ਗੈਜੇਟ ਡੈਸਕ– ਵੈਕਿਊਮ ਕਲੀਨਿੰਗ ’ਚ ਪ੍ਰਮੁੱਖ ਕੰਪਨੀ ਡਾਇਸਨ ਨੇ ਦੁਨੀਆ ਦਾ ਸਭ ਤੋਂ ਅਨੋਖਾ ਹੈੱਡਫੋਨ ਲਾਂਚ ਕੀਤਾ ਹੈ। ਡਾਇਸਨ ਦੇ ਇਸ ਹੈੱਡਫੋਨ ਦਾ ਨਾਂ Dyson Zone ਹੈ ਜੋ ਕਿ ਇਕ ਏਅਰ ਪਿਊਰੀਫਾਇਰ ਹੈੱਡਫੋਨ ਹੈ। Dyson Zone ਦੇ ਨਾਲ ਕੰਪਨੀ ਨੇ ਵਿਅਰੇਬਲ ਬਾਜ਼ਾਰ ’ਚ ਐਂਟਰੀ ਕੀਤੀ ਹੈ। Dyson Zone ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਨੱਕ ਅਤੇ ਮੁੰਹ ਦੇ ਕੋਲ ਫਿਲਟਰ ਦੀ ਹਵਾ ਦਾ ਵਧੀਆ ਵਹਾਅ ਰਹੇਗਾ। Dyson Zone ਹੈੱਡਫੋਨ ਦੇ ਨਾਲ ਨੌਇਜ਼ ਕੈਂਸਲੇਸ਼ਨ ਵੀ ਮਿਲੇਗਾ।
Dyson Zone ’ਚ ਹਾਈ ਪਰਫਾਰਮੈਂਸ ਵਾਲੇ ਏਅਰ ਪਿਊਰੀਫਾਇਰ ਫਿਲਟਰ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਹੈੱਡਫੋਨ ਲਈ ਰਿਸਰਚ ਕਰਨ ’ਚ 6 ਸਾਲਾਂ ਦਾ ਸਮਾਂ ਲੱਗਾ ਹੈ। ਕੰਪਨੀ ਨੇ ਅਜੇ ਤਕ Dyson Zone ਦੀ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ, ਹਾਲਾਂਕਿ ਇਸਨੂੰ ਜਲਦੀ ਹੀ ਗਲੋਬਲ ਬਾਜ਼ਾਰ ’ਚ ਉਪਲੱਬਧ ਕਰਵਾਇਆ ਜਾਵੇਗਾ।
Dyson Zone ਦੀਆਂ ਖੂਬੀਆਂ
ਇਸ ਹੈੱਡਫੋਨ ’ਚ ਦੋ ਮੋਟਰਾਂ ਲਗਾਈਆਂ ਗਈਆਂ ਹਨ ਜੋ ਕਿ ਈਅਰਕੱਪ ’ਚ ਹੀ ਹਨ। ਇਹ ਦੋਵੇਂ ਮੋਟਰਾਂ ਮੁੰਹ ਅਤੇ ਨੱਕ ਤਕ ਸਾਫ ਹਵਾ ਪਹੁੰਚਾਉਂਦੀਆਂ ਹਨ। ਇਸ ਵਿਚ ਚਾਰ ਏਅਰਪਿਊਰੀਫਾਇਰ ਮੋਡਸ ਹਨ ਜੋ ਕਿ ਲੋਅ, ਮੀਡੀਅਮ, ਹਾਈ ਅਤੇ ਆਟੋ ਮੋਡ ਹਨ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੋੜ ਦੇ ਹਿਸਾਬ ਨਾਲ ਮੋਡਸ ਆਪਣੇ ਆਪ ਬਦਲਦੇ ਵੀ ਰਹਿੰਦੇ ਹਨ।
Dyson Zone ’ਚ ਏਅਰ ਪਿਊਰੀਫਾਇਰ ਲਈ ਇਲੈਕਟ੍ਰੋਸਟੈਟਿਕ ਫਿਲਟਰ ਹੈ ਜਿਸਨੂੰ ਲੈ ਕੇ 99 ਫ਼ੀਸਦੀ ਫਿਲਟਰ ਦਾ ਦਾਅਵਾ ਕੀਤਾ ਗਿਆ ਹੈ। ਇਹ ਫਿਲਟਰ ਧੂੜ ਤੋਂ ਲੈ ਕੇ ਬੈਕਟੀਰੀਆ ਤਕ ਨੂੰ ਫਿਲਟਰ ਕਰਨ ’ਚ ਸਮਰੱਥ ਹਨ। ਇਨ੍ਹਾਂ ਫਿਲਟਰ ਨੂੰ ਨਾਈਟ੍ਰੋਜਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਓਜੋਨ ਆਦਿ ਨੂੰ ਫਿਲਟਰ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। Dyson Zone ਨੂੰ ਕੰਪਨੀ ਦੇ ਐਪ ਨਾਲ ਕੁਨੈਕਟ ਕਰਕੇ ਮਾਨੀਟਰ ਕੀਤਾ ਜਾ ਸਕਦਾ ਹੈ ਅਤੇ ਡਾਟਾ ਹਾਸਲ ਕੀਤਾ ਜਾ ਸਕਦਾ ਹੈ।
Realme ਨੇ ਭਾਰਤ ’ਚ ਲਾਂਚ ਕੀਤੀ ਸਸਤੀ ਵਾਸ਼ਿੰਗ ਮਸ਼ੀਨ, ਬੈਕਟੀਰੀਆ ਤੋਂ ਵੀ ਬਚਾਏਗੀ
NEXT STORY