ਇੰਟਰਨੈਸ਼ਨਲ ਡੈਸਕ : ਟੈਸਲਾ ਦੇ CEO Elon Musk ਨੇ ਦੁਨੀਆ ਨੂੰ ਡਰਾਈਵਰ ਰਹਿਤ ਰੋਬੋਟੈਕਸੀ (Robovan) ਪੇਸ਼ ਕੀਤੀ ਹੈ। ਵੱਡੀ ਗੱਲ ਇਹ ਹੈ ਕਿ ਐਲੋਨ ਮਸਕ ਵੀ ਇਸ ਰੋਬੋਟੈਕਸੀ 'ਚ ਸਫ਼ਰ ਕਰਦੇ ਨਜ਼ਰ ਆਏ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਨਜ਼ਰ ਆਈ ਇਕ ਵੀਡੀਓ ਵਿਚ ਐਲੋਨ ਮਸਕ ਰੋਬੋਟੈਕਸੀ ਵਿਚ ਹਨ, ਜਿਸਦੇ ਦਰਵਾਜ਼ੇ ਖ਼ੁਦ ਹੀ ਖੁੱਲ੍ਹ ਜਾਂਦੇ ਹਨ ਅਤੇ ਨਾਲ ਹੀ ਬਿਨਾਂ ਸਟੀਅਰਿੰਗ ਵ੍ਹੀਲ ਅਤੇ ਬਿਨਾਂ ਪੈਡਲ ਦੇ ਟੈਸਲਾ ਦੀ ਇਹ ਕਾਰ ਸੜਕ 'ਤੇ ਦੌੜਦੀ ਨਜ਼ਰ ਆਈ।
ਕੀ ਹੈ Robovan 'ਚ ਖ਼ਾਸ?
ਇਸ ਰੋਬੋਟੈਕਸੀ ਤੋਂ ਇਲਾਵਾ ਐਲੋਨ ਮਸਕ ਨੇ ਲਾਸ ਏਂਜਲਸ ਵਿਚ ਕਰਵਾਏ ਟੈਸਲਾ ਦੇ ਰੋਬੋ ਈਵੈਂਟ ਵਿਚ ਰੋਬੋਵੈਨ, ਜੋ ਕਿ ਇਕ ਆਟੋਨੋਮਸ ਵਾਹਨ ਹੈ, ਨੂੰ ਵੀ ਪੇਸ਼ ਕੀਤਾ। ਇਸ Robovan ਦੀ ਖਾਸ ਗੱਲ ਇਹ ਹੈ ਕਿ ਇਸ 'ਚ 20 ਲੋਕ ਇਕੱਠੇ ਸਫ਼ਰ ਕਰ ਸਕਣਗੇ ਅਤੇ ਨਾਲ ਹੀ ਇਸ 'ਚ ਸਾਮਾਨ ਲਿਜਾਣ ਲਈ ਕਾਫੀ ਜਗ੍ਹਾ ਵੀ ਦਿੱਤੀ ਗਈ ਹੈ। ਮਸਕ ਮੁਤਾਬਕ, Robovan ਨੂੰ ਨਿੱਜੀ ਅਤੇ ਜਨਤਕ ਵਰਤੋਂ ਤੋਂ ਇਲਾਵਾ ਸਕੂਲ ਬੱਸ, ਕਾਰਗੋ ਅਤੇ ਆਰਵੀ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Rolls-Royce Ghost Facelift ਤੋਂ ਉੱਠਿਆ ਪਰਦਾ, ਜਲਦ ਦੇਵੇਗੀ ਭਾਰਤ 'ਚ ਦਸਤਕ
ਟੈਸਲਾ ਦੇ ਈਵੈਂਟ 'ਚ ਰੋਬੋਟ ਵੀ ਕੀਤਾ ਗਿਆ ਲਾਂਚ
Robovan ਦੀ ਲੁੱਕ-ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਕਾਫ਼ੀ ਸ਼ਾਨਦਾਰ ਹਨ। Robovan ਅਤੇ ਰੋਬੋਟੈਕਸੀ ਤੋਂ ਇਲਾਵਾ ਟੈਸਲਾ ਨੇ ਇਸ ਈਵੈਂਟ ਵਿਚ ਇਕ ਰੋਬੋਟ ਵੀ ਲਾਂਚ ਕੀਤਾ ਜੋ ਭਵਿੱਖ ਵਿਚ ਇਕ ਕ੍ਰਾਂਤੀ ਲਿਆ ਸਕਦਾ ਹੈ। ਰੋਬੋਟੈਕਸੀ ਦੀ ਗੱਲ ਕਰੀਏ ਤਾਂ ਇਹ ਇਕ ਆਟੋਮੈਟਿਕ ਵਾਹਨ ਹੈ, ਜਿਸ ਨੂੰ ਚਲਾਉਣ ਲਈ ਕਿਸੇ ਡਰਾਈਵਰ ਦੀ ਲੋੜ ਨਹੀਂ ਪੈਂਦੀ। ਇਸ ਗੱਡੀ 'ਚ ਛੋਟਾ ਕੈਬਿਨ ਵੀ ਦਿੱਤਾ ਗਿਆ ਹੈ।
ਇਸ ਟੈਸਲਾ ਦੀ ਇਸ ਕਾਰ ਵਿਚ 2 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਵਾਹਨ ਦਾ ਡਿਜ਼ਾਈਨ ਆਉਣ ਵਾਲੀਆਂ ਗੱਡੀਆਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਫਿਲਹਾਲ ਇਸ ਦਾ ਸਿਰਫ ਪ੍ਰੋਟੋਟਾਈਪ ਹੀ ਬਾਜ਼ਾਰ 'ਚ ਪੇਸ਼ ਕੀਤਾ ਗਿਆ ਹੈ। ਇਸ ਰੋਬੋਟੈਕਸੀ ਨੂੰ ਮੋਬਾਈਲ ਫੋਨ ਵਾਂਗ ਵਾਇਰਲੈੱਸ ਚਾਰਜਰ ਨਾਲ ਚਾਰਜ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੂਗਲ ਨੇ ਲਾਂਚ ਕੀਤਾ Imagen 3 AI, ਹੁਣ ਫ੍ਰੀ 'ਚ ਬਣਾ ਸਕੋਗੇ AI ਇਮੇਜ
NEXT STORY