ਆਟੋ ਡੈਸਕ- ਜੇਕਰ ਤੁਸੀਂ ਵੀ ਇਸ ਮਹੀਨੇ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਮਾਰਚ ਦੇ ਮਹੀਨੇ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਇਸ ਮਹੀਨੇ ਕਾਰ ਡੀਲਰ ਆਪਣੇ ਪੁਰਾਣੇ ਅਤੇ ਨਵੇਂ ਸਟਾਕ ਨੂੰ ਕਲੀਅਰ ਕਰਨ ਲਈ ਕਈ ਸ਼ਾਨਦਾਰ ਆਫਰ ਦੇ ਰਹੇ ਹਨ। ਰੈਨੋ (Renault) ਨੇ ਆਪਣੀ ਸਸਤੀ 7-ਸੀਟਰ MPV ਟਰਾਈਬਰ (Triber) 'ਤੇ 73,000 ਰੁਪਏ ਤਕ ਦਾ ਡਿਸਕਾਊਂਟ ਦੇਣ ਦਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਇਸ ਡਿਸਕਾਊਂਟ ਆਫਰ ਬਾਰੇ...
ਡਿਸਕਾਊਂਟ
ਦੇਸ਼ ਦੀ ਸਭ ਤੋਂ ਸਸਤੀ 7-ਸੀਟਰ MPV Renault Triber 'ਤੇ ਕੰਪਨੀ ਮਾਰਚ ਮਹੀਨੇ 73,000 ਰੁਪਏ ਤਕ ਦਾ ਡਿਸਕਾਊਂਟ ਦੇ ਰਹੀ ਹੈ। 2024 ਮਾਡਲ 'ਤੇ 73,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਦੋਂਕਿ 2025 ਮਾਡਲ 'ਤੇ 40,000 ਰੁਪਏ ਦਾ ਕੈਸ਼ ਅਤੇ ਐਕਸਚੇਂਜ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਮੌਜੂਦਾ ਗਾਹਕਾਂ ਲਈ 10,000 ਰੁਪਏ ਤਕ ਦਾ ਲੌਇਲਟੀ ਬੋਨਸ ਵੀ ਹੈ। ਨਾਲ ਹੀ 8,000 ਰੁਪਏ ਤਕ ਦਾ ਕਾਰਪੋਰੇਟ ਡਿਸਕਾਊਂਟ ਵੀ ਉਪਲੱਬਧ ਹੈ। Renault Triber ਦੀ ਐਕਸ-ਸ਼ੋਅਰੂਮ ਕੀਮਤ 6.09 ਲੱਖ ਰੁਪਏ ਤੋਂ ਲੈ ਕੇ 8.74 ਲੱਖ ਰੁਪਏ ਤਕ ਹੈ।
ਇਹ ਵੀ ਪੜ੍ਹੋ- BSNL ਦਾ Holi Offer ! ਗਾਹਕਾਂ ਦੀਆਂ ਲੱਗਣਗੀਆਂ ਮੌਜਾਂ
ਇੰਜਣ ਅਤੇ ਪਾਵਰ
ਇਸ ਗੱਡੀ 'ਚ 999cc ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 72 PS ਪਾਵਰ ਅਤੇ 96 Nm ਟਾਰਕ ਜਨਰੇਟ ਕਰਦਾ ਹੈ। ਇਸ ਵਿਚ 5-ਸਪੀਡ ਮੈਨੁਅਲ ਗਿਅਰਬਾਕਸ ਅਤੇ ਆਟੋਮੈਟਿਕ (AMT) ਗਿਅਰਬਾਕਸ ਦਾ ਆਪਸ਼ਨ ਹੈ। ਟਰਾਈਬਰ ਮੈਨੁਅਲ ਗਿਅਰਬਾਕਸ 'ਚ 17.65 kmpl ਅਤੇ ਆਟੋਮੈਟਿਕ ਗਿਅਰਬਾਕਸ 'ਚ 14.83 kmpl ਦੀ ਮਾਈਲੇਜ ਦਿੰਦੀ ਹੈ, ਜੋ ਇਸਨੂੰ ਲੰਬੀ ਦੂਰੀ ਦੇ ਸਫਰ ਲਈ ਵੀ ਢੁਕਵਾਂ ਬਣਾਉਂਦੀ ਹੈ।
7 ਲੋਕਾਂ ਦੇ ਬੈਠਣ ਦੀ ਥਾਂ
Renault Triber 'ਚ 7 ਲੋਕਾਂ ਦੇ ਬੈਠਣ ਦੀ ਥਾਂ ਦਿੱਤੀ ਗਈ ਹੈ, ਜਿਸ ਵਿਚ 5 ਵੱਡੇ ਲੋਕ ਅਤੇ 2 ਛੋਟੇ ਬੱਚੇ ਆਰਾਮ ਨਾਲ ਬੈਠ ਸਕਦੇ ਹਨ। ਹਾਲਾਂਕਿ, ਇਸ ਵਿਚ ਬੂਟ ਸਪੇਸ (ਸਾਮਾਨ ਰੱਖਣ ਦੀ ਥਾਂ) ਦੀ ਘਾਟ ਹੈ, ਜੋ ਇਸਦੀ ਇਕ ਕਮਜ਼ੋਰੀ ਮੰਨੀ ਜਾਂਦੀ ਹੈ। ਇਸਨੂੰ ਖਾਸਤੌਰ 'ਤੇ ਡੇਲੀ ਇਸਤੇਮਾਲ ਲਈ ਅਤੇ ਲੰਬੀ ਯਾਤਰਾ ਲਈ ਢੁੱਕਵਾਂ ਮੰਨਿਆ ਜਾ ਰਿਹਾ ਹੈ ਪਰ ਸਾਮਾਨ ਰੱਖਣ ਲਈ ਇਸ ਵਿਚ ਕੋਈ ਵਾਧੂ ਥਾਂ ਨਹੀਂ ਹੈ।
ਇਹ ਵੀ ਪੜ੍ਹੋ- ਬੜੇ ਹੀ ਫਾਇਦੇ ਵਾਲਾ ਹੈ BSNL ਦਾ ਇਹ ਪਲਾਨ, ਨਿੱਜੀ ਕੰਪਨੀਆਂ ਦੀ ਵੱਧ ਗਈ ਟੈਨਸ਼ਨ
Online payment ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦੇ ਹੋ ਧੋਖਾਧੜੀ ਦਾ ਸ਼ਿਕਾਰ
NEXT STORY