ਜਲੰਧਰ- ਅਮਰੀਕਾ ਦੇ ਇਕ ਵਿਅਕਤੀ ਦੇ ਅੰਦਰ ਦੁਨੀਆਂ ਦਾ ਸਭ ਤੋਂ ਛੋਟਾ ਪੇਸਮੇਕਰ ਲਾਇਆ ਗਿਆ ਹੈ। ਇਹ ਪੇਸਮੇਕਰ ਵਿਟਾਮਿਨ ਕੈਪਸੂਲ ਦੇ ਬਰਾਬਰ ਹੈ। ਪੇਸਮੇਕਰ ਉਨ੍ਹਾਂ ਮਰੀਜ਼ਾਂ ਦੇ ਦਿਲ ਦੇ ਅੰਦਰ ਲਾਇਆ ਜਾ ਜਾਂਦਾ ਹੈ, ਜਿੰਨ੍ਹਾਂ ਨੂੰ Bradycardia ਨਾਂ ਦੀ ਬਿਮਾਰੀ ਹੁੰਦੀ ਹੈ। ਇਸ ਬਿਮਾਰੀ 'ਚ ਵਿਅਕਤੀ ਦਾ ਦਿਲ ਹੌਲੀ ਧੜਕਣ ਲੱਗਦਾ ਹੈ ਮਤਲਬ 60 ਬੀਟ ਪ੍ਰਤੀ ਮਿੰਟ ਤੋਂ ਵੀ ਘੱਟ।
ਅਮਰੀਕਾ ਦੇ Food and Drug Administration ਮਤਲਬ FDA ਨੇ Micra Transcatheter Pacing System ਮਤਲਬ TPS ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਡਿਵਾਈਸ ਪਹਿਲਾਂ ਦੇ ਮੁਕਾਬਲੇ 10 ਗੁਣਾ ਛੋਟਾ ਹੈ। ਅਮਰੀਕਾ ਦੇ ਹਾਸਟਨ ਮੇਥੋਡਿਸਟ ਹਸਪਤਾਲ ਦੇ ਐੱਮ. ਡੀ. ਪਾਲ ਸਕੂਮਨ ਨੇ ਦੱਸਿਆ ਹੈ ਕਿ ਇਹ ਜਟਿਲ ਪ੍ਰਕੀਰਿਆ ਨਹੀਂ ਹੈ। ਜਿਹੜੇ ਪਹਿਲੇ ਮਰੀਜ਼ 'ਚ ਇਹ ਡਿਵਾਈਸ ਲਾਈ ਗਈ ਹੈ ਉਹ ਕਾਫੀ ਬਿਹਤਰ ਕੰਮ ਕਰ ਰਹੀ ਹੈ ਅਤੇ ਇਹ ਲਾਭਦਾਇਕ ਵੀ ਸਿੱਧ ਹੋਈ ਹੈ। ਜਿੰਨ੍ਹਾਂ ਵਿਅਕਤੀਆਂ ਦਾ ਦਿਲ ਦੂਜਿਆਂ ਦੇ ਮੁਕਾਬਲੇ ਹੌਲੀ ਗਤੀ ਨਾਲ ਚੱਲਦਾ ਹੈ, ਉਸ ਮਰੀਜ਼ ਦੇ ਅੰਦਰ ਫਿੱਟ ਕਰਨ ਲਈ ਕਿਸੇ ਤਰ੍ਹਾਂ ਦੇ ਕਾਰਡੀਕ ਵਾਇਰ ਦੀ ਜ਼ਰੂਰਤ ਨਹੀਂ ਹੁੰਦੀ ਹੈ।
Bradycardia 'ਚ ਮਰੀਜ਼ ਦੇ ਦਿਲ ਦੀ ਧੜਕਣ ਕਾਫੀ ਹੌਲੀ ਹੁੰਦੀ ਹੈ ਅਤੇ ਮਰੀਜ਼ ਦਾ ਦਿਲ ਬਾਡੀ ਨੂੰ ਅਕਸੀਜ਼ਨ ਪੰਪ ਕਰਨ 'ਚ ਅਸਫਲ ਹੁੰਦਾ ਹੈ। ਜਿਸ ਦੇ ਚੱਲਦੇ ਹੀ ਮਰੀਜ਼ ਰੋਜ਼ਾਨਾ ਦੇ ਕੰਮ ਠੀਕ ਤੋਂ ਨਹੀਂ ਕਰ ਪਾਉਂਦਾ ਹੈ ਅਤੇ ਚੱਕਰ ਆਉਣ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਿਮਾਰੀਆਂ ਨੂੰ ਠੀਕ ਕਰਨ ਦਾ ਇਕ ਹੀ ਤਰੀਕਾ ਹੈ ਅਤੇ ਉਹ ਪੇਸਮੇਕਰ ਹੈ। ਇਹ ਡਿਵਾਈਸ ਦਿਲ ਨੂੰ ਆਮ-ਤੌਰ 'ਤੇ ਕੰਮ ਕਰਨ 'ਚ ਮਦਦ ਕਰਦਾ ਹੈ।
ਉਨ੍ਹਾਂ ਮਰੀਜ਼ਾਂ ਲਈ ਜਿੰਨ੍ਹਾਂ ਨੂੰ ਇਕ ਤੋਂ ਵੀ ਜ਼ਿਆਦਾ ਹਾਰਟ ਡਿਵਾਈਸ ਦੀ ਜ਼ਰੂਰਤ ਹੋਵੇ, ਉਨ੍ਹਾਂ ਲਈ Miniaturised Micra TPS ਬਣਾਇਆ ਗਿਆ ਹੈ। ਇਸ ਡਿਵਾਈਸ ਦਾ ਸਭ ਤੋਂ ਮਹੱਤਵਪੂਰਨ ਫੀਚਰ ਇਹ ਹੈ ਕਿ ਇਸ ਨੂੰ ਸਥਾਈ ਰੂਪ 'ਚ ਬੰਦ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਅਵਸਥਾ 'ਚ ਇਹ ਡਿਵਾਈਸ ਮਰੀਜ਼ ਦੇ ਸਰੀਰ 'ਚ ਰੱਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਬਿਨਾ ਪਰੇਸ਼ਾਨੀ ਦੇ ਮਰੀਜ਼ ਦੇ ਸਰੀਰ 'ਚ ਨਵੀਂ ਡਿਵਾਈਸ ਲਾਈ ਜਾ ਸਕਦੀ ਹੈ।
ਸਿਰਫ 22 ਰੁਪਏ 'ਚ ਅਨਲਿਮਟਿਡ 3ਜੀ/4ਜੀ ਡਾਟਾ ਦੇਵੇਗੀ ਇਹ ਕੰਪਨੀ, ਜਾਣੋ ਕੀ ਹੈ ਪਲਾਨ
NEXT STORY