ਗੈਜੇਟ ਡੈਸਕ– ਅਮਰੀਕੀ ਤਕਨਾਲੋਜੀ ਕੰਪਨੀ ਐਪਲ ’ਤੇ ਇਨ੍ਹੀਂ ਦਿਨੀਂ ਮੁਸੀਬਤਾਂ ਦੇ ਬੱਦਲ ਛਾ ਗਏ ਹਨ। ਕੰਪਟੀਸ਼ਨ ਕਮਿਸ਼ਨ ਆਫ ਇੰਡੀਆ ਯਾਨੀ ਸੀ.ਸੀ.ਆਈ. (CCI) ਨੇ ਐਪਲ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਹਨ। ਐਪਲ ’ਤੇ ਦੋਸ਼ ਹੈ ਕਿ ਕੰਪਨੀ ਆਪਣੇ ਐਪ ਸਟੋਰ ਰਾਹੀਂ ਦੇਸ਼ ’ਚ ਗਲਤ ਤਰੀਕੇ ਨਾਲ ਕਾਰੋਬਾਰੀ ਗਤੀਵਿਧੀਆਂ ਵਧਾ ਰਹੀ ਹੈ। ਕਿਹਾ ਗਿਆ ਹੈ ਕਿ ਐਪਲ ਥਰਡ ਪਾਰਟੀ ਡਿਵੈਲਪਰਾਂ ਨਾਲ ਆਪਣੀ ਪੋਜੀਸ਼ਨ ਦਾ ਗਲਤ ਇਸਤੇਮਾਲ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ– ਮੁਸਲਿਮ ਔਰਤਾਂ ਦੀ ‘ਨਿਲਾਮੀ’ ਕਰਨ ਵਾਲਾ ਐਪ ਬਲਾਕ, IT ਮੰਤਰੀ ਨੇ ਦਿੱਤੇ ਸਖ਼ਤ ਕਾਰਵਾਈ ਦੇ ਨਿਰਦੇਸ਼
ਇਸਤੋਂ ਇਲਾਵਾ ਐਪਲ ’ਤੇ ਇਨ-ਐਪ ਪਰਚੇਸਿਜ਼ ਨੂੰ ਲੈ ਕੇ 30 ਫੀਸਦੀ ਤਕ ਦਾ ਕਮੀਸ਼ਨ ਲਗਾਉਣ ਦੀ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਨ੍ਹਾਂ ਸ਼ਿਕਾਇਤਾਂ ਨੂੰ ਐਪਲ ਇੰਕ ਅਤੇ ਐਪਲ ਇੰਡੀਆ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਦਰਜ ਕਰਵਾਇਆ ਗਿਆ ਹੈ। ਮਾਮਲੇ ’ਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਨਾਲ ਹੀ 60 ਦਿਨਾਂ ਦੇ ਅੰਦਰ ਜਾਂਚ ਰਿਪੋਰਟ ਸੌਂਪਣ ਦਾ ਨਿਰਦੇਸ਼ ਹੈ। ਫਿਲਹਾਲ ਐਪਲ ਵਲੋਂ ਕੋਈ ਜਵਾਬ ਨਹੀਂ ਆਇਆ।
ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
ਮੁਸਲਿਮ ਔਰਤਾਂ ਦੀ ‘ਨਿਲਾਮੀ’ ਕਰਨ ਵਾਲਾ ਐਪ ਬਲਾਕ, IT ਮੰਤਰੀ ਨੇ ਦਿੱਤੇ ਸਖ਼ਤ ਕਾਰਵਾਈ ਦੇ ਨਿਰਦੇਸ਼
NEXT STORY