ਜਲੰਧਰ— ਹੁਣ ਤੱਕ ਕਈ ਤਰ੍ਹਾਂ ਦੇ ਇਲੈਕਟਿ੍ਕ ਸਕੂਟਰ ਤਿਆਰ ਕੀਤੇ ਗਏ ਹਨ ਜੋ ਸਰਗਰਮ ਇਲਾਕਿਆਂ 'ਚ ਘੱਟ ਦੂਰੀ ਤੈਅ ਕਰਨ ਲਈ ਕੰਮ 'ਚ ਲਿਆਏ ਜਾਂਦੇ ਹਨ ਪਰ ਹੁਣ ਲੰਡਨ ਸਥਿਤ Jianmin ਅਤੇ Sumi Wang ਪਿਓ-ਧੀ ਨੇ ਮਿਲ ਕੇ ਇਕ ਨਵਾਂ eFoldi ਨਾਂ ਦਾ ਇਲੈਕਟਿ੍ਕ ਸਕੂਟਰ ਤਿਆਰ ਕੀਤਾ ਹੈ ਜਿਸ ਨੂੰ ਇਕ ਕੁਰਸੀ ਅਤੇ ਸੂਟਕੇਸ 'ਚ ਬਦਲਿਆ ਸਕਦਾ ਹੈ |
ਇਸ eFoldi ਸਕੂਟਰ ਨੂੰ Jianmin ਨੇ ਉਦੋਂ ਤਿਆਰ ਕੀਤਾ ਸੀ ਜਦੋਂ ਉਨ੍ਹਾਂ ਦੀ ਲੱਤ 'ਚ ਫ੍ਰੈਕਚਰ ਹੋ ਗਿਆ ਸੀ ਅਤੇ ਉਨ੍ਹਾਂ ਇਸ ਪ੍ਰੇਰਣਾ ਦੇ ਨਾਲ ਇਸ ਸਕੂਟਰ ਨੂੰ ਬਣਾਇਆ | ਇਸ ਇਲੈਕਟਿ੍ਕ ਸਕੂਟਰ ਨੂੰ 6 km/h ਤੋਂ ਲੈ ਕੇ 20 km/h ਦੀ ਸਪੀਡ ਤੱਕ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ | ਇਸ ਦੇ ਫਰੇਮ ਨੂੰ ਐਲੂਮੀਨੀਅਮ ਅਤੇ ਸਟੀਲ ਦਾ ਬਣਾਇਆ ਗਿਆ ਹੈ ਜਿਸ ਨਾਲ ਇਸ ਦਾ ਭਾਰ ਸਿਰਫ 19 ਕਿਲੋਗ੍ਰਾਮ ਹੈ | ਇਸ 'ਤੇ ਤੁਸੀਂ 100 ਕਿਲੋਗ੍ਰਾਮ ਭਾਰ ਨੂੰ ਆਸਾਨੀ ਨਾਲ ਕੈਰੀ ਕਰ ਸਕਦੇ ਹੋ | ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 1.1 ਕਿਲੋਗ੍ਰਾਮ ਦੀ 24 V, 4 Ah ਏਅਰਸੈਫ ਬੈਟਰੀ ਪੈਕ ਮੌਜੂਦ ਹੈ ਜੋ ਇਕ ਵਾਰ ਚਾਰਜ ਹੋ ਕੇ 6 ਤੋਂ 10 km ਤੱਕ ਦਾ ਸਫਰ ਤੈਅ ਕਰਨ 'ਚ ਮਦਦ ਕਰੇਗੀ | ਇਸ ਦੀ ਕੀਮਤ 1,000 ਅਮਰੀਕੀ ਡਾਲਰ (ਕਰੀਬ 66,520 ਰੁਪਏ) ਰੱਖੀ ਗਈ ਹੈ ਅਤੇ ਇਸ ਦੀ ਸ਼ਿਪਿੰਗ ਅਕਤੂਬਰ ਦੇ ਮਹੀਨੇ ਤੱਕ ਕੀਤੀ ਜਾਵੇਗੀ | ਇਸ eFoldi ਇਲੈਕਟਿ੍ਕ ਸਕੂਟਰ ਨੂੰ ਤੁਸੀਂ ਉੱਪਰ ਦਿੱਤੀ ਗਈ ਵੀਡੀਓ 'ਚ ਦੇਖ ਸਕਦੇ ਹੋ |
ਇਸ ਬੈਕਪੈਕ 'ਚ ਸੋਲਰਬੈਂਕ ਤੋਂ ਇਲਾਵਾ ਵੀ ਹਨ ਕਈ ਹੋਰ ਫੀਚਰਸ (ਵੀਡੀਓ)
NEXT STORY