ਜਲੰਧਰ-ਸੀ. ਈ. ਐੱਸ. ਈਵੈਂਟ 'ਚ ਹੁਣ ਵਰਚੂਅਲ ਰਿਏਲਿਟੀ ਸੈਂਗਮੈਟ ਦਸਤਕ ਦੇ ਚੁੱਕਾ ਹੈ। ਲੇਨੋਵੋ ਅਤੇ Yi ਟੈਕਨਾਲੌਜੀ ਨੇ ਗੂਗਲ ਨਾਲ ਸਮਝੌਤਾ ਕਰਨ ਤੋਂ ਬਾਅਦ ਨਵਾਂ ਪ੍ਰੋਡਕਟ ਪੇਸ਼ ਕੀਤਾ ਹੈ, ਜੋ ਕਿ ਡੇਡ੍ਰੀਮ ਨੂੰ ਵਧੀਆ ਅਨੁਭਵ ਦਿੰਦਾ ਹੈ।
ਡੇਡ੍ਰੀਮ ਗੂਗਲ ਦਾ ਡਿਵਾਇਸ 'ਤੇ ਉਪਲੱਬਧ ਹੋਣ ਵਾਲਾ ਪਲੇਟਫਾਰਮ ਹੈ, ਜੋ VR ready ਹੈ ਅਤੇ ਇਮਰਸਿਵ ਅਨੁਭਵ ਪ੍ਰਦਾਨ ਕਰਦਾ ਹੈ। ਲਾਈਨਅਪ 'ਚ ਜੁੜਦੇ ਹੋਏ ਲੇਨੋਵੋ ਨੇ 4 ਨਵੇਂ ਰੈਜ਼ੋਲਿਊਸ਼ਨ 'ਚ ਵੀ. ਆਰ. ਫੋਟੋ ਜਾਂ ਵੀਡੀਓ ਨੂੰ ਕੈਪਚਰ ਕਰਨ 'ਚ ਤੁਹਾਡੀ ਮਦਦ ਕਰਨ ਲਈ ਦੋ ਨਵੇਂ ਪ੍ਰੋਡਕਟ Mirage Solo ਨਾਲ ਡੇਡ੍ਰੀਮ ਵੀ. ਆਰ. ਹੈਡਸੈੱਟ ਅਤੇ ਇਕ ਲੇਨੋਵੋ ਮਿਰਾਜ ਕੈਮਰਾ ਪ੍ਰਦਰਸ਼ਿਤ ਕੀਤਾ ਹੈ।
ਰਵਾਇਤੀ ਵੀ. ਆਰ. ਹੈਂਡਸੈੱਟਸ ਦੇ ਉੱਲਟ ਲੇਨੋਵੋ Mirage Solo ਨੂੰ ਸਮਾਰਟਫੋਨ ਓਪਰੇਟ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਸਾਨੀ ਨਾਲ ਇਮਰਸਿਵ ਕੰਟੇਂਟ ਦਾ ਅਨੁਭਵ ਕਰ ਸਕਦੇ ਹੈ। ਇਹ ਡਿਵਾਇਸ ਗੂਗਲ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਹੈਂਡਸੈੱਟ ਨੇ ਨੇਵੀਗੇਸ਼ਨ ਲਈ ਸਰਲ ਮੂਵਮੈਂਟ ਨਾਲ ਜਿਆਦਾ ਨੈਚੁਅਰਲ ਅਤੇ ਸੌਖਾ ਅਨੁਭਵ ਲਈ WorldSense ਤਕਨੀਕ ਦੀ ਵਰਤੀਂ ਕੀਤੀ ਹੈ। ਯੂਜ਼ਰਸ ਕੋਲ 30 ਦਿਨਾਂ ਦੇ ਐਪ ਸਾਰਾ ਡੇਡ੍ਰੀਮ ਕੈਟਲਾਗ ਤੱਕ ਪਹੁੰਚ ਹੋਵੇਗੀ। ਜਿਨ੍ਹਾਂ 'ਚ ਗੂਗਲ ਐਪਸ ਸ਼ਾਮਿਲ ਹੋਣਗੇ। ਜਿਵੇਂ Street View, Expeditions ਅਤੇ ਯੂਟਿਊਬ VR ਡਿਵਾਇਸ ਵੀ ਬਿਲਟ ਇਨ ਕਾਸਟਿੰਗ ਸੁਪੋਟ ਨਾਲ ਆਉਦਾ ਹੈ। ਜੋ ਤੁਹਾਡੇ ਇਕ ਟੀ. ਵੀ. 'ਤੇ ਆਪਣੀ ਵੀ. ਆਰ. ਸਮੱਗਰੀ ਪਾਉਣ ਦੀ ਆਗਿਆ ਦਿੰਦਾ ਹੈ।
ਸਪੈਸੀਫਿਕੇਸ਼ਨ-
ਜੇਕਰ ਗੱਲ ਕਰੀਏ ਲੇਨੋਵੋ Mirage Solo ਕੁਆਲਕਾਮ ਸਨੈਪਡਰੈਗਨ 835 ਵੀ. ਆਰ. ਪਲੇਟਫਾਰਮ 'ਤੇ ਆਧਾਰਿਤ ਹੈ ਅਤੇ ਇਸ ਨੂੰ ਬਿਲਟ ਇਨ ਵੀ. ਆਰ. ਫੰਕਸ਼ਨੈਲਿਟੀ ਸਪੋਰਟ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸ 'ਚ 4 ਜੀ. ਬੀ. ਰੈਮ ਦਿੱਤੀ ਗਈ ਹੈ। ਇਹ ਇਕ ਡਿਸਪਲੇਅ ਨਾਲ ਆਉਦਾ ਹੈ, ਜੋ ਇਕ ਆਕਰਸ਼ਿਤ ਅਨੁਭਵ ਲਈ 110 ਡਿਗਰੀ field-of-view ਪੇਸ਼ ਕਰਦਾ ਹੈ। ਇਕ ਸਿੰਗਲ ਚਾਰਜ 'ਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ 7 ਘੰਟੇ ਤੱਕ ਪਲੇਅ ਕਰਨ 'ਚ ਸਮੱਰਥ ਹੈ। ਇਕ ਆਸਾਨ ਨੇਵੀਗੇਸ਼ਨ ਲਈ ਹੈਂਡਸੈੱਟ ਵਾਇਰਲੈੱਸ ਡੇਡ੍ਰੀਮ ਕੰਟਰੋਲਰ ਨਾਲ ਆਉਦਾ ਹੈ। ਲੇਨੋਵੋ Mirage Solo ਦੇ ਇਸ ਸਾਲ ਦੂਜੀ ਤਿਮਾਂਹੀ 'ਚ ਉਪਲੱਬਧ ਹੋਣ ਦੀ ਸੰਭਾਵਨਾ ਹੈ ਅਤੇ ਕੀਮਤਾਂ ਬਾਰੇ ਐਲਾਨ ਤੋਂ ਬਾਅਦ ਕੀਤਾ ਜਾ ਸਕਦਾ ਹੈ।
ਲੇਨੋਵੋ Mirage Camera 180 ਡਿਗਰੀ ਫਾਰਮੈਂਟ 'ਚ ਵੀ. ਆਰ. 'ਚ ਸਮੱਗਰੀ ਨੂੰ ਕੈਪਚਰ ਜਾਂ ਰਿਕਾਰਡ ਕਰਨ 'ਚ ਮਦਦ ਕਰਨ ਲਈ ਇਕ ਵਾਧੂ ਉਪਕਰਣ ਹੈ ਅਤੇ ਫਿਰ ਹੈਂਡਸੈੱਟ ਦੇ ਰਾਹੀਂ ਇਸ ਨੂੰ ਚਲਾਉਦਾ ਹੈ। ਗੂਗਲ ਕਹਿੰਦਾ ਹੈ ਕਿ ਕਈ ਵੀ. ਆਰ. 180 ਕੈਮਰੇ ਜਲਦ ਹੀ ਉਪਲੱਬਧ ਹੋਣਗੇ ਅਤੇ ਵੱਖਰੇ ਮਾਡਲ ਅਲੱਗ-ਅਲੱਗ ਫੀਚਰਸ ਪਲੇਅ ਹੋਣਗੇ , ਜਿਵੇ ਲਾਈਵ ਸਟ੍ਰੀਮਿੰਗ , ਜਿਸ ਤੋਂ ਤੁਸੀਂ ਅਸਲੀ ਸਮੇਂ 'ਚ ਸਮੱਗਰੀ ਸਾਂਝੀ ਕਰ ਸਕਦੇ ਹੈ। ਲੇਨੋਵੋ Mirage Camera ਦੂਜੀ ਤਿਮਾਂਹੀ 'ਚ ਉਪਲੱਬਧ ਹੋ ਸਕਦਾ ਹੈ।
Yi ਟੈਕਨਾਲੌਜੀ ਦੇ Yi Horizon VR180 ਕੈਮਰੇ ਦੀ ਗੱਲ ਕਰੀਏ ਤਾਂ ਇਹ ਚਿਕਨਾ ਕੈਮਰਾ ਵੀ ਟੈਕ ਸ਼ੋਅ 'ਚ ਪੇਸ਼ ਕੀਤਾ ਗਿਆ ਹੈ। ਇਹ ਗੂਗਲ ਨੇ ਵੀ. ਆਰ. 180 ਫਾਰਮੈਟ ਦਾ ਲਾਭ ਪ੍ਰਾਪਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ ਅਤੇ ਤੁਹਾਨੂੰ ਹਾਈ ਰੈਜ਼ੋਲਿਊਸ਼ਨ ਇਮਰਸਿਵ ਵੀਡੀਓ ਕੈਪਚਰ ਕਰਨ ਦੀ ਆਗਿਆ ਪ੍ਰਦਾਨ ਕਰਦਾ ਹੈ। ਇਸ 'ਚ 2.2 ਇੰਚ ਦਾ 640x360 ਰੇਟਿਨਾ ਟੱਚਸਕਰੀਨ ਡਿਸਪਲੇਅ , ਟਾਇਪ ਸੀ ਯੂ. ਐੱਸ. ਬੀ. ਪੋਰਟ ਅਤੇ ਬਾਹਰੀ ਸ਼ੋਰ 'ਚ ਕਮੀ ਦੇ ਨਾਲ ਪ੍ਰੋਫੈਸ਼ਨਲ ਗ੍ਰੇਡ ਦੇ ਚਾਰ ਮਾਈਕ੍ਰੋਫੋਨ ਤੋਂ ਡਿਜ਼ਾਇਨ ਹੈ। ਇਹ 5.7k ਰੈਜ਼ੋਲਿਊਸ਼ਨ ਨਾਲ ਫੋਟੋ ਅਤੇ ਵੀਡੀਓ ਰਿਕਾਰਡਿੰਗ , ਇਕ ਬਟਨ ਲਾਈਵ ਵੀਡੀਓ ਸਟ੍ਰੀਮਿੰਗ ਅਤੇ ਯੂਟਿਊਬ ਅਤੇ ਗੂਗਲ ਫੋਟੋ ਨਾਲ ਆਸਾਨ ਇੱਕਠਾ ਕਰਨ ਦੀ ਆਗਿਆ ਦਿੰਦਾ ਹੈ।
Whatsapp ਨੇ ਪੇਸ਼ ਕੀਤਾ ਨਵਾਂ ਫੀਚਰ, ਵੀਡੀਓ ਕਾਲ ਕਰਨੀ ਹੋਈ ਹੋਰ ਵੀ ਆਸਾਨ
NEXT STORY