ਗੈਜੇਟ ਡੈਸਕ- ਇਲੈਕਟ੍ਰਿਕ ਟੂ-ਵ੍ਹੀਲਰ ਬਣਾਉਣ ਵਾਲੀ ਬੇਂਗਲੁਰੂ ਬੇਸਡ ਕੰਪਨੀ Ultraviolette ਨੇ ਆਪਣੇ ਪਹਿਲੇ ਇਲੈਕਟ੍ਰਿਕ ਸਕੂਟਰ Tesseract ਨਾਲ ਧੂਮ ਮਚਾ ਦਿੱਤੀ ਹੈ। ਜੀ ਹਾਂ, ਕਿਫਾਇਤੀ ਕੀਮਤ 'ਚ ਸਟਾਈਲਿਸ਼ ਲੁੱਕ, ਮਾਡਰਨ ਫੀਚਰਜ਼ ਅਤੇ ਧਾਂਸੂ ਰੇਂਜ-ਸਪੀਡ ਦੀ ਬਦੌਲਤ ਅਲਟਰਾਵਾਇਲੇਟ ਟੈੱਸਰੈਕਟ ਇਲੈਕਟ੍ਰਿਕ ਸਕੂਟਰ ਨੂੰ ਸਿਰਫ ਦੋ ਹਫਤਿਆਂ 'ਚ ਹੀ 50 ਹਜ਼ਾਰ ਤੋਂ ਵੱਧ ਲੋਕਾਂ ਨੇ ਬੁੱਕ ਕਰਵਾ ਲਿਆ ਹੈ।
ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਹਰ ਇਲਾਕੇ ਦੇ ਲੋਕਾਂ ਨੇ ਅਲਟਰਾਵਾਇਲੇਟ ਦੇ ਇਸ ਸਕੂਟਰ ਨੂੰ ਬੁੱਕ ਕਰਵਾਇਆ ਹੈ। ਟੈੱਸਰੈਕਟ ਦੀ ਇਹ ਪ੍ਰਾਪਤੀ ਇਲੈਕਟ੍ਰਿਕ ਸਕੂਟਰ ਸੈਗਮੇਂਟ 'ਚ ਇਕਤ ਨਵੇਂ ਚੈਪਟਰ ਦੀ ਸ਼ੁਰੂਆਤ ਹੈ, ਜਿਸਦਾ ਅਗਲਾ ਅਧਿਆਏ ਅਗਲੇ ਸਾਲ ਇਸਦੀ ਡਿਲਿਵਰੀ ਦੇ ਸਮੇਂ ਸ਼ੁਰੂ ਹੋਵੇਗਾ।

ਲਾਂਚ ਹੋਣ ਤੋਂ ਬਾਅਦ ਹੀ ਦੇਸ਼ ਭਰ 'ਚ ਕ੍ਰੇਜ਼
ਫਿਲਹਾਲ ਤੁਹਾਨੂੰ ਦੱਸ ਦੇਈਏ ਕਿ ਅਲਟਰਾਵਾਇਲੇਟ ਆਟੋਮੋਟਿਵ ਨੇ ਬੀਤੀ 5 ਮਾਰਚ ਨੂੰ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਟੈੱਸਰੈਕਟ ਲਾਂਚ ਕੀਤਾ, ਜਿਸਦੀ ਪਹਿਲੇ 10 ਹਜ਼ਾਰ ਗਾਹਕਾਂ ਲਈ ਇੰਟਰੋਡਕਟਰੀ ਕੀਮਤ 1.20 ਲੱਖ ਰੁਪਏ ਰੱਖੀ ਗਈ। ਬੁਕਿੰਗ ਸ਼ੁਰੂ ਹੁੰਦੇ ਹੀ ਸਿਰਫ ਦੋ ਦਿਨਾਂ 'ਚ ਇਸਦੀ ਦੀਆਂ 20 ਹਜ਼ਾਰ ਇਕਾਈਆਂ ਬੁੱਕ ਹੋ ਗਈਆਂ। ਇਸ ਤੋਂ ਬਾਅਦ ਕੰਪਨੀ ਨੇ ਇੰਟਰੋਡਕਰੀ ਕੀਮਤ ਨੂੰ 50 ਹਜ਼ਾਰ ਬੁਕਿੰਗ ਤਕ ਲਈ ਐਕਸਟੈਂਡ ਕਰ ਦਿੱਤਾ। ਇਸਦੀ ਪ੍ਰੀ-ਬੁਕਿੰਗ ਕੰਪਨੀ ਦੀ ਵੈੱਬਸਾਈਟ 'ਤੇ ਸਿਰਫ 999 ਰੁਪਏ 'ਚ ਹੋ ਰਹੀ ਹੈ। ਟੈੱਸਰੈਕਟ ਸਕੂਟਰ ਡੇਜ਼ਰਟ ਸੈਂਡ, ਸਟੀਲਥ ਬਲੈਕ, ਸੋਨਿਕ ਪਿੰਕ ਅਤੇ ਸੋਲਰ ਵਾਈਟ ਵਰਗੇ 4 ਰੰਗਾਂ 'ਚ ਉਪਲੱਬਧ ਹੈ।

ਪਾਵਰ ਅਤੇ ਫੀਚਰਜ਼
ਅਲਟਰਾਵਾਇਲੇਟ ਟੈੱਸਰੈਕਟ 'ਚ 6kWh ਤਕ ਦੀ ਬੈਟਰੀ ਲੱਗੀ ਹੈ, ਜੋ ਇਕ ਵਾਰ ਚਾਰਜ ਕਰਨ 'ਤੇ 261 ਕਿਲੋਮੀਟਰ ਤਕ ਚੱਲ ਸਕਦੀ ਹੈ। ਇਹ ਸਕੂਟਰ 20 bhp ਦੀ ਪਾਵਰ ਦਿੰਦਾ ਹੈ। ਇਸਨੂੰ ਫਾਸਟ ਚਾਰਜਰ ਨਾਲ ਸਿੜਫ ਇਕ ਘੰਟੇ 'ਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਟੈੱਸਰੈਕਟ 'ਚ ਟ੍ਰੈਕਸ਼ਨ ਕੰਟਰੋਲ, ਡਾਇਨਾਮਿਕ ਰੀਜੇਨ, 7-ਇੰਚ ਦੀ ਟਚਸਕਰੀਨ ਟੀਐੱਫਟੀ ਡਿਸਪਲੇਅ, ਇੰਟੀਗ੍ਰੇਟਿਡ ਰਡਾਰ ਅਤੇ ਡੈਸ਼ਕੈਮ, ਬਲਾਇੰਡ ਸਪਾਟ ਡਿਟੈਕਸ਼ਨ, ਲੈਨ ਚੇਂਜ ਅਸਿਸਟ, ਓਵਰਟੇਕਿੰਗ ਅਸਿਸਟ ਅਤੇ ਰੀਅਲ-ਟਾਈਮ ਕੋਲੀਜ਼ਨ ਅਲਰਟ ਸਮੇਤ ਕਾਫੀ ਆਧੁਨਿਕ ਫੀਚਰਜ਼ ਹਨ। ਸਪੀਡ ਦੇ ਮਾਮਲੇ 'ਚ ਵੀ ਟੈੱਸਰੈਕਟ ਕਾਫੀ ਜ਼ਬਰਦਸਤ ਹੈ। ਅਲਟਰਾਵਾਇਲੇਟ ਦਾ ਦਾਅਵਾ ਹੈ ਕਿ ਟੈੱਸਰੈਕਟ ਦੁਨੀਆ ਦਾ ਸਭ ਤੋਂ ਐਡਵਾਂਸਡ ਇਲੈਕਟ੍ਰਿਕ ਸਕੂਟਰ ਹੈ।

'ਤਕਨਾਲੋਜੀ, ਡਿਜ਼ਾਈਨ ਅਤੇ ਪਰਫਾਰਮੈੰਸ ਦਾ ਕੰਬੋ'
ਅਲਟਰਾਵਾਇਲੇਟ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਨਾਰਾਇਣ ਸੁਬਰਾਮਣੀਅਮ ਦਾ ਕਹਿਣਾ ਹੈ ਕਿ ਟੈੱਸਰੈਕਟ ਸਿਰਫ ਇਕ ਸਕੂਟਰ ਨਹੀਂ, ਸਗੋਂ ਸਫਰ ਕਰਨ ਦੇ ਤਰੀਕੇ 'ਚ ਕ੍ਰਾਂਤੀ ਹੈ। ਟੈੱਸਰੈਕਟ 'ਚ ਕਈ ਨਵੇਂ ਫੀਚਰਜ਼ ਹਨ, ਜਿਵੇਂ- ਇੰਟੀਗ੍ਰੇਟਿਡ ਰਡਾਰ, ਡੈਸ਼ਕੈਮ ਅਤੇ ਓਮਨੀਸੈਂਸ ਮਿਰਰਸ, ਜੋ ਇਸਨੂੰ ਸੁਰੱਖਿਅਤ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਅਸੀਂ ਤਕਨਾਲੋਜੀ, ਡਿਜ਼ਾਈਨ ਅਤੇ ਪਰਫਾਰਮੈਂਸ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਂਦੇ ਰਹੀਏ ਅਤੇ ਅਸੀਂ ਇਸਨੂੰ ਲੈ ਕੇ ਲੋਕਾਂ 'ਚ ਇੰਨਾ ਉਤਸ਼ਾਹ ਦੇਖ ਕੇ ਬਹੁਤ ਖੁਸ਼ ਹਾਂ। ਉਥੇ ਹੀ ਅਲਟਰਾਵਾਇਲੇਟ ਆਟੋਮੋਟਿਵ ਦੇ ਕੋ-ਫਾਊਂਡਰ ਅਤੇ ਸੀਟੀਓ ਨੀਰਜ ਰਾਜਮੋਹਨ ਨੇ ਕਿਹਾ ਕਿ ਟੈੱਸਰੈਕਟ ਨੂੰ ਪੁਰਾਣੇ ਤਰੀਕੇ ਨੂੰ ਬਦਲਣ ਲਈ ਬਣਾਇਆ ਗਿਆ ਹੈ। ਇਸ ਵਿਚ ਨਵੇਂ ਜ਼ਮਾਨੇ ਦਾ ਡਿਜ਼ਾਈਨ ਅਤੇ ਸ਼ਾਨਦਾਰ ਪਰਫਾਰਮੈਂਸ ਹੈ।
NVIDIA ਨੇ CGI ਵਾਂਗ ਦਿਸਣ ਵਾਲਾ ਬਲੂ ਰੋਬੋਟ ਕੀਤਾ ਲਾਂਚ
NEXT STORY