ਜਲੰਧਰ-ਸਮਾਰਟਫੋਨ ਮਾਰਕੀਟ 'ਚ ਆਏ ਦਿਨ ਬਿਹਤਰੀਨ ਆਫਰਜ਼ ਚੱਲਦੇ ਰਹਿੰਦੇ ਹਨ ਜਿਨ੍ਹਾਂ ਨੂੰ ਯੂਜ਼ਰਜ਼ ਦੀ ਪਸੰਦ ਮੁਤਾਬਿਕ ਪੇਸ਼ ਕੀਤਾ ਜਾਂਦਾ ਹੈ। ਹਾਲ ਹੀ 'ਚ ਮਿਲੀ ਇਕ ਰਿਪੋਰਟ ਅਨੁਸਾਰ ਰਿਲਾਇੰਸ ਰਿਟੇਲ ਦੇ ਲਾਈਫ ਬ੍ਰਾਂਡ ਦੇ ਕਈ ਸਮਾਰਟਫੋਨਾਂ ਦੀ ਕੀਮਤ 'ਚ ਆਫਿਸ਼ਿਅਲੀ ਤੌਰ 'ਤੇ ਕਟੌਤੀ ਕੀਤੀ ਗਈ ਹੈ। ਕੰਪਨੀ ਨੇ ਆਪਣੇ ਡੀਲਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਨਵੀਆਂ ਕੀਮਤਾਂ ਮੰਗਲਵਾਰ ਤੋਂ ਲਾਗੂ ਹੋਗਣੀਆਂ। ਲਾਈਫ ਵਾਟਰ 2 ਜਿਸ ਦੀ ਕੀਮਤ 13,499 ਰੁਪਏ ਹੈ ਨੂੰ 4,000 ਦੀ ਕਟੌਤੀ ਨਾਲ ਸਿਰਫ 9,499 ਰੁਪਏ 'ਚ ਪੇਸ਼ ਕੀਤਾ ਜਾ ਰਿਹਾ ਹੈ। ਲਾਈਫ ਵਿੰਡ 6 ਜੋ ਪਹਿਲਾਂ 6,499 ਰੁਪਏ 'ਚ ਉਪਲੱਬਧ ਸੀ, ਹੁਣ 500 ਰੁਪਏ ਸਸਤਾ ਹੋ ਕੇ 5,999 ਰੁਪਏ 'ਚ ਮਿਲੇਗਾ।
ਲਾਈਫ ਫਲੇਮ 2 ਸਮਾਰਟਫੋਨ ਦੀ ਨਵੀਂ ਕੀਮਤ 3,499 ਰੁਪਏ ਅਤੇ ਇਸ ਦੀ ਪੁਰਾਣੀ ਕੀਮਤ 4,799 ਰੁਪਏ ਹੈ ਜਿਸ 'ਚ 1300 ਰੁਪਏ ਦੀ ਕਟੌਤੀ ਕੀਤੀ ਜਾਵੇਗੀ। ਲਾਈਫ ਫਲੇਮ 4, ਫਲੇਮ 5 ਅਤੇ ਫਲੇਮ 6 ਦੀ ਕੀਮਤ 'ਚ 1,000 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ 2,999 ਰੁਪਏ ਹੋਵੇਗੀ ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਸਿਰਫ 2,999 'ਚ ਫ੍ਰੀ ਅਨਲਿਮਟਿਡ ਡਾਟਾ, ਵਾਇਸ ਕਾਲਿੰਗ ਅਤੇ 4ਜੀ ਸਮਾਰਟਫੋਨ ਦੇਣ ਜਾ ਰਹੀ ਹੈ। ਹਾਲਾਂਕਿ ਰਿਲਾਇੰਸ ਜੀਓ ਦੀਆਂ 4ਜੀ ਸਰਵਿਸਿਜ਼ ਨੂੰ ਆਫਿਸ਼ਿਅਲ ਤੌਰ 'ਤੇ ਲਾਂਚ ਨਹੀਂ ਕੀਤਾ ਗਿਆ ਹੈ ਪਰ ਕੰਪਨੀ ਇੰਪਲਾਈ ਰੈਫਰਲ ਪ੍ਰੋਗਰਾਮ ਦੇ ਤਹਿਤ ਇਸ ਨੂੰ ਮੁਹਈਆ ਕਰਵਾ ਰਹੀ ਹੈ। ਇਸ ਦੇ ਨਾਲ ਹੀ ਰਿਲਾਇੰਸ ਵੱਲੋਂ ਸੀ.ਡੀ.ਐੱਮ.ਏ. ਦੇ ਯੂਜ਼ਰਜ਼ ਲਈ ਰਿਲਾਇੰਸ ਜੀਓ ਸਿਮ 'ਚ ਅਪਗ੍ਰੇਡ ਕਰਨ ਦਾ ਆਫਰ ਦਿੱਤੀ ਜਾ ਰਹੀ ਹੈ।
5,000mAh ਦੀ ਬੈਟਰੀ ਨਾਲ ਲਾਂਚ ਹੋਇਆ BLU Energy XL ਸਮਾਰਟਫੋਨ
NEXT STORY