ਗੈਜੇਟ ਡੈਸਕ - ਟੈਕਨਾਲੋਜੀ ਦੀ ਦੁਨੀਆ 'ਚ ਆਪਣੀ ਸਰਦਾਰੀ ਕਾਇਮ ਰੱਖਣ ਲਈ Google ਤੋਂ ਬਾਅਦ ਹੁਣ Apple ਨੇ ਵੀ ਵੱਡਾ ਕਦਮ ਚੁੱਕਿਆ ਹੈ। 8 ਜੂਨ ਤੋਂ 12 ਜੂਨ ਦੇ ਵਿਚਕਾਰ ਹੋਣ ਵਾਲੀ ਆਪਣੀ ਸਾਲਾਨਾ ਵਰਲਡਵਾਈਡ ਡਿਵੈਲਪਰਜ਼ ਕਾਨਫਰੰਸ ਤੋਂ ਪਹਿਲਾਂ, ਐਪਲ ਨੇ iPhone, iPad, Mac ਅਤੇ Vision Pro ਯੂਜ਼ਰਸ ਲਈ ਕਈ ਨਵੇਂ AI-ਪਾਵਰਡ ਅਸੈਸਬਿਲਟੀ Accessibility ਫੀਚਰਜ਼ ਦਾ ਐਲਾਨ ਕਰ ਦਿੱਤਾ ਹੈ। ਇਹ ਫੀਚਰ ਖਾਸ ਤੌਰ 'ਤੇ ਦਿਵਿਆਂਗ ਅਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਡਿਵਾਈਸ ਦੀ ਵਰਤੋਂ ਕਰਨਾ ਪਹਿਲਾਂ ਨਾਲੋਂ ਬਹੁਤ ਆਸਾਨ ਬਣਾ ਦੇਣਗੇ।
'Apple Intelligence' ਨਾਲ ਹੋਵੇਗਾ ਬਦਲਾਅ
ਕੰਪਨੀ ਅਨੁਸਾਰ, ਇਨ੍ਹਾਂ ਸਾਰੀਆਂ ਨਵੀਆਂ ਸਹੂਲਤਾਂ 'ਚ 'Apple Intelligence' ਦੀ ਵਰਤੋਂ ਕੀਤੀ ਗਈ ਹੈ। ਇਹ ਇਕ ਆਨ-ਡਿਵਾਈਸ AI ਸਿਸਟਮ ਹੈ ਜੋ ਯੂਜ਼ਰ ਦੀ Privacy ਅਤੇ ਪਰਸਨਲਾਈਜ਼ੇਸ਼ਨ 'ਤੇ ਪੂਰਾ ਧਿਆਨ ਰੱਖਦਾ ਹੈ।
ਨਵੇਂ ਫੀਚਰਜ਼ ਦੇ ਮੁੱਖ ਫੀਚਰਜ਼ :-
Image Explorer
- ਇਹ ਨਵਾਂ ਫੀਚਰ ਫੋਟੋਆਂ, ਦਸਤਾਵੇਜ਼ਾਂ, ਬਿੱਲਾਂ ਅਤੇ ਸਕ੍ਰੀਨ 'ਤੇ ਦਿਖਾਈ ਦੇਣ ਵਾਲੀਆਂ ਚੀਜ਼ਾਂ ਦਾ ਵਿਸਥਾਰਤ ਵੇਰਵਾ ਦੇਵੇਗਾ। ਯੂਜ਼ਰਸ AI ਤੋਂ ਸਵਾਲ ਪੁੱਛ ਕੇ ਵਾਧੂ ਜਾਣਕਾਰੀ ਵੀ ਹਾਸਲ ਕਰ ਸਕਣਗੇ।
ਆਮ ਭਾਸ਼ਾ 'ਚ Voice Control
- ਹੁਣ ਯੂਜ਼ਰਸ ਨੂੰ ਕਿਸੇ ਬਟਨ ਜਾਂ ਆਪਸ਼ਨ ਦਾ ਸਹੀ ਨਾਮ ਲੈਣ ਦੀ ਲੋੜ ਨਹੀਂ ਪਵੇਗੀ। ਉਹ ਆਮ ਬੋਲਚਾਲ ਦੀ ਭਾਸ਼ਾ 'ਚ ਕਮਾਂਡ ਦੇ ਸਕਣਗੇ, ਜਿਵੇਂ ਕਿ "purple folder ਖੋਲ੍ਹੋ", ਅਤੇ ਸਿਸਟਮ ਆਪਣੇ ਆਪ ਇਸ ਨੂੰ ਸਮਝ ਲਵੇਗਾ।
ਆਰਟੀਕਲ ਸਮਰੀ ਅਤੇ ਟ੍ਰਾਂਸਲੇਸ਼ਨ
- ਲੰਬੇ-ਲੰਬੇ ਆਰਟੀਕਲਸ ਨੂੰ ਪੜ੍ਹਨ ਦੀ ਬਜਾਏ, ਹੁਣ AI ਉਨ੍ਹਾਂ ਦਾ ਸਾਰ ਤਿਆਰ ਕਰੇਗਾ ਅਤੇ ਯੂਜ਼ਰ ਦੀ ਪਸੰਦੀਦਾ ਭਾਸ਼ਾ 'ਚ ਅਨੁਵਾਦ ਵੀ ਕਰੇਗਾ। ਇਸ ਤੋਂ ਇਲਾਵਾ, ਵੀਡੀਓਜ਼ ਲਈ ਆਟੋਮੈਟਿਕ ਸਬਟਾਈਟਲ ਵੀ ਬਣਾਏ ਜਾਣਗੇ।
Magnifier 'ਤੇ ਕੰਟਰੋਲ
- ਹੁਣ ਯੂਜ਼ਰਸ ਸਿਰਫ ਆਪਣੀ ਆਵਾਜ਼ ਰਾਹੀਂ ਜ਼ੂਮ ਜਾਂ ਫਲੈਸ਼ਲਾਈਟ ਵਰਗੇ ਫੀਚਰਸ ਨੂੰ ਕੰਟਰੋਲ ਕਰ ਸਕਣਗੇ।
Vision Pro ਨਾਲ ਚੱਲੇਗੀ ਵ੍ਹੀਲਚੇਅਰ
- ਐਪਲ ਨੇ Vision Pro ਯੂਜ਼ਰਸ ਲਈ ਇਕ ਕ੍ਰਾਂਤੀਕਾਰੀ ਫੀਚਰ ਪੇਸ਼ ਕੀਤਾ ਹੈ, ਜਿਸ 'ਚ ਆਈ-ਟ੍ਰੈਕਿੰਗ ਟੈਕਨਾਲੋਜੀ ਦੀ ਮਦਦ ਨਾਲ ਕੁਝ ਖਾਸ ਵ੍ਹੀਲਚੇਅਰ ਸਿਸਟਮਾਂ ਨੂੰ ਕੰਟਰੋਲ ਕੀਤਾ ਜਾ ਸਕੇਗਾ। ਇਹ ਫੀਚਰ ਵੱਖ-ਵੱਖ ਲਾਈਟਿੰਗ ਕੰਡੀਸ਼ਨਸ 'ਚ ਵੀ ਬਿਹਤਰ ਤਰੀਕੇ ਨਾਲ ਕੰਮ ਕਰਨ ਦੇ ਸਮਰੱਥ ਹੈ।
ਇਨ੍ਹਾਂ ਨਵੇਂ ਫੀਚਰਜ਼ ਦੇ ਐਲਾਨ ਨਾਲ ਐਪਲ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ iPhone ਯੂਜ਼ਰਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਕ ਵੱਖਰਾ ਅਤੇ ਸੁਰੱਖਿਅਤ ਅਨੁਭਵ ਮਿਲਣ ਵਾਲਾ ਹੈ।
ਜਲਦ ਆ ਰਿਹਾ 7,560mAh ਬੈਟਰੀ ਵਾਲਾ ਧਾਕੜ Phone! ਫੀਚਰਜ਼ ਨੇ ਉਡਾਏ ਦੂਜੀਆਂ ਕੰਪਨੀਆਂ ਦੇ ਹੋਸ਼
NEXT STORY