ਗੈਜੇਟ ਡੈਸਕ– ਦਫਤਰ ’ਚ ਕੰਮ ਕਰਦੇ ਸਮੇਂ ਤੁਹਾਨੂੰ ਕਈ ਈ-ਮੇਲ ਆਉਂਦੇ ਅਤੇ ਜ਼ਿਆਦਾਤਰ ਲੋਕਾਂ ਦੀ ਤਰ੍ਹਾਂ ਤੁਸੀਂ ਵੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋਵੋਗੇ ਜਾਂ ਫਿਰ ਬਿਨਾਂ ਪੜ੍ਹੇ ਡਿਲੀਟ ਕਰ ਦਿੰਦੇ ਹੋਵੇਗੇ। ਦਰਅਸਲ ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਇਕ ਰਿਪੋਰਟ ’ਚ ਸਾਹਮਣੇ ਆਈ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਜੋ ਈ-ਮੇਲ ਭੇਜੇ ਜਾਂਦੇ ਹਨ, ਉਹ ਉਨ੍ਹਾਂ ’ਚੋਂ 40 ਫੀਸਦੀ ਨੂੰ ਖੋਲ੍ਹ ਕੇ ਦੇਖਦੇ ਵੀ ਨਹੀਂ।
ਹਾਈਵਰ ਨੇ ਆਪਣੀ ਪਹਿਲੀ ਸਾਲਾਨਾ ‘ਸਟੇਟ ਆਫ ਈ-ਮੇਲ’ ਰਿਪੋਰਟ ’ਚ ਕਿਹਾ ਹੈ ਕਿ ਕਰਮਚਾਰੀਆਂ ਨੂੰ ਔਸਤਨ ਰੋਜ਼ਾਨਾ ਕਰੀਬ 180 ਈ-ਮੇਲ ਮਿਲਦੇ ਹਨ। ਇਨ੍ਹਾਂ ’ਚੋਂ 40 ਫੀਸਦੀ ਈ-ਮੇਲਸ ਨੂੰ ਲੋਕ ਖੋਲ੍ਹਦੇ ਵੀ ਨਹੀਂ। ਕਰਮਚਾਰੀ ਜੋ ਈ-ਮੇਲ ਖੋਲ੍ਹਦੇ ਵੀ ਹਨ, ਉਨ੍ਹਾਂ ’ਚੋਂ ਸਿਰਫ 16 ਫੀਸਦੀ ਦਾ ਹੀ ਜਵਾਬ ਦਿੰਦੇ ਹਨ। ਹਾਈਵਰ ਨੇ ਰਿਪੋਰਟ ਨੂੰ ਤਿਆਰ ਕਰਨ ਲਈ ਵੱਖ-ਵੱਖ ਕੰਪਨੀਆਂ ਦੇ ਕਰੀਬ ਇਕ ਹਜ਼ਾਰ ਈ-ਮੇਲ ਅਕਾਊਂਟਸ ਤੋਂ ਅੰਕੜੇ ਇਕੱਠੇ ਕੀਤੇ ਹਨ।
ਉਸ ਨੇ ਕਿਹਾ ਕਿ 47 ਲੱਖ ਈ-ਮੇਲਸ ਦੀ ਜਾਂਚ ਕਰਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਗਈ ਹੈ। ਰਿਪੋਰਟ ਅਨੁਸਾਰ ਲੋਕਾਂ ਨੂੰ ਮਿਲਣ ਵਾਲੇ ਈ-ਮੇਲ ’ਚ 51 ਫੀਸਦੀ ਸਮੂਹਿਕ ਈ-ਮੇਲ ਹੁੰਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਈ-ਮੇਲ ਭੇਜਣ ਦੇ ਵਿਆਪਕ ਰੂਪ ਨਾਲ ਦੁਰਵਰਤੋਂ ਦੇ ਚੱਲਦੇ ਅਣਚਾਹੇ ਈ-ਮੇਲ ਦਾ ਬੋਝ ਵਧਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਮੂਹ ’ਚ ਭੇਜੇ ਜਾਣ ਵਾਲੇ ਮੇਲ ਹੁੰਦੇ ਹਨ।
Google Assistant ’ਚ ਆਇਆ ਬਗ, ਖਰਾਬ ਹੋ ਸਕਦੀ ਹੈ ਫੋਨ ਦੀ ਬੈਟਰੀ ਤੇ ਡਿਸਪਲੇਅ
NEXT STORY