ਕਾਫੀ ਆਕਟਿਵ ਰਹਿੰਦੀ ਹੈ। ਹਰ ਦੂਜੇ ਦਿਨ ਕੰਪਨੀ ਦੁਆਰਾ ਪ੍ਰੀਪੇਡ ਪਲਾਨਸ ’ਚ ਕੀਤੇ ਗਏ ਬਦਲਅ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇੰਡਸਟਰੀ ’ਚ ਵਧਦੀ ਮੁਕਾਬਲੇਬਾਜ਼ੀ ਕਾਰਨ ਬੀ.ਐੱਸ.ਐੱਨ.ਐੱਲ. ਆਪਣੇ ਪਲਾਨਸ ਨੂੰ ਰਿਵਾਈਜ਼ ਕਨਰ ਦੇ ਨਾਲ ਹੀ ਲਗਾਤਾਰ ਨਵੇਂ ਪਲਾਨਸ ਨੂੰ ਲਾਂਚ ਕਰਦੀ ਰਹਿੰਦੀ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਉਹ ਅਜਿਹੇ ਪਲਾਨਸ ਅਤੇ ਆਫਰ ਲੈ ਕੇ ਆਏ ਜੋ ਰੈਵੇਨਿਊ ਦੇ ਨਾਲ ਬੀ. ਦੇ ਸਬਸਕ੍ਰਾਈਬਰ ਬੇਸ ਨੂੰ ਵੀ ਵਧਾਉਣ ਦਾ ਕੰਮ ਕਰੇ। ਇਸੇ ਕੜੀ ’ਚ ਬੀ.ਐੱਸ.ਐੱਨ.ਐੱਲ. ਸਿਮ ਰਿਪਲੇਸਮੈਂਟ ਲਈ ਇਕ ਨਵਾਂ ਆਫਰ ਲੈ ਕੇ ਆਈ ਹੈ। ਆਏ ਜਾਣਦੇ ਹਾਂ ਕੀ ਹੈ ਇਹ ਆਫਰ-
ਸਿਮ ਰਿਪਲੇਸਮੈਂਟ ਦੀ ਕੀਮਤ ਨੂੰ ਕੀਤਾ ਘੱਟ
ਬੀ.ਐੱਸ.ਐੱਨ.ਐੱਲ. ਨੇ ਪਿਛਲੇ ਸਾਲ ਸਿਮ ਰਿਪਲੇਸਮੈਂਟ ਦੀ ਕਾਸਟ ਨੂੰ 10 ਰੁਪਏ ਤੋਂ ਵਧਾ ਕੇ 100 ਰੁਪਏ ਕਰ ਦਿੱਤਾ ਸੀ। ਕੀਮਤ ’ਚ ਕੀਤੇ 10 ਗੁਣਾ ਵਾਧੇ ਨੂੰ ਸਬਸਕ੍ਰਾਈਬਰਜ਼ ਦਾ ਚੰਗਾ ਰਿਸਪਾਂਸ ਨਹੀਂ ਮਿਲਿਆ। ਟੈਲੀਕਾਮ ਟਾਕ ਦੀ ਇਕ ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਨੇ ਹੁਣ ਇਸ ਦੀ ਕੀਮਤ ਨੂੰ ਘੱਟ ਕਰ ਦਿੱਤਾ ਹੈ। ਹੁਣ ਬੀ.ਐੱਸ.ਐੱਨ.ਐੱਲ. ਯੂਜ਼ਰਜ਼ ਨੂੰ 100 ਰੁਪਏ ਦੀ ਬਜਾਏ ਸਿਮ ਰਿਪਲੇਸਮੈਂਟ ਲਈ ਸਿਰਫ 50 ਰੁਪਏ ਦੇਣਾ ਹੋਣਗੇ।
ਦੱਸ ਦੇਈਏ ਕਿ ਕੰਪਨੀ ਦਾ ਇਹ ਆਫਰ ਸੀਮਿਤ ਸਮੇਂ ਲਈ ਹੀ ਉਪਲੱਬਧ ਹੈ। ਕੰਪਨੀ ਨੇ ਇਸ ਪ੍ਰਮੋਸ਼ਨਲ ਆਫਰ ਨੂੰ ਸ਼ੁਰੂਆਤ ’ਚ ਸਿਰਫ ਚੇਨਈ ਸਰਕਲ ਲਈ ਉਪਲੱਬਧ ਕਰਵਾਇਆ ਸੀ ਪਰ ਬਾਅਦ ’ਚ ਇਸ ਨੂੰ ਦੇਸ਼ ਦੇ ਸਾਰੇ ਸਰਕਲਾਂ ’ਚ ਲਾਈਵ ਕਰ ਦਿੱਤਾ ਗਿਆ। ਕੰਪਨੀ ਨੇ ਦੱਸਿਆ ਕਿ ਸਿਮ ਰਿਪਲੇਸਮੈਂਟ ਆਫਰ 1 ਅਗਸਤ 2019 ਤੋਂ 31 ਅਕਤੂਬਰ 2019 ਤਰ ਉਪਲੱਬਧ ਹੋਵੇਗਾ।
LG ਲਿਆ ਰਹੀ ਹੈ ਤਿੰਨ ਸਕਰੀਨਾਂ ਵਾਲਾ ਸਮਾਰਟਫੋਨ, ਦੇਖੋ ਵੀਡੀਓ
NEXT STORY