ਜਲੰਧਰ— ਪਹਿਨਣ ਵਾਲੇ ਡਿਵਾਈਸ ਕਿੰਨੇ ਬਿਹਤਰ ਹੁੰਦੇ ਜਾ ਰਹੇ ਹਨ ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਇਹ ਡਿਵਾਈਸ ਰਿਅਲ ਟਾਈਮ 'ਚ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਇਕ ਅਸਲ ਕੋਚ ਦੀ ਤਰ੍ਹਾਂ ਦਿਸ਼ਾ-ਨਿਰਦੇਸ਼ ਦਿੰਦੇ ਹਨ। ਅੱਜ ਅਸੀਂ ਅਜਿਹੇ ਹੀ ਇਕ ਡਿਵਾਈਸ ਦੀ ਗੱਲ ਕਰ ਰਹੇ ਹਾਂ ਜੋ ਬਰਫ 'ਤੇ ਸਕੇਟਿੰਗ ਕਰਦੇ ਸਮੇਂ ਤੁਹਾਨੂੰ ਰਿਅਲ ਟਾਈਮ 'ਚ ਜਾਣਕਾਰੀ ਦਿੰਦਾ ਹੈ। ਇਸ ਡਿਵਾਈਸ ਦਾ ਨਾਂ CARV ਹੈ ਜਿਸ ਵਿਚ ਦੋ ਭਾਗਾਂ ਵਾਲਾ ਮਾਨੀਟਰਿੰਗ ਸਿਸਟਮ ਲੱਗਾ ਹੈ। ਇਸ ਵਿਚ ਇਕ ਤੁਹਾਨੂੰ ਸਿੱਖਿਅਤ ਕਰਦਾ ਹੈ ਅਤੇ ਦੂਜਾ ਮੋਸ਼ਨ ਐਨਾਲੀਸਿਸ ਅਤੇ ਪ੍ਰੈਸ਼ਰ ਡਾਟਾ ਦੀ ਮਦਦ ਨਾਲ ਰਿਅਲ-ਟਾਈਮ ਪ੍ਰਕਿਰਿਆ ਪ੍ਰਦਾਨ ਕਰਦਾ ਹੈ।
Carv ਸਿਸਟਮ ਮਨੋਰੰਜਨ ਤੋਂ ਲੈ ਕੇ ਇਵੈਂਟ ਦੀ ਤਿਆਰੀ ਤਕ ਕਈ ਤਰ੍ਹਾਂ ਦੇ ਸਕੀਨਸ ਚਲਾਉਣ ਵਾਲੇ ਲਈ ਇਕ ਬਿਹਤਰ ਡਿਵਾਈਸ ਹੈ। ਸਕੀਨਸ ਕਰਨ ਵਾਲੇ ਨੂੰ ਆਪਣੇ ਸਕੀ ਬੂਟ ਦੇ ਬਾਹਰਲੇ ਅਤੇ ਅੰਦਰਲੇ ਪਾਸੇ ਇਸ ਡਿਵਾਈਸ ਨੂੰ ਲਗਾਉਣਾ ਹੁੰਦਾ ਹੈ ਅਤੇ ਡਾਟਾ ਆਈਫੋਨ ਅਤੇ ਐਂਡ੍ਰਾਇਡ ਐਪ ਦੀ ਮਦਦ ਨਾਲ ਮਾਨੀਟਰ ਹੁੰਦੇ ਹਨ ਐਨਾਲਾਈਜ਼ ਹੁੰਦਾ ਹੈ। ਇਸ ਬਾਰੇ ਇਸ ਡਾਟਾ ਦਾ ਫੀਡਬੈਕ ਈਅਰਫੋਨਸ ਰਾਹੀਂ ਅਤੇ ਫੋਨ ਦੀ ਡਿਸਪਲੇ 'ਤੇ ਮਿਲ ਜਾਂਦਾ ਹੈ। ਇਹ ਡਿਵਾਈਸ ਤੁਹਾਨੂੰ ਟ੍ਰੇਨਿੰਗ ਵੀ ਦਿੰਦਾ ਹੈ ਕਿ ਕਿਸ ਤਰ੍ਹਾਂ ਸਕੀ ਕਰਨੀ ਚਾਹੀਦੀ ਹੈ।
ਜੇਕਰ ਤੁਸੀਂ ਫਿੱਟਨੈੱਸ ਟ੍ਰੈਕਰ ਦੀ ਵਰਤੋਂ ਕਰਦੇ ਹੋ ਜਾਂ ਫਿਰ ਇਹ ਪਤਾ ਹੈ ਕਿ ਫਿੱਟਨੈੱਸ ਟ੍ਰੈਕਰ ਕੰਮ ਕਰਦਾ ਹੈ ਤਾਂ ਤੁਸੀਂ 3arv ਨੂੰ ਆਸਾਨੀ ਨਾਲ ਸਮਝ ਸਕਦੇ ਹੋ ਕਿਉਂਕਿ ਇਹ ਵੀ ਉਸੇ ਸਿਧਾਂਤ 'ਤੇ ਕੰਮ ਕਰਦਾ ਹੈ ਜਿਸ ਦੇ ਨਾਲ ਸੈਂਸਰਜ਼ ਅਤੇ ਆਡੀਓ/ਵੀਡੀਓ/ਏ.ਆਈ. ਕੋਚਿੰਗ ਮਿਲਦੀ ਹੈ।
ਫ੍ਰੀ ਸਟਾਈਲ ਸਕੀਨਸ ਕਰਨ ਵਾਲੇ ਹਵਾ 'ਚ ਉੱਡਣ ਅਤੇ ਬਰਫ 'ਤੇ ਲੈਂਡ ਕਰਦੇ ਸਮੇਂ ਅਤੇ ਇਸ ਤਰ੍ਹਾਂ ਦੇ ਕਈ ਟ੍ਰਿਕਸ ਅਤੇ ਲਿੱਪਸ ਨੂੰ ਮਾਨੀਟਰ ਕਰ ਸਕਦੇ ਹਨ। ਦੂਜੇ ਦੇਸ਼ ਤੋਂ ਆਏ ਸਕੀਅਰਸ ਭਾਰ ਦੀ ਵੰਡ ਦੀ ਨਿਗਰਾਨੀ ਵੀ ਕਰ ਸਕਦੇ ਹਨ। Carv Coach ਪਲੇਟਫਾਰਮ ਉੱਨਤ ਅਤੇ ਪੇਸ਼ੇਵਰ ਸਕੀਅਰਸ ਲਈ ਹੈ ਅਤੇ ਇਸ ਦੇ ਕੋਚ ਵੀਡੀਓ ਫੁਟੇਜ਼ ਨੂੰ ਸਿੰਕ ਕਰਕੇ ਪਰਫਾਰਮੈਂਸ ਦੀ ਪੂਰੀ ਤਰ੍ਹਾਂ ਨਾਲ ਜਾਣਕਾਰੀ ਅਤੇ ਕੀ ਸੁਧਾਰ ਕਰਨਾ ਹੈ ਇਸ ਬਾਰੇ 'ਚ ਜਾਣਕਾਰੀ ਦੇ ਸਕਦੇ ਹਨ।
ਜੁੱਤਿਆਂ ਦੇ ਅੰਦਰ ਲਗਾਇਆ ਜਾਣ ਵਾਲਾ Carv ਸਿਸਟਮ ਬਹੁਤ ਪਤਲਾ (1mm ਤੋਂ ਵੀ ਘੱਟ ਮੋਟਾ) ਹੈ ਅਤੇ ਇਸ ਵਿਚ 48 ਸੁਤੰਤਰ ਰੂਪ ਨਾਲ ਕੰਮ ਕਰਨ ਵਾਲੇ ਪ੍ਰੈਸ਼ਰ ਸੈਂਸਰ ਲੱਗੇ ਹਨ। ਇਹ ਡਿਵਾਈਸ -40 ਡਿਗਰੀ ਸੈਲਸੀਅਸ ਤੋਂ +85 ਡਿਗਰੀ ਸੈਲਸੀਅਸ 'ਚ ਕੰਮ ਕਰ ਸਕਦਾ ਹੈ ਜਿਸ ਨਾਲ ਇਹ ਤਾਂ ਸਾਫ ਹੈ ਕਿ ਇਹ ਡਿਵਾਈਸ ਤੁਹਾਡਾ ਸਾਥ ਨਹੀਂ ਛੱਡੇਗਾ। ਇਸ ਦੇ ਅੰਦਰ 3 ਐਕਸਿਸ ਐਕਸੇਲਰੋਮੀਟਰ, ਗਇਰੋਸਕੋਪੇ ਅਤੇ ਬਾਹਰੀ ਯੂਨਿਟ 'ਚ ਕਪਾਸ ਲੱਗੀ ਹੈ। ਇਹ ਪੂਰਾ ਸਿਸਟਮ 16 ਘੰਟਿਆਂ ਤਕ ਕੰਮ ਕਰ ਸਕਦਾ ਹੈ ਅਤੇ ਇਸ ਨੂੰ ਚਾਰਜ ਕਰਨ ਲਈ ਯੂ.ਐੱਸ.ਬੀ. ਦੀ ਵਰਤੋਂ ਕਰਨੀ ਪਵੇਗੀ।
ਉਂਝ ਤਾਂ ਇਹ ਸਿਸਟਮ ਕਿਸੇ ਫਿੱਟਨੈੱਸ ਟ੍ਰੈਕਰ ਦੀ ਤਰ੍ਹਾਂ ਹੈ ਪਰ ਇਸ ਨੂੰ ਬਣਾਉਣ ਲਈ ਦੁਨੀਆ ਭਰ ਦੇ 2,000 ਸਕੀਅਰਸ ਦੇ ਡਾਟਾ ਨੂੰ ਐਨਾਲਾਈਜ਼ ਕੀਤਾ ਗਿਆ ਹੈ ਅਤੇ Carv ਸਿਸਟਮ ਨੂੰ ਬਣਾਉਣ ਵਾਲਿਆਂ ਮੁਤਾਬਕ ਹੁਣ ਇਸੇ ਤਰ੍ਹਾਂ ਕੰਮ ਕਰਨ ਵਾਲੇ ਇਕ ਹੋਰ ਸਿਸਟਮ ਨੂੰ ਬਣਾਇਆ ਜਾਵੇਗਾ ਜੋ ਸਨੋਬੋਰਡਸ ਲਈ ਹੋਵੇਗਾ।
ਫਿਲਹਾਲ ਇਹ ਕੰਪਨੀ ਕਰਾਊਡ ਫੰਡਿੰਗ ਵੈੱਬਸਾਈਟ ਕਿਟਸਟਾਟਰ ਕੈਪੇਨ ਦਾ ਹਿੱਸਾ ਹੈ ਅਤੇ Carv ਨੇ 50,000 ਅਮਰੀਕੀ ਡਾਲਰ ਦੇ ਟੀਚੇ ਨੂੰ ਪੂਰਾ ਕਰਦੇ ਹੋਏ ਦੋ ਗੁਣਾ ਪੈਸੇ ਇਕੱਠੇ ਕਰ ਲਏ ਹਨ। ਇਹ ਡਿਵਾਈਸ ਇਸ ਸਾਲ ਨਵੰਬਰ ਮਹੀਨੇ ਤਕ ਅੰਤਰਰਾਸ਼ਟਰੀ ਬਾਜ਼ਾਰ 'ਚ ਉਪਲੱਬਧ ਹੋਵੇਗਾ।
I-PHONE ਨੇ ਕਰਵਾਏ FBI ਦੇ ਹੱਥ ਖੜ੍ਹੇ
NEXT STORY