ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ Celkon ਨੇ ਆਪਣੇ ਦੋ ਨਵੇਂ ਬਜਟ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। Celkon ਡਾਇਮੰਡ Ace ਅਤੇ ਡਾਇਮੰਡ ਪਾਪ ਨਾਂ ਨਾਲ ਲਾਂਚ ਹੋਏ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ 4,999 ਰੁਪਏ ਅਤੇ 4,699 ਰੁਪਏ ਹੈ। ਡਾਰਕ ਬਲੂ ਅਤੇ ਰੋਜ਼ ਗੋਲਡ ਕਲਰ ਆਪਸ਼ਨ 'ਚ ਉਪਲੱਬਧ ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ।
Celkon Diamond Ace—
ਐਂਡਰਾਇਡ 5.1 ਲਾਲੀਪਾਪ 'ਤੇ ਆਧਾਰਿਤ Celkon ਡਾਇਮੰਡ Ace ਸਮਾਰਟਫੋਨ 'ਚ 5 ਇੰਚ ਦੀ FWVGA (854x480) IPS ਡਿਸਪਲੇ, 1.3GHz ਕਵਾਡ-ਕੋਰ ਕੋਰਟਸ A7 ਪ੍ਰੋਸੈਸਰ, 1GB ਰੈਮ ਅਤੇ 8GB ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 5MP ਦਾ ਰਿਅਰ ਕੈਮਰਾ ਅਤੇ 3.2MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Celkon ਡਾਇਮੰਡ Ace 'ਚ 1800mAh ਦੀ ਲੀਥੀਅਮ ਆਇਨ ਬੈਟਰੀ ਲਾਈ ਗਈ ਹੈ।
Celkon Diamond Pop—
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ 'ਚ 4.5 ਇੰਚ FWVGA ਡਿਸਪਲੇ, 1.0GHz ਕਵਾਡ-ਕੋਰ ਕੋਰਟਕਸ A5364 ਬਿੱਟ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਹੈੱਡਸੇਟ 'ਚ ਇਕ 1GB ਰੈਮ ਅਤੇ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 3272 ਤੱਕ ਵਧਾ ਸਕਦੇ ਹਨ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ LED ਫਲੈਸ਼ ਨਾਲ 5MP ਰਿਅਰ ਕੈਮਰਾ ਅਤੇ 3.2MP ਫਰੰਟ ਕੈਮਰਾ ਦਿੱਤਾ ਗਿਆ ਹੈ। ਐਂਰਾਇਡ 5.1 ਲਾਲੀਪਾਪ ਆਪਰੇਟਿੰਗ ਸਿਸਟਮ 'ਤੇ ਰਨ ਕਰਨ ਵਾਲੇ ਇਸ ਸਮਾਰਟਫੋਨ 'ਚ 1600 mAh ਬੈਟਰੀ ਦਿੱਤੀ ਗਈ ਹੈ।
BenQ ਨੇ ਲਾਂਚ ਕੀਤਾ ਨਵਾਂ ਗੇਮਿੰਗ ਮਾਨਿਟਰ Zowie XL2540
NEXT STORY