ਆਟੋ ਡੈਸਕ– ਆਟੋ ਐਕਸਪੋ 2023 ’ਚ ਵੱਖ-ਵੱਖ ਕੰਪਨੀਆਂ ਨੇ ਆਪਣੀਆਂ ਇਲੈਕਟ੍ਰਿਕ ਅਤੇ ਹਾਈਬ੍ਰਿਡ ਕਾਰਾਂ ਪੇਸ਼ ਕੀਤੀਆਂ ਹਨ। ਉੱਥੇ ਹੀ ਪੁਣੇ ਦੀ ਕੰਪਨੀ Vayve Mobility ਨੇ ਦੇਸ਼ ਦੀ ਪਹਿਲੀ ਸੋਲਰ ਇਲੈਕਟ੍ਰਿਕ ਕਾਰ Eva ਦਾ ਖੁਲਾਸਾ ਕੀਤਾ ਹੈ।
ਖਾਸੀਅਤ
Eva ਇਕ ਮਿੰਨੀ ਸੋਲਰ ਇਲੈਕਟ੍ਰਿਕ ਕਾਰ ਹੈ। ਇਸਨੂੰ ਚਲਾਉਣ ਲਈ ਬਿਜਲੀ ਖਰਚ ਨਹੀਂ ਕਰਨੀ ਪੈਂਦੀ ਸਗੋਂ ਇਸਨੂੰ ਸਿਰਫ ਧੁੱਪ ਨਾਲ ਚਾਰਜ ਕਰਕੇ ਚਲਾਇਆ ਜਾ ਸਕਦਾ ਹੈ। ਇਸ ਕਾਰ ਨੂੰ ਟ੍ਰੈਫਿਕ ’ਚ ਚਲਾਉਣਾ ਬੇਹੱਦ ਆਸਾਨ ਹੈ ਅਤੇ ਛੋਟੇ ਸਾਈਜ਼ ਕਾਰਨ ਇਹ ਤੰਗ ਥਾਵਾਂ ’ਚ ਵੀ ਪਾਰਕ ਹੋ ਜਾਂਦੀ ਹੈ।
ਫੀਚਰਜ਼
Eva ’ਚ ਏਅਰ ਕੰਡੀਸ਼ਨ, ਐਂਡਰਾਇਡ ਆਟੋ/ਐਪਲ ਕਾਰ ਪਲੇਅ ਕੁਨੈਕਟੀਵਿਟੀ, 6 ਤਰ੍ਹਾਂ ਦੇ ਐਡਜਸਟ ਹੋਣ ਵਾਲੀ ਡਰਾਈਵਰ ਸੀਟ ਅਤੇ ਇਕ ਪੈਨੋਰਮਿਕ ਸਨਰੂਫ ਦਿੱਤੀ ਗਈ ਹੈ। ਦੋ ਸੀਟਾਂ ਵਾਲੀ ਇਸ ਸਮਾਰਟ ਕਾਰ ’ਚ ਚਾਰਜਿੰਗ ਲਈ ਛੱਤ ਤੇ ਸੋਲਰ ਪੈਨਲ ਲਗਾਇਆ ਗਿਆ ਹੈ।
ਪਾਵਰਟ੍ਰੇਨ
ਇਸ ਸੋਲਰ ਕਾਰ ’ਚ 6 ਕਿਲੋਵਾਟ ਲਿਕੁਇਡ-ਕੂਲਡ PMSM ਇਲੈਕਟ੍ਰਿਕ ਮੋਟਰ ਹੈ। ਇਹ 14 kWh ਦੇ ਬੈਟਰੀ ਪੈਕ ਤੋਂ ਬਿਜਲੀ ਲੈਂਦੀ ਹੈ। ਘਰ ’ਚ ਇਸਨੂੰ 4 ਘੰਟਿਆਂ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਉੱਥੇ ਹੀ ਚਾਰਜਿੰਗ ਸਟੇਸ਼ਨ ’ਤੇ ਇਹ ਸਿਰਫ 45 ਮਿੰਟਾਂ ’ਚ 0 ਤੋਂ 80 ਫੀਸਦੀ ਤਕ ਚਾਰਜ ਹੋ ਜਾਂਦੀ ਹੈ। ਇਕ ਵਾਰ ਚਾਰਜ ਕਰਨ ’ਤੇ ਇਹ ਸੋਲਰ ਕਾਰ 250 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ। ਕੰਪਨੀ ਇਸਨੂੰ 2024 ’ਚ ਭਾਰਤ ’ਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
Auto Expo 2023 : ਟਾਟਾ ਨੇ ਪੇਸ਼ ਕੀਤੇ ਪੰਚ ਤੇ ਅਲਟ੍ਰੋਜ਼ ਦੇ ਸੀ.ਐੱਨ.ਜੀ. ਵਰਜ਼ਨ
NEXT STORY