ਜਲੰਧਰ : BenQ ਨੇ ਗੇਮਿੰਗ ਮਾਨਿਟਰ Zowie XL2540 ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ ਭਾਰਤ 'ਚ 45,000 ਰੁਪਏ ਹੈ। BenQ Zowie XL2540 ਰੀ-ਫਰੈਸ਼ 2408Z ਰੇਟ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ 2408Z ਰੀ-ਫਰੈਸ਼ ਰੇਟ 240 ਫਰੇਮਸ ਪ੍ਰਤੀ ਸੈਕੇਂਡ 'ਤੇ ਸਮੂਥ ਗੇਮਪਲੇ ਦੀ ਪੇਸ਼ਕਸ਼ ਕਰੇਗਾ।
ਇਸ ਦੇ ਨਾਲ ਕੰਪਨੀ ਨੇ Zowie XL2540 'ਚ ਨਵੇਂ ਫੀਚਰ ਨੂੰ ਪੇਸ਼ ਕੀਤਾ ਹੈ ਜਿਸ ਦਾ ਨਾਮ Shield ਹੈ। ਇਸ ਮਾਨਿਟਰ 'ਚ ਐਡਜਸਟੇਬਲ ਵਿਊਇੰਗ ਐਂਗਲਸ ਅਤੇ ਰਿਮੂਵੇਬਲ ਡਿਜ਼ਾਇਨ ਦੀ ਪੇਸ਼ਕਸ਼ ਕੀਤੀ ਗਈ ਹੈ । ਬਲੈਕ ਇਕਵਲਾਇਜ਼ਰ ਡਾਰਕ ਸੀਨ ਦੀ ਵਿਜ਼ੀਬਿਲਿਟੀ ਨੂੰ ਵਧਾਵੇਗਾ ਜਦ ਕਿ 20 ਲੇਵਲ ਵਾਲੀ ਕਲਰ ਵਾਇਬਰੇਂਸ ਸੈਟਿੰਗਸ ਗੇਮਪਲੇ ਦੇ ਸਮੇਂ ਬਿਹਤਰੀਨ ਆਪਸ਼ਨ ਹੋਵੇਗਾ। ਇਹ ਐੱਲ. ਸੀ.ਡੀ. ਸਕ੍ਰੀਨ ਲਾਇਟ ਦੇ ਰਿਫਲੈਕਸ਼ਨ ਨੂੰ ਵੀ ਘੱਟ ਕਰੇਗਾ, ਅਜਿਹਾ ਕੰਪਨੀ ਦਾ ਕਹਿਣਾ ਹੈ।
ਕਲਰ ਬਲਾਈਂਡਨੈੱਸ ਨਾਲ ਨਜਿੱਠਣ 'ਚ ਮਦਦ ਕਰੇਗਾ COLOR BINOCULARS
NEXT STORY