ਜਲੰਧਰ- ਦੁਨੀਆ ਭਰ 'ਚ ਸਭ ਤੋਂ ਜ਼ਾਆਦਾ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਾਟਸਐਪ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਯੂਜ਼ਰ ਪਾਲਿਸੀ 'ਚ ਤਬਦੀਲੀ ਕੀਤੀ ਹੈ ਜਿਸ ਤਹਿਤ ਵਾਟਸਐਪ ਆਪਣੀ ਪੈਰੇਂਟ ਕੰਪਨੀ ਫੇਸਬੁੱਕ ਨਾਲ ਯੂਜ਼ਰਸ ਦਾ ਫੋਨ ਨੰਬਰਸ ਨੂੰ ਸਾਂਝਾ ਕਰੇਗੀ। ਪਰ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਹ ਮੁੱਦਾ ਕੋਰਟ ਤੱਕ ਪਹੁੰਚ ਗਿਆ ਅਤੇ ਦਿੱੱਲੀ ਹਾਈ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਦਿੰਦੇ ਹੋਏ ਕਿਹਾ ਹੈ ਕਿ 25 ਸਿਤੰਬਰ ਤੋਂ ਪਹਿਲਾ ਜੇਕਰ ਯੂਜ਼ਰਸ ਰਾਹੀਂ ਆਪਣਾ ਡਾਟਾ ਡਿਲੀਟ ਕਰ ਲਿਆ ਜਾਂਦਾ ਹੈ ਤਾਂ ਤਹਾਡਾ ਡਾਟਾ ਫੇਸਬੁੱਕ ਦੇ ਨਾਲ ਸ਼ੇਅਰ ਨਹੀਂ ਹੋਵੇਗਾ।
ਦਿੱਲੀ ਹਾਈਕੋਰਟ ਦੇ ਮੁਤਾਬਕ ਜੇਕਰ ਯੂਜ਼ਰ 25 ਸਿਤੰਬਰ ਤੋਂ ਪਹਿਲਾਂ ਆਪਣਾ ਅਕਾਊਂਟ ਡਿਲੀਟ ਕਰਦੇ ਹਨ ਅਤੇ ਉਹ ਫੇਸਬੁੱਕ ਦੇ ਨਾਲ ਸ਼ੇਅਰ ਨਹੀਂ ਕਰਦੇ ਹਨ ਤਾਂ ਕੰਪਨੀ ਨੂੰ ਉਹ ਸੂਚਨਾਂ ਆਪਣੇ ਸਰਵਰ ਤੋਂ ਡਿਲੀਟ ਕਰਨੀ ਹੋਵੇਗੀ। ਪਰ 25 ਸਿਤੰਬਰ ਦੇ ਬਾਅਦबਦੇ ਡਾਟਾ ਨੂੰ ਵਾਟਸਐਪ, ਫੇਸਬੁਕ ਨਾਲ ਸ਼ੇਅਰ ਕਰ ਸਕਦਾ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਨਿਰਦੇਸ਼ ਦਿੱਤਾ ਹੈ ਕਿ ਉਹ ਤੈਅ ਕਰਨ ਕਿ ਇੰਟਰਨੈੱਟ ਮੈਸੇਜਿੰਗ ਨੂੰ ਕਿਸ ਤਰ੍ਹਾਂ ਕਾਨੂੰਨੀ ਪਰਬੰਧ ਦੇ ਤਹਿਤ ਰੈਗੂਲੇਟ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਵਾਟਸਐਪ ਦੇ ਇਸ ਨਵੀਂ ਨੀਤੀ ਨੂੰ ਲੈ ਸੁਨਿਸ਼ਚਿਤ ਨਹੀਂ ਹੋ ਅਤੇ ਆਪਣਾ ਡਾਟਾ ਫੇਸਬੁੱਕ ਦੇ ਨਾਲ ਸਾਂਝਾ ਕੀਤੇ ਜਾਣੇ ਨੂੰ ਰੋਕਣਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜਿੰਗ ਐਪ ਦੇ ਸੈਟਿੰਗਸ 'ਚ ਜਾ ਕੇ ਮੈਨੂਅਲੀ ਡਿਸੇਬਲ ਕਰਨਾ ਹੋਵੇਗਾ।
ਵਾਟਸਐਪ 'ਤੇ ਤੁਸੀਂ ਨਵੀਆਂ ਟਰਮਸ ਆਫ ਸਰਵਿਸ ਦੀ ਨੋਟੀਫਿਕੇਸ਼ਨ ਮਿਲੇਗੀ। ਤੁਸੀਂ ਜਿਵੇਂ ਹੀ ਐਪ ਖੋਲੋਗੇ, ਇਕ ਪੇਜ਼ ਖੁੱਲ੍ਹੇਗਾ ਜੋ ਨਵੇਂ ਟਰਮਸ ਆਫ ਸਰਵਿਸ ਦਾ ਜ਼ਿਕਰ ਹੋਵੇਗਾ। ਤੁਸੀਂ ਇਨ੍ਹਾਂ ਟਰਮਸ ਆਫ ਸਰਵਿਸ ਦੇ ਲਈ ਹਾਮੀ ਭਰਨ ਨੂੰ ਕਿਹਾ ਜਾਵੇਗਾ। ਜੇਕਰ ਤੁਸੀਂ ਇਸ ਸਕ੍ਰੀਨ 'ਤੇ ਹੋ ਤਾਂ ਰੀਡ 'ਤੇ ਟੈਪ ਕਰੋ ਅਤੇ ਇਸ ਤੋਂ ਬਾਅਦ 'ਸ਼ੇਅਰ ਮਾਏ ਵਾਟਸਐਪ ਅਕਾਊਂਟ ਇੰਫਾਰਮੇਸ਼ਨ ਵਿਦ ਫੇਸਬੁੱਕ' ਨੂੰ ਅਨਚੈੱਕ ਕਰ ਦੋ।
ਵਿਕਰੀ ਦੇ ਲਈ ਗੂਗਲ ਦੇ ਨਾਲ ਗੱਲਬਾਤ ਕਰ ਰਿਹੈ ਟਵਿੱਟਰ
NEXT STORY