ਨਵੀਂ ਦਿੱਲੀ— ਦੂਰਸੰਚਾਰ ਸੇਵਾਵਾਂ ਦੇਣ ਵਾਲੀ ਕੰਪਨੀ ਟੈਲੀਨਾਰ ਨੇ ਅਸੀਮਤ ਮਨੋਰੰਜਨ ਵਾਊਚਰਾਂ ਦੀ ਪੇਸ਼ਕਸ਼ ਕੀਤਾ ਹੈ, ਜਿਸ ਦੇ ਤਹਿਤ ਸਿਰਫ ਦੋ ਰੁਪਏ 'ਚ ਪੂਰੀ ਰਾਤ ਵੀਡੀਓ ਡਾਊਨਲੋਡ ਕੀਤੀ ਜਾ ਸਕੇਗੀ। ਕੰਪਨੀ ਨੇ ਦੱਸਿਆ ਕਿ ਫਰਵਰੀ 2017 ਤਕ ਜੁੜਨ ਵਾਲੇ ਨਵੇਂ ਗਾਹਕਾਂ ਨੂੰ ਪਹਿਲੇ ਮਹੀਨੇ 'ਚ ਇਹ ਸੇਵਾ ਮੁਫਤ ਮਿਲੇਗੀ।
ਪੁਰਾਣੇ ਗਾਹਕ ਦੋ ਰੁਪਏ 'ਚ ਰਾਤ 11 ਵਜੇ ਤੋਂ ਸਵੇਰੇ 7 ਵਜੇ ਤਕ ਵੀਡੀਓ ਦੇਖ ਸਕਦੇ ਹਨ ਅਤੇ 5 ਰੁਪਏ 'ਚ ਪੂਰੇ ਦਿਨ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। 9 ਰੁਪਏ ਦੇ ਪੈਕ ਨਾਲ ਰਿਚਾਰਜ ਕਰਨ 'ਤੇ 7 ਰਾਤਾਂ ਅਤੇ 23 ਰੁਪਏ 'ਚ 28 ਰਾਤਾਂ ਤਕ ਅਸੀਮਤ ਮਨੋਰੰਜਨ ਦਾ ਮਜ਼ਾ ਲਿਆ ਜਾ ਸਕੇਗਾ। ਇਸ ਦੇ ਤਹਿਤ ਡੇਲੀਮੋਸ਼ਨ ਅਤੇ ਯੂਟਿਊਬ 'ਤੇ ਵੀਡੀਓ ਦੇਖੀ ਜਾ ਸਕੇਗੀ। ਕੰਪਨੀ ਨੇ ਕਿਹਾ ਕਿ 48 ਰੁਪਏ ਦੇ ਪੈਕ 'ਚ ਹੰਗਾਮਾ ਮਿਊਜ਼ਿਕ ਅਤੇ ਈਰੋਜ ਨਾਓ 'ਤੇ ਅਸੀਮਤ ਸੰਗੀਤ ਸੁਣਿਆ ਜਾ ਸਕਦਾ ਹੈ। ਅਜੇ ਇੰਟਰਨੈੱਟ ਦੀ 60 ਫੀਸਦੀ ਵਰਤੋਂ ਮਨੋਰੰਜਨ ਲਈ ਕੀਤਾ ਜਾ ਰਿਹਾ ਹੈ।
ਜੀਮੇਲ ਦੀ ਥਾਂ ਲੈ ਸਕਦੈ ਗੂਗਲ ਦਾ ਨਵਾਂ 'Inbox'
NEXT STORY