ਬੀਜਿੰਗ– ਭਾਰਤ ਤੋਂ ਬਾਅਦ ਹੁਣ ਚੀਨ ਨੇ ਵੀ ਡਿਜ਼ੀਟਲ ਸਟਰਾਈਕ ਕੀਤੀ ਹੈ। ਰਿਪੋਰਟ ਮੁਤਾਬਕ, ਚੀਨ ਦੀ ਸਰਕਾਰ ਨੇ 105 ਐਪਸ ’ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਅਮਰੀਕਾ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ਾਂ ਦੇ ਮਸ਼ਹੂਰ ਐਪਸ ’ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਐਪਸ ਨੂੰ ਤੁਰੰਤ ਐਪ ਸਟੋਰ ਤੋਂ ਹਟਾਉਣ ਦਾ ਹੁਕਮ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਸਾਲ ਭਾਰਤ ਨੇ ਤੀਜੀ ਵਾਰ ਚੀਨ ’ਤੇ ਡਿਜ਼ੀਟਲ ਸਟਰਾਈਕ ਕੀਤੀ ਹੈ। ਇਸ ਵਾਰ ਕੇਂਦਰ ਸਰਕਾਰ ਨੇ 43 ਮੋਬਾਇਲ ਐਪਸ ’ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਹੈ। ਇਸ ਵਿਵਾਦ ਤੋਂ ਬਾਅਦ ਹੁਣ ਤਕ ਚੀਨ ਦੇ ਕਰੀਬ 220 ਮੋਬਾਇਲ ਐਪਸ ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਟਿਕਟੌਕ, ਪਬਜੀ ਮੋਬਾਇਲ ਅਤੇ ਯੂ.ਸੀ. ਬ੍ਰਾਊਜ਼ਰ ਵਰਗੇ ਪ੍ਰਸਿੱਧ ਐਪਸ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ– IMC 2020: ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, 2021 ’ਚ 5G ਲਾਂਚ ਕਰੇਗਾ ਰਿਲਾਇੰਸ ਜੀਓ
ਚੀਨ ਨੇ ਐਪਸ ’ਤੇ ਕਿਉਂ ਲਗਾਈ ਰੋਕ
ਚੀਨ ਨੇ ਅਮਰੀਕਾ ਦੇ ਟਰੈਵਲ ਫਰਮ ਟ੍ਰਿਪਐਡਵਾਈਜ਼ਰ ਸਣੇ 105 ਐਪਸ ਨੂੰ ਦੇਸ਼ ਦੇ ਐਪ ਸਟੋਰਾਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਰਿਪੋਰਟ ਮੁਤਾਬਕ, ਇਨ੍ਹਾਂ ਐਪਸ ’ਤੇ ਨਵੀਂ ਮੁਹਿੰਮ ਤਹਿਤ ਰੋਕ ਲਗਾਈ ਗਈ ਹੈ। ਇਨ੍ਹਾਂ ਐਪਸ ’ਤੇ ਅਸ਼ਲੀਲ ਸਾਹਿਤ, ਦੇਹ ਵਪਾਰ, ਜੂਆ ਅਤੇ ਹਿੰਸਾ ਵਰਗੀ ਸਾਮੱਗਰੀ ਫੈਲਾਉਣ ਦਾ ਦੋਸ਼ ਹੈ। ਚੀਨ ਦੇ ਸਾਈਬਰ ਸਪੇਸ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਆਪਣੀ ਵੈੱਬਸਾਈਟ ’ਤੇ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਇਨ੍ਹਾਂ ਐਪਸ ਨੇ ਬਿਨਾਂ ਜਾਣਕਾਰੀ ਦਿੱਤੇ ਇਕ ਤੋਂ ਜ਼ਿਆਦਾ ਸਾਈਬਰ ਕਾਨੂੰਨਾਂ ਦਾ ਉਲੰਘਣ ਕੀਤਾ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ
ਇਸ ਸਾਲ ਭਾਰਤ ਵੀ ਲਗਾ ਚੁੱਕੇ ਹੈ ਕਈ ਐਪਸ ’ਤੇ ਬੈਨ
ਭਾਰਤ ਸਰਕਾਰ ਨੇ ਜੂਨ 2020 ’ਚ ਟਿਕਟੌਕ ਸਮੇਤ 59 ਮੋਬਾਇਲ ਐਪਸ ’ਤੇ ਪਾਬੰਦੀ ਲਗਾਈ ਸੀ। ਇਸ ਤੋਂ ਇਲਾਵਾ 2 ਸਤੰਬਰ ਨੂੰ 110 ਹੋਰ ਐਪਸ ’ਤੇ ਰੋਕ ਲਗਾਈ ਗਈ ਸੀ ਜਿਨ੍ਹਾਂ ’ਚ ਜ਼ਿਆਦਾਤਰ ਚੀਨੀ ਐਪਸ ਹਨ। ਇਨ੍ਹਾਂ ’ਚੋਂ ਕਈ ਐਪਸ ’ਤੇ ਭਾਰਤੀ ਨਾਗਰਿਕਾਂ ਦਾ ਡਾਟਾ ਇਕੱਠਾ ਕਰਨ ਅਤੇ ਖ਼ਾਸਤੌਰ ’ਤੇ ਸਰੱਹਦੀ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਬਾਰੇ ਪ੍ਰੋਫਾਈਲਿੰਗ ਕਰਕੇ ਜਾਣਕਾਰੀਆਂ ਇਕੱਠੀਆਂ ਕਰਨ ਦੇ ਦੋਸ਼ ਲੱਗੇ ਸਨ।
IMC 2020: 30 ਕਰੋੜ 2ਜੀ ਗਾਹਕਾਂ ਨੂੰ ਸਮਾਰਟਫੋਨ ’ਤੇ ਲਿਆਉਣ ਲਈ ਜਲਦ ਬਣੇ ਠੋਸ ਨੀਤੀ : ਮੁਕੇਸ਼ ਅੰਬਾਨੀ
NEXT STORY