ਗੈਜੇਟ ਡੈਸਕ– ਕੂਲਪੈਡ ਨੇ ਚੀਨ ’ਚ ਆਪਣਾ ਨਵਾਂ ਸਮਾਰਟਫੋਨ Coolpad 8 ਲਾਂਚ ਕਰ ਦਿੱਤਾ ਹੈ। ਫੋਨ ਦੀ ਕੀਮਤ 145 ਡਾਲਰ (ਕਰੀਬ 10,334 ਰੁਪਏ) ਹੈ। ਇਹ ਸਮਾਰਟਫੋਨ ਇਸ ਹਫਤੇ ਤੋਂ ਬਾਅਦ ਚੀਨ ’ਚ Jing Dong Mall ’ਤੇ ਵਿਕਰੀ ਲਈ ਉਪਲੱਬਧ ਹੋਵੇਗਾ।
Coolpad 8 ਦੇ ਫੀਚਰਜ਼
ਫੋਨ ’ਚ 6.26-ਇੰਚ ਦੀ ਨੌਚ ਸਕਰੀਨ ਹੈ। ਫੋਨ ਦੇ ਬੈਕ ’ਚ 3ਡੀ ਗਲਾਸ ਅਤੇ ਮਟੈਲਿਕ ਫਰੇਮ ਹੈ। ਇਸ ਸਮਾਰਟਫੋਨ ਦਾ ਭਾਰ 177 ਗ੍ਰਾਮ ਹੈ। ਫੋਨ ’ਚ InCell IPS LCD ਹੈ ਜਿਸ ਦਾ ਰੈਜ਼ੋਲਿਊਸ਼ਨ 2246x1080 ਪਿਕਸਲ ਹੈ। ਫੋਨ ਦੇ ਰੀਅਰ ’ਤੇ ਫਿੰਗਰਪ੍ਰਿੰਟ ਸਕੈਨਰ ਫੀਚਰ ਦਿੱਤਾ ਗਿਆ ਹੈ। MediaTek MT6750 ਚਿਪਸੈੱਟ ਨਾਲ ਲੈਸ ਇਸ ਸਮਾਰਟਫੋਨ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਦੀ ਇਨਬਿਲਟ ਸਟੋਰੇਜ ਹੈ। ਫੋਨ ਨੂੰ ਪਾਵਰ ਦੇਣ ਲਈ 4,000mAh ਦੀ ਬੈਟਰੀ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਕੈਮਰਾ 16 ਮੈਗਾਪਿਕਸਲ ਅਤੇ ਦੂਜਾ 2 ਮੈਗਾਪਿਕਸਲ ਦਾ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਵਾਟਰਡਰਾਪ ਨੌਚ ਡਿਸਪਲੇਅ ਨਾਲ ਜਲਦ ਲਾਂਚ ਹੋ ਸਕਦੈ Xiaomi Redmi 7 Pro
NEXT STORY