ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਕ ਐਂਡਰਾਇਡ ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਤੁਹਾਡੇ ਫੋਨ 'ਚ ਮਾਲਵੇਅਰ ਹੋ ਸਕਦਾ ਹੈ। ਅਸੀਂ ਅਜਿਹਾ ਇਸ ਲਈ ਆਖ ਰਹੇ ਹਾਂ ਕਿਉਂਕਿ 6 ਅਜਿਹੇ ਐਂਡਰਾਇਡ ਐਪਸਦੀ ਪਛਾਣ ਕੀਤੀ ਗਈ ਹੈ ਜੋ ਦੋ ਸਾਲਾਂ ਤੋਂ ਗੂਗਲ ਪਲੇਅ ਸਟੋਰ 'ਤੇ ਮੌਜੂਦ ਹਨ ਅਤੇ ਇਨ੍ਹਾਂ ਐਪਸ 'ਚ ਮਾਲਵੇਅਰ ਹੈ। ਇਨ੍ਹਾਂ ਐਪਸ ਦੀ ਪਛਾਣ ਇਕ ਸਕਿਓਰਿਟੀ ਏਜੰਸੀ ਨੇ ਕੀਤੀ ਹੈ।
ਸਾਈਬਰ ਸਕਿਓਰਿਟੀ ਰਿਸਰਚ ਫਰਮ ESET ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕੁਲ 12 ਐਪਸ 'ਚ ਮਾਲਵੇਅਰ ਹੈ ਜਿਸਦਾ ਨਾਂ VajraSpy ਹੈ, ਹਾਲਾਂਕਿ 6 ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਡਿਲੀਟ ਕਰ ਦਿੱਤਾ ਗਿਆ ਹੈ ਪਰ 6 ਐਪਸ ਅਜੇ ਵੀ ਪਲੇਅ ਸਟੋਰ 'ਤੇ ਮੌਜੂਦ ਹਨ। ਇਹ ਮਾਲਵੇਅਰ ਕਿਸੇ ਵੀ ਐਂਡਰਾਇਡ ਫੋਨ ਦੀ ਜਾਸੂਸੀ ਕਰ ਸਕਦਾ ਹੈ।
ਇਹ ਵੀ ਪੜ੍ਹੋ- Deepfake ਦਾ ਸ਼ਿਕਾਰ ਹੋਈ ਮਲਟੀਨੈਸ਼ਨਲ ਕੰਪਨੀ, ਲੱਗਾ 207 ਕਰੋੜ ਦਾ ਚੂਨਾ, ਜਾਣੋ ਪੂਰਾ ਮਾਮਲਾ
ਮਾਲਵੇਅਰ ਦੇ ਨਾਲ ਗੂਗਲ ਪਲੇਅ ਸਟੋਰ 'ਤੇ ਮੌਜੂਦ ਐਪਸ ਦੇ ਨਾਂ
1. Privee Talk
2. Let’s Chat
3. Quick Chat
4. Chit Chat
5. Rafaqat
6. MeetMe
ਇਸ ਮਾਲਵੇਅਰ ਤੋਂ ਬਚਣ ਦਾ ਤਰੀਕਾ
ਜੇਕਰ ਤੁਹਾਡੇ ਫੋਨ 'ਚ ਇਨ੍ਹਾਂ 'ਚੋਂ ਕੋਈ ਵੀ ਐਪ ਹੈ ਤਾਂ ਉਸਨੂੰ ਤੁਰੰਤ ਡਿਲੀਟ ਕਰ ਦਿਓ। ਇਹ ਮਾਲਵੇਅਰ ਤੁਹਾਡੇ ਫੋਨ 'ਚ ਮੌਜੂਦ ਕਿਸੇ ਵੀ ਜਾਣਕਾਰੀ ਨੂੰ ਹੈਕਰਾਂ ਤਕ ਪਹੁੰਚਾ ਸਕਦਾ ਹੈ। ਇਸਤੋਂ ਇਲਾਵਾ ਇਹ ਕਾਲ ਨੂੰ ਵੀ ਤੁਹਾਡੀ ਜਾਣਕਾਰੀ ਦੇ ਬਿਨਾਂ ਰਿਕਾਰਡ ਕਰ ਸਕਦਾ ਹੈ। ਇਸਤੋਂ ਬਚਣ ਲਈ ਆਪਣੇ ਫੋਨ ਦੇ ਸਾਫਟਵੇਅਰ ਨੂੰ ਅਪਡੇਟ ਕਰੋ। ਇਸਤੋਂ ਇਲਾਵਾ ਜੇਕਰ ਤੁਹਾਡੇ ਫੋਨ ਦੇ ਫਾਈਲ ਮੈਨੇਜਰ 'ਚ ਕੋਈ ਸ਼ੱਕੀ ਫਾਈਲ ਜਾਂ ਫੋਲਡਰ ਹੈ ਤਾਂ ਉਸਨੂੰ ਵੀ ਡਿਲੀਟ ਕਰ ਦਿਓ।
ਇਹ ਵੀ ਪੜ੍ਹੋ- WhatsApp 'ਚ ਆ ਰਿਹਾ ਇਕ ਹੋਰ ਨਵਾਂ ਸਕਿਓਰਿਟੀ ਫੀਚਰ, ਡੈਸਕਟਾਪ ਵਰਜ਼ਨ ਨੂੰ ਵੀ ਕਰ ਸਕੋਗੇ ਲਾਕ
ਦੁਨੀਆ ਦੇ ਮੁਕਾਬਲੇ 1 ਘੰਟਾ ਜ਼ਿਆਦਾ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ ਭਾਰਤੀ
NEXT STORY