ਗੈਜੇਟ ਡੈਸਕ- ਮਾਈਕ੍ਰੋਬਲਾਗਿੰਗ ਸਾਈਟ 'X' ਦਾ ਸਰਵਰ ਸੋਮਵਾਰ ਸ਼ਾਮ ਨੂੰ ਦੂਜੀ ਵਾਰ ਠੱਪ ਪੈ ਗਿਆ। ਸ਼ਾਮ 7 ਵਜੇ ਦੇ ਕਰੀਬ ਉਪਭੋਗਤਾਵਾਂ ਨੂੰ 'X' ਵਿੱਚ ਪੋਸਟ ਕਰਨ ਅਤੇ ਲੌਗਇਨ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੁਪਹਿਰ ਵੇਲੇ 'X' 'ਤੇ ਵੀ ਇਹ ਸਮੱਸਿਆ ਆਈ ਸੀ।
ਸ਼ਾਮ ਦੀ ਆਊਟੇਜ ਕਾਰਨ ਉਪਭੋਗਤਾ 'X' 'ਤੇ ਕੁਝ ਵੀ ਪੋਸਟ ਨਹੀਂ ਕਰ ਪਾ ਰਹੇ ਅਤੇ ਨਾਲ ਹੀ ਕਿਸੇ ਦੀਆਂ ਪੋਸਟਾਂ ਵੀ ਨਹੀਂ ਦੇਖ ਪਾ ਰਹੇ ਹਨ। ਯੂਜ਼ਰਜ਼ ਦਾ ਕਹਿਣਾ ਹੈ ਕਿ ਉਹ ਫੀਡ ਵਿੱਚ 'Retry' ਲਿਖਿਆ ਦੇਖ ਰਹੇ ਹਨ। ਬਹੁਤ ਸਾਰੇ ਉਪਭੋਗਤਾ ਸ਼ਿਕਾਇਤ ਕਰ ਰਹੇ ਹਨ ਕਿ ਉਹ 'X' 'ਤੇ 'ਰੀਲੋਡ ਕਰੋ' ਜਾਂ 'ਦੁਬਾਰਾ ਕੋਸ਼ਿਸ਼ ਕਰੋ' ਵਾਲਾ ਮੈਸੇਜ ਦਿਖਾਈ ਦੇ ਰਿਹਾ ਹੈ।

ਇਸ ਤੋਂ ਪਹਿਲਾਂ ਦੁਪਹਿਰ ਦੇ ਸਮੇਂ ਵੀ 'X' ਦੁਨੀਆ ਭਰ 'ਚ ਡਾਊਨ ਹੋ ਗਿਆ ਸੀ। ਤਕਨੀਕੀ ਕਾਰਨਾਂ ਕਰਕੇ ਦੁਨੀਆ ਭਰ 'ਚ ਕਈ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਥੋੜ੍ਹੀ ਦੇਰ ਬਾਅਦ ਹੀ 'X' ਦੀਆਂ ਸੇਵਾਵਾਂ ਮੁੜ ਬਹਾਲ ਹੋ ਗਈਆਂ ਸਨ।
ਡਾਊਨ ਡਿਟੈਕਟਰ ਮੁਤਾਬਕ, ਦੁਪਹਿਰ ਕਰੀਬ 3 ਵਜੇ ਯੂਜ਼ਰਜ਼ ਨੇ 'X' ਦੀਆਂ ਸੇਵਾਵਾਂ ਠੱਪ ਹੋਣ ਦੀ ਸ਼ਿਕਾਇਤ ਕੀਤੀ। ਦੁਪਹਿਰ 3.22 ਵਜੇ ਸਭ ਤੋਂ ਜ਼ਿਆਦਾ ਯੂਜ਼ਰਜ਼ ਨੇ 'X' ਦੇ ਸਰਵਰ ਡਾਊਨ ਹੋਣ ਦੀ ਸ਼ਿਕਾਇਤ ਦਰਜ ਕਰਾਈ। ਵੈੱਬ 'ਤੇ 54 ਫੀਸਦੀ ਅਤੇ ਐਪ 'ਤੇ 42 ਫੀਸਦੀ ਸ਼ਿਕਾਇਤਾਂ ਰਿਪੋਰਟ ਕੀਤੀਆਂ ਗਈਆਂ।

ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਇਸ ਆਊਟੇਜ ਦਾ ਅਸਰ ਕਾਫੀ ਹੱਦ ਤਕ ਘੱਟ ਰਿਹਾ। ਇਥੇ 2600 ਤੋਂ ਵੱਧ ਸ਼ਿਕਾਇਤਾਂ ਰਿਪੋਰਟਾਂ ਕੀਤੀਆਂ ਗਈਆਂ। 80 ਫੀਸਦੀ ਯੂਜ਼ਰਜ਼ ਵੈੱਬਸਾਈਟ ਐਕਸੈਸ ਨਹੀਂ ਕਰ ਪਾ ਰਹੇ ਸਨ, ਜਦੋਂਕਿ 11 ਫੀਸਦੀ ਨੂੰ ਲਾਗਇਨ 'ਚ ਪਰੇਸ਼ਾਨੀ ਆਈ। ਇਸ ਤੋਂ ਇਲਾਵਾ ਕਰੀਬ 9 ਫੀਸਦੀ ਯੂਜ਼ਰਜ਼ ਨੂੰ ਮੋਬਾਇਲ ਐਪ 'ਤੇ ਪਰੇਸ਼ਾਨੀ ਆਈ।
Holi Special Sale ਸ਼ੁਰੂ, ਅੱਧੀ ਕੀਮਤ 'ਤੇ ਮਿਲ ਰਹੇ ਕਈ ਪ੍ਰੋਡਕਟ
NEXT STORY