ਜਲੰਧਰ : ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਿਗਿਆਨੀ ਕੋਈ ਨਾ ਕੋਈ ਤਰੀਕਾ ਲੱਭਦੇ ਆ ਰਹੇ ਹਨ। ਸਾਡੇ ਵਾਤਾਵਰਨ 'ਚ ਵਰਤਮਾਨ ਸਮੇਂ 'ਚ ਕਈ ਤਰ੍ਹਾਂ ਦੀਆਂ ਗੈਸਾਂ ਹਨ ਜੋ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਦੇਖਣ ਵਾਲੀ ਗੱਲ ਹੈ ਕਿ ਸਾਡੇ ਵਾਤਾਵਰਨ 'ਚ ਕਾਰਬਨ ਡਾਈਆਕਸਾਈਡ (CO2) ਦੀ ਮਾਤਰਾ ਜ਼ਿਆਦਾ ਹੋਣ ਕਰ ਕੇ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲ ਰਿਹਾ ਹੈ ਤੇ ਵਿਗਿਆਨੀ ਇਹ ਕੋਸ਼ਿਸ਼ ਕਰ ਰਹੇ ਹਨ ਕਿ ਵਾਤਾਵਰਨ 'ਚੋਂ ਕਾਰਬਨ ਡਾਈਆਕਸਾਈਡ (CO2) ਦੀ ਮਾਤਰਾ ਨੂੰ ਕਿਸੇ ਤਰ੍ਹਾਂ ਘੱਟ ਕਰ ਕੇ ਵਾਤਾਵਰਨ ਨੂੰ ਸਾਫ ਤੇ ਸ਼ੁੱਧ ਕੀਤਾ ਜਾ ਸਕੇ। ਕਈ ਵਿਗਿਆਨੀ ਕਾਰਬਨ ਡਾਈਆਕਸਾਈਡ (CO2) ਗੈਸ ਨੂੰ ਇਸ ਤਰ੍ਹਾਂ ਬਦਲਣਾ ਚਾਹੁੰਦੇ ਹਨ ਕਿ ਇਸ ਨੂੰ ਫਿਊਲ ਦੇ ਰੂਪ 'ਚ ਵਰਤਿਆ ਜਾ ਸਕੇ।
ਇਸ ਤਰ੍ਹਾਂ ਦੇ ਐਕਸਪੈਰੀਮੈਂਟ ਲਈ ਹਾਈਡ੍ਰੋਜਨ ਤੇ ਮਿਥਾਨੋਲ ਨੂੰ ਵੀ ਕਈ ਤਰ੍ਹਾਂ ਦੇ ਟੈਸਟਾਂ ਨਾਲ ਜਾਂਚਿਆ ਗਿਆ ਹੈ ਪਰ ਇਸ ਨਾਲ ਕਈ ਪੇਚੀਦਾ ਕਦਮ ਵੀ ਚੁੱਕੇ ਗਏ ਜੋ ਸਿੱਧੇ ਤੌਰ 'ਤੇ ਕਾਰਬਨ ਡਾਈਆਕਸਾਈਡ ਨੂੰ ਫਿਊਲ ਦੇ ਤੌਰ 'ਤੇ ਬਦਲਣ ਲਈ ਕਾਫੀ ਨਹੀਂ ਸਨ। ਰਿਸਰਚਰਾਂ ਨੇ ਕਾਰਬਨ ਡਾਈਆਕਸਾਈਡ (CO2) ਤੇ ਪਾਣੀ ਨੂੰ ਇਕ ਆਸਾਨ ਤੇ ਸਸਤੇ ਤਰਲ ਹਾਈਡ੍ਰੋਕਾਰਬਨ ਫਿਊਲ 'ਚ ਬਦਲਿਆ ਹੈ, ਜਿਸ ਲਈ ਉਨ੍ਹਾਂ ਨੇ ਹਲਕੀ ਕੇਂਦਰਿਤ ਗਰਮੀ ਤੇ ਹਾਈ ਪ੍ਰੈਸ਼ਰ ਦੀ ਵਰਤੋਂ ਕਰਦੇ ਹੋਏ ਇਸ ਨੂੰ ਅੰਜਾਮ ਦਿੱਤਾ ਹੈ।
ਇਹ ਕਮਾਲ ਕੀਤਾ ਹੈ ਯੂਨੀਵਰਸਿਟੀ ਆਫ ਟੈਕਸਸ ਆਰਲਿੰਗਟਨ (ਯੂ. ਟੀ. ਏ.) ਦੇ ਰਿਸਰਚਰਾਂ ਨੇ, ਜਿਸ ਨਾਲ ਇਹ ਟਿਕਾਊ ਫਿਊਲ ਵਾਤਾਵਰਨ 'ਚੋਂ ਕਾਰਬਨ ਡਾਈਆਕਸਾਈਡ (CO2) ਨੂੰ ਲਵੇਗਾ ਤੇ ਬਾਈਪ੍ਰਾਡਕਟ ਦੇ ਤੌਰ 'ਤੇ ਆਕਸੀਜ਼ ਨੂੰ ਰਿਲੀਜ਼ ਕਰੇਗਾ। ਇਸ ਨਾਲ ਸਾਫ-ਸੁਥਰਾ ਵਾਤਾਵਰਨ ਤਿਆਰ ਹੋਵੇਗਾ।
ਯੂ. ਟੀ. ਏ. 'ਚ ਮਕੈਨੀਕਲ ਤੇ ਏਰੋਸਪੇਸ ਇੰਜੀਨੀਅਰਿੰਗ ਦੇ ਪ੍ਰੋਫੈਸਰ ਬ੍ਰਾਇਨ ਡੈਨਿਸ ਦਾ ਕਹਿਣਾ ਹੈ ਕਿ ਅਸੀਂ ਰੌਸ਼ਨੀ ਤੇ ਗਰਮੀ ਦੀ ਵਰਤੋਂ ਨਾਲ ਕਾਰਬਨ ਡਾਈਆਕਸਾਈਡ ਤੇ ਪਾਣੀ ਤੋਂ ਸਿੰਥੀਸਾਈਜ਼ ਤਰਲ ਹਾਈਡ੍ਰੋਕਾਰਬਨ ਤਿਆਰ ਕੀਤਾ ਹੈ। ਇਸ ਨੂੰ ਸਿੰਗਲ ਸਟੈੱਪ ਪ੍ਰੋਸੈਸ ਕਿਹਾ ਜਾਂਦਾ ਹੈ, ਜਿਸ 'ਚ ਕਾਂਸੰਟ੍ਰੇਟਿਡ ਲਾਈਟ ਫੋਟੋਕੈਮੀਕਲ ਰੀਐਕਸ਼ਨ ਬਣਾਉਂਦੀ ਹੈ, ਜੋ ਬਹੁਤ ਜ਼ਿਆਦਾ ਮਾਤਰਾ 'ਚ ਐਨਰਜੀ ਪੈਦਾ ਕਰਦਾ ਹੈ, ਇਸ ਨਾਲ ਥਰਮੋ ਕੈਮੀਕਲ-ਚੇਨ-ਰੀਐਕਸ਼ਨ ਹੁੰਦਾ ਹੈ। ਸੋਲਰ ਫੋਟੋ ਥਰਮੋਕੈਮੀਕਲ ਅਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਚੇਨ-ਰੀਐਕਸ਼ਨ ਰਿਵਰਸ ਕੰਜ਼ਪਸ਼ਨ ਕਰ ਕੇ ਕਾਰਬਨ ਡਾਈਆਕਸਾਈਡ (CO2) ਤੇ ਪਾਣੀ ਨੂੰ ਆਕਸੀਜਨ ਤੇ ਤਰਲ ਹਾਈਡ੍ਰੋਕਾਰਬਨ ਫਿਊਲ 'ਚ ਬਦਲ ਦਿੰਦੀ ਹੈ।
ਇਸ ਤਰ੍ਹਾਂ ਤਿਆਰ ਹੋਏ ਤਰਲ ਹਾਈਡ੍ਰੋਕਾਰਬਨ ਫਿਊਲ ਨੂੰ ਪਹਿਲਾਂ ਤੋਂ ਮੌਜੂਦ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਕਾਰਾਂ, ਟਰੱਕ ਤੇ ਜਹਾਜ਼ਾਂ 'ਚ ਵਰਤਿਆ ਜਾ ਸਕਦਾ ਹੈ ਤੇ ਇਸ ਲਈ ਪਹਿਲਾਂ ਤੋਂ ਮੌਜੂਦ ਫਿਊਲ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਬਦਲਣ ਦਾ ਜ਼ਰੂਰਤ ਨਹੀਂ ਹੈ।
ਹੁਣ ਇਸ ਟੈਕਨਾਲੋਜੀ 'ਚ ਥੋੜ੍ਹਾ ਜਿਹਾ ਬਦਲਾਅ ਕਰਨ ਦੀ ਮੁਹਿੰਮ ਚੱਲ ਰਹੀ ਹੈ ਕਿਉਂਕਿ ਪਾਣੀ 'ਚੋਂ ਹਾਈਡ੍ਰੋਜਨ ਤੇ ਆਕਸੀਜਨ ਨੂੰ ਅਲੱਗ ਕਰਨ ਲਈ ਅਲਟ੍ਰਾਵਾਇਲਟ ਕਿਰਨਾਂ ਦੀ ਜ਼ਰੂਰਤ ਹੁੰਦੀ ਹੈ, ਉਥੇ ਹੀ ਆਮ ਰੌਸ਼ਨੀ 'ਚ ਇਹ ਪ੍ਰੋਸੈਸ ਜ਼ਿਆਦਾ ਕਾਰਗਰ ਸਿੱਧ ਨਹੀਂ ਹੁੰਦਾ। ਇਸ ਲਈ ਇਸ ਤਰ੍ਹਾਂ ਦੀ ਤਕਨੀਕ ਤਿਆਰ ਕੀਤੀ ਜਾਵੇਗੀ ਜਿਸ ਨਾਲ ਸੂਰਜ ਦੀ ਰੌਸ਼ਨੀ ਤੋਂ ਤਿਆਰ ਸ਼ੁੱਧ ਸੋਲਰ ਤਰਲ ਫਿਊਲ ਮਿਲ ਸਕੇ।
ਭਾਰਤੀ ਸਰਕਾਰ ਰੱਖਣਾ ਚਾਹੁੰਦੀ ਹੈ ਤੁਹਾਦੀ ਫੇਸਬੁਕ, ਟਵਿਟਰ ਤੇ ਬਲਾਗਜ਼ 'ਤੇ ਨਜ਼ਰ !
NEXT STORY