ਜਲੰਧਰ- ਕਲਰ ਬਲਾਈਂਡਨੈੱਸ ਦੇ ਕਈ ਮਾਮਲਿਆਂ 'ਚ ਲੋਕ (ਰੋਗੀ) ਰੰਗਾਂ ਨੂੰ ਦੇਖਦੇ ਤਾਂ ਹਨ ਪਰ ਰੰਗਾਂ ਦੇ ਬਾਰੇ 'ਚ ਦੱਸਣਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦਾ ਹੈ। ਕੋਰੈਕਸ਼ਨਲ ਚਸ਼ਮੇ ਇਸ ਸਮੱਸਿਆ ਨਾਲ ਨਜਿੱਠਣ 'ਚ ਮਦਦ ਤਾਂ ਕਰਦੇ ਹਨ ਪਰ ਇਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਮਾਈਕ੍ਰੋਸਾਫਟ ਦੇ 2 ਸਾਫਟਵੇਅਰ ਇੰਜੀਨੀਅਰਾਂ ਨੇ ਇਕ ਅਜਿਹਾ ਐਪ ਬਣਾਇਆ ਹੈ, ਜੋ ਇਸ ਪ੍ਰੇਸ਼ਾਨੀ ਨਾਲ ਨਜਿੱਠਣ 'ਚ ਮਦਦ ਕਰੇਗਾ। ਇਸ ਐਪ ਦਾ ਨਾਮ 3olor Binoculars ਹੈ।
ਦੋ ਲੋਕਾਂ ਦਾ ਅਹਿਮ ਰੋਲ
ਇਹ ਪ੍ਰੋਗਰਾਮ ਆਫੀਸ਼ੀਅਲ ਤੌਰ 'ਤੇ Tom Overton (ਜੋ ਖੁਦ ਕਲਰ ਬਲਾਈਂਡ ਦੇ ਸ਼ਿਕਾਰ ਹਨ) ਤੇ Tingting Zhu ਦਾ ਹੈ। ਉਨ੍ਹਾਂ ਨੇ ਇਸ ਐਪ ਦੇ ਪ੍ਰੋਟੋਟਾਈਪ ਨੂੰ ਮਾਈਕ੍ਰੋਸਾਫਟ ਗੇਰਾਜ ਨੂੰ ਦਿਖਾਇਆ ਤੇ ਮਾਈਕ੍ਰੋਸਾਫਟ ਗੇਰਾਜ ਦੇ ਕਰਮਚਾਰੀਆਂ ਦੀ ਮਦਦ ਨਾਲ ਇਸ ਐਪ ਨੂੰ ਮਾਰਕੀਟ 'ਚ ਲਿਆਂਦਾ ਗਿਆ, ਜੋ ਹੁਣ ਐਪ-ਸਟੋਰ 'ਤੇ ਉਪਲਬਧ ਹੈ। ਇਹ ਐਪ ਆਈ. ਓ. ਐੱਸ. ਨੂੰ ਐਂਡਰਾਇਡ ਪਾਵਰਡ ਡਿਵਾਈਸਿਸ ਲਈ ਕਦੋਂ ਤਕ ਲਾਂਚ ਕੀਤਾ ਜਾਵੇਗਾ।
ਫਰਕ ਪਛਾਣਨਾ ਹੋਵੇਗਾ ਆਸਾਨ
Overton ਦੇ ਮੁਤਾਬਿਕ ਜਦੋਂ ਲਾਲ ਤੇ ਹਰੇ ਰੰਗ ਦੇ ਵਿਚ ਫਰਕ ਕਰਨ 'ਚ ਮੁਸ਼ਕਿਲ ਹੁੰਦੀ ਹੈ ਤਾਂ ਐਪ ਲਾਲ ਰੰਗ ਨੂੰ ਬ੍ਰਾਈਟਰ ਤੇ ਰਹੇ ਰੰਗ ਨੂੰ ਡਾਰਕ ਕਰ ਦਿੰਦਾ ਹੈ, ਜਿਸ ਨਾਲ ਫਰਕ ਪਛਾਣਨਾ ਆਸਾਨ ਹੋ ਜਾਂਦਾ ਹੈ।
ਲਾਈਵ ਪ੍ਰੀਵਿਊ
Color Binoculars ਐਪ 3 ਵੱਖ-ਵੱਖ ਤਰ੍ਹਾਂ ਦੀ ਕਲਰ ਬਲਾਈਂਡਨੈੱਸ ਦੀ ਕਮੀ ਨੂੰ ਪੂਰਾ ਕਰਨ ਲਈ ਮਦਦ ਕਰ ਸਕਦਾ ਹੈ। ਹਰ ਤਰ੍ਹਾਂ ਨਾਲ ਡਿਜੀਟਲ ਫਿਲਟਰ ਸਮੱਸਿਆ ਨਾਲ ਪੀੜਤ ਕਲਰ ਕੰਪੋਜੀਸ਼ਨ ਨੂੰ ਬਦਲਦੇ ਹਨ ਤੇ ਇਸਦਾ ਲਾਈਵ ਪ੍ਰੀਵਿਊ ਆਈ ਫੋਨ ਦੇ ਕੈਮਰੇ ਦੀ ਮਦਦ ਨਾਲ ਮਿਲਦਾ ਹੈ।
ਮੋਬਿਕਵਿਕ ਨੇ ਲਾਂਚ ਕੀਤਾ ਵਾਲਿਟ ਐਪ
NEXT STORY