ਗੈਜੇਟ ਡੈਸਕ - ਸੰਯੁਕਤ ਅਰਬ ਅਮੀਰਾਤ (UAE) ਜਲਦੀ ਹੀ ਅਜਿਹਾ ਪਹਿਲਾ ਦੇਸ਼ ਬਣ ਜਾਵੇਗਾ ਜਿੱਥੇ ਨਾਗਰਿਕ ਮੁਫ਼ਤ ’ਚ ChatGPT Plus ਦੀ ਵਰਤੋਂ ਕਰ ਸਕਣਗੇ। ਤੁਹਾਨੂੰ ਦੱਸ ਦੱਈਏ ਕਿ ਇਹ OpenAI ਅਤੇ UAE ਸਰਕਾਰ ਵਿਚਕਾਰ ਇਕ ਵੱਡੀ ਸਾਂਝੇਦਾਰੀ ਦਾ ਹਿੱਸਾ ਹੈ। ਅਾਬੂ ਧਾਬੀ ’ਚ Stargate UAE ਨਾਮ ਦਾ ਇਕ ਵੱਡਾ AI ਡੇਟਾ ਸੈਂਟਰ ਵੀ ਬਣਾਇਆ ਜਾਣਾ ਹੈ। ਇਸ ਦੇ ਨਾਲ ਹੀ, ਇੱਥੋਂ ਦੇ ਨਾਗਰਿਕਾਂ ਨੂੰ ChatGPT ਯਾਨੀ ChatGPT Plus ਦੇ ਪੇਡ ਵਰਜ਼ਨ ਨੂੰ ਚਲਾਉਣ ਲਈ ਇਕ ਵੀ ਰੁਪਇਆ ਖਰਚ ਨਹੀਂ ਕਰਨਾ ਪਵੇਗਾ।
ਦੱਸਿਆ ਗਿਆ ਹੈ ਕਿ ਲਗਭਗ 200 ਮੈਗਾਵਾਟ ਦੇ AI ਕੰਪਿਊਟਿੰਗ ਕਲੱਸਟਰ ਦਾ ਪਹਿਲਾ ਹਿੱਸਾ ਅਗਲੇ ਸਾਲ 2026 ਤੱਕ ਤਿਆਰ ਹੋ ਜਾਵੇਗਾ ਤੇ ਇਕ ਰਿਪੋਰਟ ਅਨੁਸਾਰ, Stargate UAE OpenAI ਦੇ "OpenAI for Countries" ਪ੍ਰੋਗਰਾਮ ਦਾ ਹਿੱਸਾ ਹੈ। ਹਾਲਾਂਕਿ ਇਸ ਪ੍ਰੋਗਰਾਮ ਦੇ ਤਹਿਤ, USA ਦੂਜੇ ਦੇਸ਼ਾਂ ਨੂੰ ਆਪਣੇ AI ਸਿਸਟਮ ਬਣਾਉਣ ’ਚ ਮਦਦ ਕਰਦਾ ਹੈ। ਇਸ ਦੌਰਾਨ OpenAI ਦੇ CEO ਸੈਮ ਆਲਟਮੈਨ ਨੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਹੈ ਤੇ ਕਿਹਾ ਕਿ ਇਹ AI ਦੇ ਲਾਭ ਜਿਵੇਂ ਕਿ ਬਿਹਤਰ ਸਿਹਤ ਸੰਭਾਲ, ਆਧੁਨਿਕ ਸਿੱਖਿਆ ਅਤੇ ਸਾਫ਼ ਊਰਜਾ ਨੂੰ ਦੁਨੀਆ ਦੇ ਬਾਕੀ ਹਿੱਸਿਆਂ ’ਚ ਲਿਆਉਣ ’ਚ ਮਦਦ ਕਰੇਗਾ। UAE ਨਾਲ ਇਸ ਸੌਦੇ ’ਚ Oracle, Nvidia, Cisco, SoftBank ਅਤੇ G42 ਵੀ ਸ਼ਾਮਲ ਹਨ।
ਇਸ ਸੌਦੇ ਦੇ ਸਾਰੇ ਫਾਇਦਿਆਂ ’ਚੋਂ ਸਭ ਤੋਂ ਆਕਰਸ਼ਕ ਇਹ ਹੈ ਕਿ ਯੂ.ਏ.ਈ. ’ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਚੈਟਜੀਪੀਟੀ ਪਲੱਸ ਦੀ ਮੁਫਤ ਵਰਤੋਂ ਕਰਨ ਦਾ ਮੌਕਾ ਮਿਲੇਗਾ। ਇਸ ਨਾਲ ਇਸ ਟੂਲ ਦੀ ਵਰਤੋਂ ਉਨ੍ਹਾਂ ਲੋਕਾਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਹੋ ਜਾਵੇਗੀ ਜੋ ਇਸ ਸਮੇਂ ਆਪਣੇ ਕੰਮ ਨੂੰ ਬਿਹਤਰ ਬਣਾਉਣ ਲਈ ਇਸ ਦੀ ਵਰਤੋਂ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਲੋਕਾਂ ਨੂੰ ਆਮ ਤੌਰ 'ਤੇ ਚੈਟਜੀਪੀਟੀ ਪਲੱਸ ਲਈ $20 ਤੱਕ ਖਰਚ ਕਰਨੇ ਪੈਂਦੇ ਹਨ। ਇਸ ਨਾਲ ਹੁਣ ਉਨ੍ਹਾਂ ਨੂੰ ਰਾਹਤ ਮਿਲੇਗੀ।
ਜਦੋਂ ਕਿ ਇਕ ਡੇਟਾ ਸੈਂਟਰ ਬਣਾਉਣਾ ਇਸ ਸੌਦੇ ਦਾ ਇੱਕ ਹਿੱਸਾ ਹੈ, ਇਸ ਦਾ ਉਦੇਸ਼ ਏਆਈ ਨੂੰ ਲੋਕਾਂ ਦੇ ਜੀਵਨ ਦਾ ਹਿੱਸਾ ਬਣਾਉਣਾ ਹੈ। ਓਪਨਏਆਈ ਫਾਰ ਕੰਟਰੀਜ਼ ਪ੍ਰੋਗਰਾਮ ਦੀ ਮਦਦ ਨਾਲ, ਓਪਨਏਆਈ ਹਰ ਦੇਸ਼ ਲਈ ਉਸ ਦੀ ਭਾਸ਼ਾ ’ਚ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਏਆਈ ਬਣਾਉਣਾ ਚਾਹੁੰਦਾ ਹੈ। ਯੂ.ਏ.ਈ ਨੇ ਸੰਯੁਕਤ ਰਾਜ ’ਚ ਏਆਈ ਪ੍ਰੋਜੈਕਟਾਂ ’ਚ ਘਰੇਲੂ ਏਆਈ ਖਰਚ ਦੇ ਬਰਾਬਰ ਰਕਮ ਨਿਵੇਸ਼ ਕਰਨ ਦਾ ਵੀ ਵਾਅਦਾ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਇਹ ਕੁੱਲ $20 ਬਿਲੀਅਨ ਦਾ ਨਿਵੇਸ਼ ਹੋ ਸਕਦਾ ਹੈ, ਜਿਸ ਨੂੰ ਖਾੜੀ ਦੇਸ਼ ਅਤੇ ਅਮਰੀਕਾ ਵਿਚਕਾਰ ਵੰਡਿਆ ਜਾਵੇਗਾ। ਓਪਨਏਆਈ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਹ ਯੂਏਈ ਨੂੰ ਇਕ ਸ਼ੁਰੂਆਤ ਵਜੋਂ ਦੇਖ ਰਹੇ ਹਨ। ਜਲਦੀ ਹੀ ਉਹ ਦੂਜੇ ਦੇਸ਼ਾਂ ਨਾਲ ਵੀ ਕੰਮ ਕਰਨਗੇ ਪਰ ਫਿਲਹਾਲ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਸਰਵਿਸ ਸਿਰਫ ਤੇ ਸਿਰਫ ਦੁਬਈ ’ਚ ਹੀ ਫ੍ਰੀ ਕੀਤੀ ਗਈ ਹੈ।
ਸਰਕਾਰੀ ਜਾਂਚ ਦੇ ਘੇਰੇ 'ਚ ਘਿਰੀਆਂ ਇਹ ਦੋ ਕੰਪਨੀਆਂ, ਰਿਪੋਰਟ 'ਚ ਹੋ ਗਿਆ ਵੱਡਾ ਖੁਲਾਸਾ
NEXT STORY