ਜਲੰਧਰ- ਸਸਤੇ ਟੈਬਲੇਟ ਅਤੇ ਸਮਾਰਟਫੋਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਡਾਟਾਵਿੰਡ ਦਾ ਮਾਰਚ 'ਚ ਖ਼ਤਮ ਤਿਮਾਹੀ 'ਚ ਭਾਰਤੀ ਟੈਬਲੇਟ ਬਾਜ਼ਾਰ 'ਚ ਦਬਦਬਾ ਕਾਇਮ ਰਿਹਾ। ਬਾਜ਼ਾਰ ਸਰਵੇਖਣ ਕਰਨ ਵਾਲੀ ਕੰਪਨੀ ਸੀ. ਐੱਮ. ਆਰ. ਦੀ ਹਾਲੀਆ ਰਿਪੋਰਟ ਅਨੁਸਾਰ ਮਾਰਚ 'ਚ ਖ਼ਤਮ ਸਾਲ ਦੀ ਪਹਿਲੀ ਤਿਮਾਹੀ 'ਚ ਟੈਬਲੇਟ ਬਾਜ਼ਾਰ 'ਚ 34.2 ਫ਼ੀਸਦੀ ਹਿੱਸੇਦਾਰੀ ਦੇ ਨਾਲ ਡਾਟਾਵਿੰਡ ਪਹਿਲੇ ਸਥਾਨ 'ਤੇ ਰਹੀ। ਉਥੇ ਹੀ 16.3 ਫ਼ੀਸਦੀ ਹਿੱਸੇਦਾਰੀ ਦੇ ਨਾਲ ਆਈਬਾਲ ਦੂਜੇ ਤੇ 14.7 ਫ਼ੀਸਦੀ ਦੇ ਨਾਲ ਸੈਮਸੰਗ ਤੀਸਰੇ ਸਥਾਨ 'ਤੇ ਰਹੀ ਹੈ। ਡਾਟਾਵਿੰਡ ਲਗਾਤਾਰ ਛੇਵੀਂ ਤਿਮਾਹੀ 'ਚ ਸਿਖਰ 'ਤੇ ਰਹੀ ਹੈ।
ਰਿਪੋਰਟ ਅਨੁਸਾਰ 5000 ਰੁਪਏ ਤੋਂ ਘੱਟ ਕੀਮਤ ਦੇ ਟੈਬਲੇਟ ਬਾਜ਼ਾਰ 'ਤੇ ਡਾਟਾਵਿੰਡ ਦਾ 70 ਫ਼ੀਸਦੀ ਅਧਿਕਾਰ ਹੈ ਅਤੇ ਇਹੀ ਬਾਜ਼ਾਰ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸੈਗਮੈਂਟ ਹੈ। ਕੁਲ ਟੈਬਲੇਟ ਬਾਜ਼ਾਰ ਦਾ 50 ਫ਼ੀਸਦੀ ਇਹੀ ਸੈਗਮੈਂਟ ਹੈ। ਸਿਖਰਲੀਆਂ 3 ਕੰਪਨੀਆਂ 'ਚ ਸਿਰਫ ਡਾਟਾਵਿੰਡ ਦੀ ਹਿੱਸੇਦਾਰੀ ਹੀ ਇਸ ਤਿਮਾਹੀ 'ਚ ਵਧੀ ਹੈ।
LG ਦੇ ਇਸ ਸਮਾਰਟਫੋਨ 'ਤੇ ਮਿਲ ਰਿਹੈ 10,000 ਰੁਪਏ ਤੋਂ ਵੀ ਜ਼ਿਆਦਾ ਦਾ ਡਿਸਕਾਊਂਟ, ਜਾਣੋ ਆਫਰਜ਼
NEXT STORY