ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣਾ ਨਵਾਂ ਬਜਟ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਫੋਨ ਟ੍ਰਿਪਲ ਰੀਅਰ ਕੈਮਰਾ ਅਤੇ 5,000mAh ਦੀ ਬੈਟਰੀ ਸਪੋਰਟ ਨਾਲ ਆਉਂਦਾ ਹੈ। Oppo A16s ਸਮਾਰਟਫੋਨ ਨੂੰ ਬੇਹੱਦ ਘੱਟ ਕੀਮਤ ’ਚ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਫੋਨ ਨੂੰ ਫਿਲਹਾਲ ਨੀਦਰਲੈਂਡ ’ਚ ਲਾਂਚ ਕੀਤਾ ਗਿਆ ਹੈ। ਅਜਿਹੇ ’ਚ ਭਾਰਤੀ ਗਾਹਕਾਂ ਨੂੰ ਫੋਨ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। Oppo A16s ਸਮਾਰਟਫੋਨ ’ਚ ਐੱਨ.ਐੱਫ.ਸੀ. ਸਪੋਰਟ ਦਿੱਤਾ ਗਿਆ ਹੈ।
ਕੀਮਤ
Oppo A16s ਦੀ ਕੀਮਤ 175 ਡਾਲਰ (ਕਰੀਬ 12,800 ਰੁਪਏ) ਹੈ। ਫੋਨ ਸਿੰਗਲ ਸਟੋਰੇਜ ਮਾਡਲ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ’ਚ ਆਉਂਦਾ ਹੈ। ਨਾਲ ਹੀ ਫੋਨ ਕ੍ਰਿਸਟਲ ਬਲੈਕ ਅਤੇ ਪਰਲ ਬਲਿਊ ਦੋ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ ਓਪੋ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕੇਗਾ।
Oppo A16s ਦੇ ਫੀਚਰਜ਼
ਫੋਨ ’ਚ 6.52 ਇੰਚ ਦੀ ਡਿਊ ਡ੍ਰੋਪ ਨੌਜ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ਇਕ ਆਈ.ਪੀ.ਐੱਸ. ਐੱਲ.ਸੀ.ਡੀ. ਪੈਨਲ ਨਾਲ ਆਉਂਦਾ ਹੈ। ਇਸ ਵਿਚ 60Hz ਰਿਫ੍ਰੈਸ਼ ਰੇਟ ਦਾ ਸਪੋਰਟ ਦਿੱਤਾ ਗਿਆ ਹੈ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਅਤੇ 2 ਮੈਗਾਪਿਕਸਲ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਫੋਨ ’ਚ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਟ੍ਰਿਪਲ ਰੀਅਰ ਕੈਮਰੇ ਨਾਲ 30 ਫਰੇਮ ਪ੍ਰਤੀ ਸਕਿੰਟ ’ਤੇ 1080 ਪਿਕਸਲ ਦੀ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ।
ਫੋਨ ਮੀਡੀਆਟੈੱਕ ਹੀਲਿਓ ਜੀ35 ਚਿਪਸੈੱਟ ਸਪੋਰਟ ਨਾਲ ਆਉਂਦਾ ਹੈ। ਫੋਨ ਐਂਡਰਾਇਡ 11 ਬੇਸਡ ਕਲਰ ਓ.ਐੱਸ. 11.1 ’ਤੇ ਕੰਮ ਕਰਦਾ ਹੈ। ਫੋਨ ਡਿਊਲ ਸਿਮ ਸਪੋਰਟ ਨਾਲ ਆਉਂਦਾ ਹੈ। Oppo A16s ’ਚ ਪਾਵਰ ਬੈਂਕਅਪ ਲਈ 5,000mAh ਦੀ ਬੈਟਰੀ ਦਿੱਤੀ ਗਈਹੈ। ਫੋਨ ਇਕ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸਪੋਰਟ ਨਾਲ ਆਉਂਦਾ ਹੈ।
ਇੰਤਜ਼ਾਰ ਖ਼ਤਮ, ਓਲਾ ਦੇ ਇਲੈਕਟ੍ਰਿਕ ਸਕੂਟਰ ਹੋਏ ਲਾਂਚ, ਜਾਣੋ ਕਿੰਨੀ ਹੈ ਕੀਮਤ
NEXT STORY