ਗੈਜੇਟ ਡੈਸਕ– ਟਵਿਟਰ ਦੇ ਮਾਲਿਕ ਬਣੇ ਏਲਨ ਮਸਕ ਕੋਲ ਹੁਣ ਟਵਿਟਰ ਦਾ ਪੂਰਾ ਕੰਟਰੋਲ ਹੋਵੇਗਾ ਜਿਸਦੇ ਨਾਲ ਇਹ ਹੁਣ ਪ੍ਰਾਈਵੇਟ ਕੰਪਨੀ ਬਣ ਜਾਵੇਗੀ। ਟਵਿਟਰ ਨੂੰ 44 ਅਰਬ ਡਾਲਰ ’ਚ ਖਰੀਦਣ ਤੋਂ ਬਾਅਦ ਕੰਪਨੀ ’ਚ ਕਈ ਵੱਡੇ ਬਦਲਾਅ ਹੋਣਗੇ। ਹੁਣ ਤਕ ਟਵਿਟਰ ਪਬਲਿਕ ਕੰਪਨੀ ਹੈ ਜਿਸਦੇ ਕਈ ਸਟੇਕ ਹੋਲਡਰ ਹਨ। ਮਸਕ ਨੇ ਕਿਹਾ ਸੀ ਕਿ ਟਵਿਟਰ ਨੂੰ ਬਿਹਤਰ ਬਣਾਉਣ ਲਈ ਇਸਨੂੰ ਪ੍ਰਾਈਵੇਟ ਬਣਾਉਣਾ ਹੋਵੇਗਾ।
ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ
ਇਕ ਬਿਆਨ ’ਚ ਏਲਨ ਮਸਕ ਨੇ ਕਿਹਾ ਹੈ ਕਿ ਹੁਣ ਟਵਿਟਰ ਨੂੰ ਓਪਨ ਸੋਰਸ ਕੀਤਾ ਜਾਵੇਗਾ। ਏਲਨ ਮਸਕ ਨੇ ਟਵਿਟਰ ਦੇ ਖਰੀਦਣ ਦੇ ਪਿੱਛੇ ਦਾ ਕਾਰਨ ਫ੍ਰੀ ਸਪੀਚ ਦੱਸਿਆ ਹੈ। ਇਸਤੋਂ ਪਹਿਲਾਂ ਏਲਨ ਮਸਕ ਨੇ ਕਿਹਾ ਸੀ ਕਿ ਟਵਿਟਰ ’ਚ ਕਾਫੀ ਪੋਟੈਂਸ਼ੀਅਲ ਹੈ ਪਰ ਇਸ ਲਈ ਕੰਪਨੀ ਨੂੰ ਪ੍ਰਾਈਵੇਟ ਬਣਾਉਣਾ ਹੋਵੇਗਾ। ਮਸਕ ਦਾ ਮੰਨਣਾ ਹੈ ਕਿ ਫ੍ਰੀ ਸਪੀਚ ਲਈ ਟਵਿਟਰ ਦੇ ਐਲਗੋਰਿਦਮ ਨੂੰ ਓਪਨ ਸੋਰਸ ਬਣਾਉਣਾ ਹੋਵੇਗਾ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ
ਹਾਲ ਹੀ ’ਚਇਕ ਇੰਟਰਵਿਊ ਦੌਰਾਨ ਏਲਨ ਮਸਕ ਨੇ ਕਿਹਾ ਸੀ ਕਿ ਟਵਿਟਰ ਯੂਜ਼ਰਸ ਨੂੰ ਇਹ ਜਾਣਨ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਟਵੀਟ ਡਿਮੋਟ ਜਾਂ ਪ੍ਰੋਮੋਟ ਕੀਤਾ ਜਾ ਰਿਹਾ ਹੈ, ਕਿਸ ਆਧਾਰ ’ਤੇ ਕੀਤਾ ਜਾ ਰਿਹਾ ਹੈ ਇਸ ਗੱਲ ਦੀ ਵੀ ਜਾਣਕਾਰੀ ਯੂਜ਼ਰਸ ਨੂੰ ਮਿਲਣੀ ਚਾਹੀਦੀ ਹੈ।
ਟਵਿਟਰ ਖਰੀਦਣ ਤੋਂਪਹਿਲਾਂ ਮਸਕ ਨੇ ਕਿਹਾ ਸੀ ਕਿ ਟਵਿਟਰ ਖਰੀਦਣ ਤੋਂ ਬਾਅਦ ਉਹ ਪਲੇਟਫਾਰਮ ਦੇ ਸਾਰੇ ਯੂਜ਼ਰਸ ਨੂੰ ਆਥੈਂਟਿਕੇਟ ਕਰਨਗੇ, ਯਾਨੀ ਟਵਿਟਰ ’ਤੇ ਸਾਰੇ ਯੂਜ਼ਰਸ ਅਸਲੀ ਹੋਣਗੇ। ਮੌਜੂਦਾ ਸਮੇਂ ’ਚ ਟਵਿਟਰ ’ਤੇ ਫਰਜ਼ੀ ਅਕਾਊਂਸ ਹਨ।
ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ
Sennheiser ਨੇ ਲਾਂਚ ਕੀਤੇ ਨਵੇਂ ਵਾਇਰਲੈੱਸ ਈਅਰਬਡਸ
NEXT STORY